ਧੀ ਦੀ ਖਾਤਰ ਮਾਂ ਨੇ ਕਰਾਇਆ ਦੂਜਾ ਵਿਆਹ, ਹੈਰਾਨੀ ਤਾਂ ਉਦੋਂ ਹੋਈ ਜਦੋਂ ਮਤਰੇਏ ਪਿਓ ਨੇ ਕਰ ਦਿੱਤਾ ਕਾਰਾ
Saturday, Sep 05, 2020 - 04:59 PM (IST)

ਬਟਾਲਾ/ਅਲੀਵਾਲ (ਬੇਰੀ, ਸ਼ਰਮਾ) : ਥਾਣਾ ਘਣੀਏ-ਕੇ-ਬਾਂਗਰ ਦੀ ਪੁਲਸ ਨੇ ਵਿਦਿਆਰਥਣ ਨਾਲ ਜਬਰ-ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸ਼ਿਕਾਇਤ ਮਿਲਦਿਆਂ ਪੁਲਸ ਨੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਜ਼ਹਿਰੀਲੀ ਸ਼ਰਾਬ ਨੇ ਉਜਾੜਿਆ ਇਕ ਹੋਰ ਹੱਸਦਾ-ਖੇਡਦਾ ਪਰਿਵਾਰ, 4 ਧੀਆਂ ਦੇ ਪਿਓ ਦੀ ਮੌਤ
ਇਸ ਸਬੰਧੀ ਇੰਸਪੈਕਟਰ ਮੈਡਮ ਸੁਖਜੀਤ ਕੌਰ ਨੇ ਦੱਸਿਆ ਕਿ 18 ਸਾਲਾ ਪੀੜਤਾ ਨੇ ਜਾਣਕਾਰੀ ਦਿੱਤੀ ਕਿ ਉਹ 12ਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ ਉਸਦੇ ਪਿਤਾ ਦੀ ਕਰੀਬ 5 ਸਾਲ ਪਹਿਲਾਂ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਸਦੀ ਮਾਤਾ ਨੇ ਕਰੀਬ ਇਕ ਸਾਲ ਪਹਿਲਾਂ ਅਮਨਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਨਾਲ ਵਿਆਹ ਕਰਵਾ ਲਿਆ ਸੀ ਅਤੇ ਉਹ ਇਥੇ ਹੀ ਰਹਿੰਦਾ ਸੀ। ਬੀਤੀ 3 ਸਤੰਬਰ ਦੀ ਰਾਤ ਸਾਢੇ 10 ਵਜੇ ਦੇ ਕਰੀਬ ਅਮਨਦੀਪ ਉਸ ਨੂੰ ਕੁਰਕੁਰੇ ਲੈ ਕੇ ਦੇਣ ਦਾ ਲਾਲਚ ਦੇ ਕੇ ਘਰੋਂ ਪਿੰਡ ਦੇ ਬਾਹਰਵਾਰ ਬਣੀ ਟੈਂਕੀ 'ਤੇ ਲੈ ਗਿਆ। ਪੀੜਤਾ ਮੁਤਾਬਕ ਜਦੋਂ ਉਹ ਰੌਲਾ ਪਾਉਣ ਲੱਗੀ ਤਾਂ ਉਕਤ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਜ਼ਬਰਦਸਤੀ ਉਸ ਨਾਲ ਜਬਰ-ਜ਼ਨਾਹ ਕੀਤਾ। ਉਕਤ ਮਾਮਲੇ ਸਬੰਧੀ ਪੁਲਸ ਨੇ ਕਾਰਵਾਈ ਕਰਦਿਆਂ ਪੀੜਤਾ ਦੇ ਬਿਆਨਾਂ 'ਤੇ ਥਾਣਾ ਘਣੀਏ ਕੇ ਬਾਂਗਰ ਵਿਖੇ ਬਣਦੀਆਂ ਧਾਰਾਵਾਂ ਹੇਠ ਜਬਰ-ਜ਼ਿਨਾਹ ਕਰਨ ਦੇ ਦੋਸ਼ 'ਚ ਅਮਨਦੀਪ ਸਿੰਘ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਵਿਆਹੁਤਾ ਨੂੰ ਘਰ ਮਿਲਣ ਆਇਆ ਪ੍ਰੇਮੀ ਪਤੀ ਨੇ ਫੜ੍ਹਿਆ, ਮਿਲੀ ਅਜਿਹੀ ਖ਼ੌਫਨਾਕ ਸਜ਼ਾ ਕੇ ਸੁਣ ਕੰਬ ਜਾਵੇਗੀ ਰੂਹ