ਬੱਲੜਵਾਲ ਗੋਲੀਕਾਂਡ ਮਾਮਲੇ ’ਚ ਆਇਆ ਨਵਾਂ ਮੋੜ : ਮੁਲਜ਼ਮ ਦੀ 15 ਸਾਲਾ ਧੀ ਨੇ ਲਾਏ ਜ਼ਬਰ-ਜ਼ਿਨਾਹ ਦੇ ਦੋਸ਼

Wednesday, Jul 07, 2021 - 10:35 AM (IST)

ਬੱਲੜਵਾਲ ਗੋਲੀਕਾਂਡ ਮਾਮਲੇ ’ਚ ਆਇਆ ਨਵਾਂ ਮੋੜ : ਮੁਲਜ਼ਮ ਦੀ 15 ਸਾਲਾ ਧੀ ਨੇ ਲਾਏ ਜ਼ਬਰ-ਜ਼ਿਨਾਹ ਦੇ ਦੋਸ਼

ਬਟਾਲ (ਸਾਹਿਲ, ਬੇਰੀ) - ਚਰਚਾ ਬਣਦੇ ਜਾ ਰਹੇ ਬਟਾਲਾ ਦੇ ਨਜ਼ਦੀਕੀ ਪਿੰਡ ਬੱਲੜਵਾਲ ਦੇ ਗੋਲੀਕਾਂਡ ਮਾਮਲੇ ’ਚ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਜਬਰ-ਜ਼ਿਨਾਹ ਪੀੜਤਾ ਧੀ ਨੇ ਪਿਤਾ ਵੱਲੋਂ ਆਪਣੀ ਅਣਖ ਦੀ ਖਾਤਿਰ 4 ਲੋਕਾਂ ਨੂੰ ਮੌਤ ਦੇ ਘਾਟ ਉਤਾਰੇ ਜਾਣ ਦਾ ਖੁਲਾਸਾ ਕਰ ਦਿੱਤਾ। ਸਿਵਲ ਹਸਪਤਾਲ ਬਟਾਲਾ ਵਿਚ ਆਪਣੀ ਨਾਨੀ ਤੇ ਪਰਿਵਾਰਿਕ ਮੈਂਬਰਾਂ ਦੇ ਨਾਲ ਮੈਡੀਕਲ ਕਰਵਾਉਣ ਪਹੁੰਚੀ 15 ਸਾਲਾ ਨਾਬਾਲਿਗ ਪੀੜਤਾ ਨੇ ਦੱਸਿਆ ਕਿ ਸਾਡੇ ਪਿੰਡ ਦਾ ਰਹਿਣ ਵਾਲਾ ਨੌਜਵਾਨ ਜਰਮਨ ਸਿੰਘ ਮੈਨੂੰ ਫੋਨ ’ਤੇ ਵੱਖ-ਵੱਖ ਨੰਬਰਾਂ ਤੋਂ ਮੈਸੇਜ ਵਗੈਰਾ ਕਰਦਾ ਸੀ। ਇਸ ਸੰਬੰਧ ਵਿਚ ਮੈਂ ਅਤੇ ਮੇਰੇ ਪਰਿਵਾਰਿਕ ਮੈਂਬਰਾਂ ਨੇ ਉਕਤ ਨੌਜਵਾਨ ਨੂੰ ਕਈ ਵਾਰ ਸਮਝਾਇਆ ਸੀ ਪਰ ਉਹ ਨਹੀਂ ਮੰਨਿਆ। 

ਪੜ੍ਹੋ ਇਹ ਵੀ ਖ਼ਬਰ - ਬਠਿੰਡਾ ’ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਪੁੱਤ ਨੇ ਜਿਊਂਦਾ ਸਾੜਿਆ ਮਾਂ ਦਾ ਪ੍ਰੇਮੀ

ਉਸ ਨੇ ਦੱਸਿਆ ਕਿ ਬੀਤੀ 3-4 ਜੁਲਾਈ ਦੀ ਅੱਧੀ ਰਾਤ ਨੂੰ ਜਰਮਨ ਸਿੰਘ ਆਪਣੇ ਨਾਲ ਤਿੰਨ ਨੌਜਵਾਨਾਂ ਨੂੰ ਲੈ ਕੇ ਸਾਡੇ ਘਰ ਦੀ ਕੰਧ ਟੱਪ ਕੇ ਆ ਗਿਆ ਅਤੇ ਮੇਰੇ ਕਮਰੇ ’ਚ ਆ ਕੇ ਮੇਰੇ ਮੂੰਹ ਨੂੰ ਰੁਮਾਲ ਨਾਲ ਬੰਦ ਕਰ ਦਿੱਤਾ। ਗਲੇ ਵਿੱਚ ਪਰਨਾ ਪਾ ਕੇ ਜ਼ਬਰਦਸਤੀ ਸਾਥੀਆਂ ਦੇ ਨਾਲ ਚੁੱਕ ਕੇ ਮੋਟਰ ’ਤੇ ਲੈ ਗਿਆ, ਜਿਥੇ ਜਰਮਨ ਸਿੰਘ ਨੇ ਮੇਰੇ ਨਾਲ ਜਬਰ-ਜ਼ਿਨਾਹ ਕੀਤਾ। ਜਬਰ-ਜ਼ਿਨਾਹ ਕਰਨ ਤੋਂ ਬਾਅਦ ਉਹ ਸਵੇਰੇ ਤੜਕਸਾਰ ਸਾਡੇ ਘਰ ਤੋਂ ਕੁਝ ਦੂਰੀ ’ਤੇ ਮੈਨੂੰ ਛੱਡ ਕੇ ਚਲਾ ਗਿਆ।

ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ : ਸੜਕ ਹਾਦਸੇ ’ਚ 5 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ, ਘਰ ’ਚ ਪਿਆ ਚੀਕ-ਚਿਹਾੜਾ

ਪੀੜਤਾ ਨੇ ਦੱਸਿਆ ਕਿ ਉਸ ਨੇ ਇਸ ਦੇ ਬਾਰੇ ਆਪਣੇ ਚਾਚਾ ਤੇ ਪਿਤਾ ਨੂੰ ਸਾਰੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਮੇਰੇ ਪਿਤਾ ਉਕਤ ਨੌਜਵਾਨ ਦੇ ਘਰ ਸ਼ਿਕਾਇਤ ਕਰਨ ਗਏ, ਤਾਂ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਮੇਰੇ ਪਿਤਾ ਨਾਲ ਝਗੜਾ ਕਰਦੇ ਹੋਏ ਉਨ੍ਹਾਂ ਨੂੰ ਘੇਰ ਲਿਆ। ਆਪਣੇ ਬਚਾਅ ਲਈ ਹਵਾਈ ਫਾਇਰ ਕਰ ਕੇ ਉਥੋਂ ਭੱਜ ਨਿਕਲੇ ਪਰ ਜਰਮਨ ਸਿੰਘ ਨੇ ਪਰਿਵਾਰਿਕ ਮੈਂਬਰ ਵੀ ਮੇਰੇ ਪਿਤਾ ਦੇ ਪਿਛੇ ਦੌੜ ਪਏ ਤੇ ਆਪਣੇ ਬਚਾਅ ’ਚ ਉਨ੍ਹਾਂ ਨੇ ਸੰਬੰਧਿਤ ਪਰਿਵਾਰ ਦੇ 4 ਵਿਅਕਤੀਆਂ ਨੂੰ ਗੋਲੀ ਮਾਰ ਦਿੱਤੀ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਹੋਟਲ ਦੇ ਕਮਰੇ ’ਚ ਮੁੰਡਾ-ਕੁੜੀ ਨੇ ਗੋਲੀ ਮਾਰ ਕੀਤੀ ਖੁਦਕੁਸ਼ੀ, ਜਾਣੋ ਪੂਰਾ ਮਾਮਲਾ

ਸਿਵਲ ਹਸਪਤਾਲ ਵਿਚ ਮੈਡੀਕਲ ਕਰਵਾਉਣ ਆਈ ਰੇਪ ਪੀੜਤਾ ਨੇ ਪੁਲਸ ’ਤੇ ਵੀ ਦੋਸ਼ ਲਗਾਏ ਹੈ ਕਿ ਪੁਲਸ ਉਨ੍ਹਾਂ ਦੇ ਨਾਲ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਉਣ ਨਹੀਂ ਆਈ ਅਤੇ ਉਸ ਨੂੰ ਇਕੱਲੇ ਭੇਜ ਦਿੱਤਾ ਗਿਆ। ਜਦਕਿ ਹਸਪਤਾਲ ਦੇ ਡਾਕਟਰ ਉਸ ਦਾ ਮੈਡੀਕਲ ਨਹੀਂ ਕਰ ਰਹੇ ਅਤੇ ਕਹਿ ਰਹੇ ਹਨ ਤੁਹਾਡੇ ਨਾਲ ਕੋਈ ਪੁਲਸ ਅਧਿਕਾਰੀ ਨਹੀਂ ਆਇਆ ਹੈ।

ਪੜ੍ਹੋ ਇਹ ਵੀ ਖ਼ਬਰ - ਅਨੋਖੀ ਠੱਗੀ! ਵਿਆਹ ਤੋਂ 2 ਦਿਨ ਬਾਅਦ ਲਾੜੀ ਸ਼ੁਰੂ ਕਰਦੀ ਸੀ ਅਸਲ ਖੇਡ, ਹੈਰਾਨ ਕਰ ਦੇਵੇਗਾ ਗਿਰੋਹ ਦਾ ਕਾਰਨਾਮਾ


author

rajwinder kaur

Content Editor

Related News