ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
Wednesday, Jan 08, 2020 - 10:41 AM (IST)
ਬਟਾਲਾ (ਬੇਰੀ) : ਨਿਊ ਸੰਤ ਨਗਰ ਵਿਚ ਇਕ ਨੌਜਵਾਨ ਵਲੋਂ ਫਾਹਾ ਲੈ ਕੇ ਜੀਵਨ-ਲੀਲਾ ਖਤਮ ਕਰ ਲਈ ਗਈ। ਇਸ ਸਬੰਧੀ ਥਾਣਾ ਸਿਵਲ ਲਾਈਨ ਦੇ ਏ. ਐੱਸ. ਆਈ. ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਮ੍ਰਿਤਕ ਤਰੁਣਜੀਤ ਸਿੰਘ ਦੇ ਪਿਤਾ ਮਹਿੰਦਰ ਸਿੰਘ ਪੁੱਤਰ ਲਾਭ ਸਿੰਘ ਵਾਸੀ ਨਿਊ ਸੰਤ ਨਗਰ ਬਟਾਲਾ ਨੇ ਲਿਖਵਾਇਆ ਕਿ ਬੀਤੀ 5 ਜਨਵਰੀ ਨੂੰ ਉਹ ਖਾਣਾ ਖਾ ਕੇ ਸੌ ਗਏ ਅਤੇ ਮੇਰਾ ਪੁੱਤਰ ਤਰੁਣਜੀਤ ਸਿੰਘ ਵੀ ਖਾਣਾ ਖਾ ਕੇ ਆਪਣੇ ਕਮਰੇ ਵਿਚ ਸੌ ਗਿਆ। ਜਦੋਂ ਉਹ ਰਾਤ 11 ਵਜੇ ਉਠਿਆ ਤਾਂ ਦੇਖਿਆ ਕਿ ਤਰੁਣਜੀਤ ਸਿੰਘ ਨੇ ਚੁੰਨੀ ਨਾਲ ਫਾਹ ਲਾਇਆ ਹੋਇਆ ਸੀ। ਏ. ਐੱਸ. ਆਈ. ਸਰਬਜੀਤ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਪੁਲਸ ਨੇ ਮ੍ਰਿਤਕ ਦੇ ਪਿਤਾ ਮਹਿੰਦਰ ਸਿੰਘ ਦੇ ਬਿਆਨਾਂ ‘ਤੇ ਥਾਣਾ ਸਿਵਲ ਲਾਈਨ ਵਿਚ ਕਾਰਵਾਈ ਕਰ ਦਿੱਤੀ ਹੈ।