ਬਿਨਾਂ ਲਾਇਸੰਸ ਚੱਲਦੀਆਂ ਪਟਾਕਾ ਫੈਕਟਰੀਆਂ 'ਤੇ ਪੁਲਸ ਨੇ ਕੱਸਿਆ ਸ਼ਿੰਕਜ਼ਾ (ਵੀਡੀਓ)

Friday, Sep 06, 2019 - 09:48 AM (IST)

ਪਠਾਨਕੋਟ (ਧਰਮਿੰਦਰ ਠਾਕੁਰ) - ਬਟਾਲਾ 'ਚ ਹੋਏ ਹਾਦਸੇ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਧਮਾਕੇ ਕਾਰਨ ਹੋਈ ਤਬਾਹੀ ਦਾ ਮੰਜ਼ਰ ਵੇਖ ਕੇ ਹਰ ਕਿਸੇ ਦਾ ਦਿਲ ਦਹਿਲ ਗਿਆ। ਪਟਾਕਾ ਫੈਕਟਰੀ 'ਚ ਹੋਏ ਧਮਾਕੇ ਨੇ ਲਾਸ਼ਾਂ ਦਾ ਢੇਰ ਲਗਾ ਦਿੱਤਾ। ਦਰਜਨਾਂ ਤੋਂ ਵੱਧ ਪਰਿਵਾਰਾਂ 'ਚ ਸੱਥਰ ਵਿਛਣ ਤੋਂ ਬਾਅਦ ਆਖਿਰਕਾਰ ਪੁਲਸ ਪ੍ਰਸ਼ਾਸਨ ਦੀ ਅੱਖ ਖੁੱਲ੍ਹੀ ਗਈ ਹੈ, ਜਿਸ ਸਕਦਾ ਬਿਨਾਂ ਲਾਇਸੰਸ ਦੇ ਚੱਲਦੀਆਂ ਪਟਾਕਾ ਫੈਕਟਰੀਆਂ ਅਤੇ ਰਿਹਾਇਸ਼ੀ ਇਲਾਕਿਆਂ 'ਚ ਬਣੇ ਸਟੋਰਾਂ 'ਤੇ ਕਾਰਵਾਈ ਹੋਣ ਲੱਗੀ ਹੈ। ਇਸੇ ਕੜੀ ਦੇ ਤਹਿਤ ਪੁਲਸ ਨੇ ਪਠਾਨਕੋਟ ਦੇ ਮੁਹੱਲਾ ਬਜਰੀ ਕੰਪਨੀ 'ਚ ਛਾਪੇਮਾਰੀ ਕਰ ਕੇ ਉਥੋਂ ਵੱਡੀ ਮਾਤਰਾ 'ਚ ਗੈਰਕਾਨੂੰਨੀ ਢੰਗ ਨਾਲ ਸਟੋਰ ਕੀਤੇ ਪਟਾਕੇ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੁਲਸ ਨੇ ਕਿਹਾ ਕਿ ਸਟੋਰ ਮਾਲਕ ਇਨ੍ਹਾਂ ਪਟਾਕਿਆਂ ਸਬੰਧੀ ਕੋਈ ਕਾਗਜ਼-ਪੱਤਰ ਨਹੀਂ ਵਿਖਾ ਸਕਿਆ, ਜਿਸਦੇ ਚੱਲਦਿਆਂ ਉਸਦੇ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।

PunjabKesari

ਦੱਸ ਦੇਈਏ ਕਿ ਬਟਾਲਾ 'ਚ ਹੋਏ ਧਮਾਕੇ ਦੀ ਜਾਂਚ ਕਰਨ 'ਤੇ ਇਹ ਗੱਲ ਸਾਹਮਣੇ ਆਈ ਹੈ ਕਿ ਜਿਸ ਫੈਕਟਰੀ 'ਚ ਧਮਾਕਾ ਹੋਇਆ, ਉਹ ਬਿਨਾਂ ਲਾਇਸੰਸ ਰੀਨਿਊ ਕੀਤੇ ਹੀ ਚੱਲ ਰਹੀ ਸੀ। ਇਸ ਫੈਕਟਰੀ ਦੇ ਸਬੰਧ 'ਚ ਸ਼ਿਕਾਇਤਾਂ ਮਿਲਣ ਦੇ ਬਾਵਜੂਦ ਪੁਲਸ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਸੀ ਕੀਤੀ ਗਈ। ਹੁਣ ਪੁਲਸ 'ਤੇ ਇਸ ਘਟਨਾ ਦਾ ਅਸਰ ਕਿੰਨੀ ਕੁ ਦੇਰ ਤੱਕ ਰਹਿੰਦਾ, ਇਹ ਵੇਖਣਾ ਅਜੇ ਬਾਕੀ ਹੈ।


author

rajwinder kaur

Content Editor

Related News