ਪਰਿਵਾਰ ਦੀ ਮਰਜ਼ੀ ਤੋਂ ਬਿਨਾਂ ਨਹੀਂ ਕਰਵਾ ਸਕਿਆ ਵਿਆਹ ਤਾਂ ਦੁਖੀ ਹੋ ਕੇ ਕਰ ਦਿੱਤਾ ਇਹ ਕਾਂਡ

Wednesday, Aug 19, 2020 - 09:07 AM (IST)

ਪਰਿਵਾਰ ਦੀ ਮਰਜ਼ੀ ਤੋਂ ਬਿਨਾਂ ਨਹੀਂ ਕਰਵਾ ਸਕਿਆ ਵਿਆਹ ਤਾਂ ਦੁਖੀ ਹੋ ਕੇ ਕਰ ਦਿੱਤਾ ਇਹ ਕਾਂਡ

ਬਟਾਲਾ (ਬੇਰੀ) : ਬੀਤੀ ਰਾਤ ਹਾਥੀ ਗੇਟ ਵਾਸੀ ਇਕ ਨੌਜਵਾਨ ਨੇ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਸ ਸਬੰਧੀ ਐੱਸ. ਐੱਚ. ਓ. ਸਿਟੀ ਟੀ. ਪੀ. ਸਿੰਘ ਗੋਰਾਇਆ ਨੇ ਦੱਸਿਆ ਕਿ ਨੌਜਵਾਨ ਗਗਨਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਹਾਥੀ ਗੇਟ ਬਟਾਲਾ ਦਾ ਮੁਹੱਲੇ ਦੀ ਹੀ ਰਹਿਣ ਵਾਲੀ ਇਕ ਕੁੜੀ ਨਾਲ ਪ੍ਰੇਮ ਸਬੰਧ ਚਲੇ ਆ ਰਹੇ ਸਨ ਅਤੇ ਤਾਲਾਬੰਦੀ ਦੌਰਾਨ ਦੋਵਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਮਰਜ਼ੀ ਤੋਂ ਬਿਨਾਂ ਵਿਆਹ ਰਜਿਸਟਰਡ ਕਰਵਾਉਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਇਹ ਦੋਵੇਂ ਅਸਫ਼ਲ ਰਹੇ। ਉਪਰੰਤ ਦੋਵਾਂ ਪਰਿਵਾਰਾਂ ਨੇ ਆਪਣੀ ਕੁੜੀ ਨੂੰ ਉਸਦੀ ਮਾਸੀ ਕੋਲ ਭੇਜ ਦਿੱਤਾ ਅਤੇ ਬਾਅਦ 'ਚ ਨੌਜਵਾਨ ਗਗਨਦੀਪ ਸਿੰਘ ਨੇ ਆਪਣੇ ਪੁਰਾਣੇ ਘਰ ਜਾ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਜਦਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਲੜਕੇ ਦਾ ਕਤਲ ਹੋਣ ਦਾ ਸ਼ੱਕ ਪ੍ਰਗਟਾਇਆ ਹੈ।

ਇਹ ਵੀ ਪੜ੍ਹੋਂ : ਦੁਖਦ ਖ਼ਬਰ : ਪੰਜਾਬ ਪੁਲਸ ਦੇ ASI ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਉਕਤ ਮਾਮਲੇ ਸਬੰਧੀ ਜਾਂਚ ਅਧਿਕਾਰੀ ਏ. ਐੱਸ. ਆਈ. ਸਰਵਣ ਸਿੰਘ ਨੇ ਕਾਰਵਾਈ ਕਰਦਿਆਂ ਥਾਣਾ ਸਿਟੀ ਵਿਚ ਮ੍ਰਿਤਕ ਦੇ ਪਿਤਾ ਕਸ਼ਮੀਰ ਸਿੰਘ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਥਾਣਾ ਸਿਟੀ 'ਚ ਲੜਕੀ ਦੇ ਪਿਤਾ, ਭਰਾ, ਮਾਸੀ ਅਤੇ ਮਾਸੀ ਦੇ ਮੁੰਡੇ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ ਅਤੇ ਗਗਨਦੀਪ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤੀ ਹੈ। ਮਾਮਲੇ ਦੀ ਜਾਂਚ ਡੂੰਘਾਈ ਨਾਲ ਕੀਤੀ ਜਾ ਰਹੀ ਹੈ ਅਤੇ ਜੋ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ 'ਤੇ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋਂ : ਨੌਜਵਾਨ ਨੇ ਪੁਰਾਣੀਆਂ ਫ਼ਿਲਮਾਂ ਵੇਖ ਤਿਆਰ ਕੀਤੀ ਅਨੋਖੀ ਕਾਰ, ਲਗਜ਼ਰੀ ਗੱਡੀਆਂ ਨੂੰ ਪਾਉਂਦੀ ਹੈ ਮਾਤ (ਤਸਵੀਰਾਂ)


author

Baljeet Kaur

Content Editor

Related News