ਬਟਾਲਾ ਦੇ ਨੌਜਵਾਨ ਨੇ ਗੱਡੇ ਝੰਡੇ: ਇੰਡੀਆ ਬੁੱਕ ਆਫ ਰਿਕਾਰਡਜ਼ ''ਚ ਨਾਮ ਦਰਜ
Wednesday, Sep 30, 2020 - 04:45 PM (IST)

ਬਟਾਲਾ (ਬੇਰੀ): ਬਟਾਲਾ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਇੰਡੀਆ ਬੁੱਕ ਆਫ ਰਿਕਾਰਡਜ਼ ਵਿਚ ਆਪਣਾ ਨਾਮ ਦਰਜ ਕਰਵਾ ਕੇ ਜਿਥੇ ਆਪਣੇ ਸ਼ਹਿਰ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ, ਉਥੇ ਮਾਤਾ-ਪਿਤਾ ਦਾ ਨਾਮ ਵੀ ਚਕਮਾਇਆ ਹੈ। ਜਾਣਕਾਰੀ ਮੁਤਾਬਕ ਬਟਾਲਾ ਦਾ ਜੰਮਪਲ ਅਭੀਸ਼ੇਕ ਤ੍ਰੇਹਨ, ਜਿਸ ਨੇ ਬੇਰਿੰਗ ਕਾਲਜ ਬਟਾਲਾ ਤੋਂ ਬੀ. ਐੱਸ. ਸੀ. ਆਈ. ਟੀ. ਤੱਕ ਵਿੱਦਿਆ ਹਾਸਲ ਕੀਤੀ ਹੈ ਅਤੇ ਅੱਜ ਕੱਲ ਵੈਬਸਾਈਟ ਅਤੇ ਸਾਫਟਵੇਅਰ ਬਣਾਉਣ ਦਾ ਕੰਮ ਕਰ ਰਿਹਾ ਹੈ। ਇਸ ਦੇ ਨਾਲ-ਨਾਲ ਉਸ ਨੇ ਦਿਨ ਰਾਤ ਮਿਹਨਤ ਕਰ ਕੇ ਕੰਪਿਊਟਰ 'ਤੇ ਟਾਈਪ ਦੀ ਸਪੀਡ 'ਚ ਵੀ ਮੁਹਾਰਤ ਹਾਸਲ ਕੀਤੀ ਹੈ। ਅਭੀਸ਼ੇਕ ਤ੍ਰੇਹਨ ਨੇ ਕਿੰਨੇ ਹੀ ਆਨਲਾਈਨ ਕੰਪਿਊਟਰ ਟਾਈਪ ਦੇ ਨੈਸ਼ਨਲ ਲੈਵਲ ਅਤੇ ਟਾਈਪ ਸਪੀਡ ਦੇ ਮੁਕਾਬਲਿਆਂ 'ਚ ਭਾਗ ਲਿਆ, ਜਿਸ 'ਚ ਉਸ ਨੇ ਅੱਖਾਂ 'ਤੇ ਪੱਟੀ ਬੰਨ੍ਹ ਕੇ ਹਰ ਲਫਜ਼ 'ਚ ਸਪੇਸ ਪਾ ਕੇ ਪੂਰੇ ਅੰਗਰੇਜ਼ੀ ਅਲਫਾਬੈਟ ਨੂੰ ਅਖੀਰ ਤੱਕ ਕੇਵਲ 3.64 ਸੈਕਿੰਡ 'ਚ ਟਾਈਪ ਕਰ ਕੇ ਇੰਡੀਆ ਬੁੱਕ ਆਫ਼ ਰਿਕਾਰਡਜ਼ 'ਚ ਆਪਣਾ ਨਾਮ ਦਰਜ ਕਰਵਾਇਆ ਹੈ।
ਇਹ ਵੀ ਪੜ੍ਹੋ : ਠੇਠ ਪੰਜਾਬੀ ਬੋਲ ਕੇ ਕਿਸਾਨਾਂ ਨਾਲ ਤਾਲਮੇਲ ਬਣਾਉਣ ਵਾਲੇ ਆਗੂਆਂ ਦਾ ਭਾਜਪਾ 'ਚ ਭਾਰੀ ਟੋਟਾ
ਅਭੀਸ਼ੇਕ ਨੇ ਦੱਸਿਆ ਕਿ ਉਸ ਦੀ ਇਸ ਸਪੀਡ ਟੈਸਟ ਦੀ ਵੀਡੀਓ ਉਸ ਨੇ ਗਿੰਨੀਜ਼ ਵਰਲਡ ਰਿਕਾਰਡ ਲਈ ਵੀ ਭੇਜੀ ਹੈ, ਜਿਸ 'ਤੇ ਉਸ ਦਾ ਨਤੀਜਾ 27 ਦਸੰਬਰ ਨੂੰ ਆਵੇਗਾ। ਅਭੀਸ਼ੇਕ ਨੂੰ ਪੂਰੀ ਉਮੀਦ ਹੈ ਕਿ ਉਹ ਆਪਣਾ ਨਾਮ ਵਰਲਡ ਰਿਕਾਰਡ 'ਚ ਦਰਜ ਕਰਵਾਉਣ ਵਾਲਾ ਬਟਾਲਾ ਸ਼ਹਿਰ ਦਾ ਪਹਿਲਾ ਨੌਜਵਾਨ ਹੋਵੇਗਾ। ਇਥੇ ਇਹ ਦੱਸ ਦਈਏ ਕਿ ਅਭੀਸ਼ੇਕ ਦਾ ਜਨਮ ਬਟਾਲਾ ਦੇ ਰਹਿਣ ਵਾਲੇ ਪਵਨ ਤ੍ਰੇਹਨ ਅਤੇ ਮਾਤਾ ਵੀਨਾ ਕੁਮਾਰੀ ਦੇ ਘਰ ਹੋਇਆ। ਉਸ ਨੂੰ ਬਚਪਨ ਤੋਂ ਹੀ ਕੰਪਿਊਟਰ ਚਲਾਉਣ ਦਾ ਸ਼ੌਕ ਰਿਹਾ ਹੈ। ਅਭੀਸ਼ੇਕ ਨੇ ਅੱਠਵੀਂ ਕਲਾਸ 'ਚ ਪੜ੍ਹਦਿਆਂ ਹੀ ਫੇਸਬੁੱਕ ਵਰਗੀ ਸੇਮ ਵੈਬਸਾਈਟ ਬਣਾਈ ਸੀ ਅਤੇ ਉਸ ਨੇ ਹੋਰ ਕਈ ਵੈਬਸਾਈਟਾਂ ਤਿਆਰ ਕੀਤੀਆਂ ਹਨ।
ਇਹ ਵੀ ਪੜ੍ਹੋ : ਅਪਰਾਧੀਆਂ ਖ਼ਿਲਾਫ਼ ਪੰਜਾਬ ਪੁਲਸ ਦਾ 'ਮਾਸਟਰ ਪਲਾਨ',ਪਿੰਡ ਵਾਸੀ ਇੰਝ ਕਰਨਗੇ ਮਦਦ