ਪਰਿਵਾਰ ਨੇ ਮੁੜ ਪੁਟਵਾਈ ਨੌਜਵਾਨ ਦੀ ਕਬਰ

12/26/2019 10:52:04 AM

ਬਟਾਲਾ (ਬੇਰੀ) : ਬੀਤੇ ਦਿਨੀ ਕਾਦੀਆਂ ਦੇ ਪਿੰਡ ਡੱਲਾ ਵਿਖੇ ਦੋ ਮਹੀਨੇ ਪਹਿਲਾਂ ਹੋਈ ਨੌਜਵਾਨ ਦੀ ਮੌਤ ਤੋਂ ਬਾਅਦ ਕਬਰਸਤਾਨ ਵਿਚ ਜਾ ਕੇ ਕੁਝ ਲੋਕਾਂ ਵੱਲੋਂ ਉਸ ਦੀ ਕਬਰ ਨੂੰ ਪੁੱਟਣ ਦਾ ਸ਼ੱਕ ਪ੍ਰਗਟਾਏ ਜਾਣ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਸੀ ਕਿ ਉਨ੍ਹਾਂ ਦੇ ਮ੍ਰਿਤਕ ਬੱਚੇ ਦੀ ਕਬਰ ਦੁਬਾਰਾ ਪਟਵਾਈ ਜਾਵੇ ਅਤੇ ਤਸੱਲੀ ਕੀਤੀ ਜਾਵੇ ਕਿ ਇਸ ਵਿਚ ਕਿਸੇ ਹੋਰ ਵਿਅਕਤੀ ਨੇ ਕੁਝ ਦੱਬਿਆ ਤਾਂ ਨਹੀਂ ਜਿਸ ਕਾਰਣ ਪਰਿਵਾਰਕ ਮੈਂਬਰਾਂ ਨੂੰ ਵਿਸ਼ਵਾਸ ਦਿਵਾਉਣ ਲਈ ਨਾਇਬ ਤਹਿਸੀਲਦਾਰ ਕਾਦੀਆਂ ਅਮਰਜੀਤ ਸਿੰਘ ਅਤੇ ਪੁਲਸ ਥਾਣਾ ਕਾਦੀਆਂ ਦੇ ਐੱਸ. ਐੱਚ. ਓ. ਪਰਮਿੰਦਰ ਸਿੰਘ ਸਿੱਧੂ ਅਤੇ ਪੁਲਸ ਟੀਮ ਨੇ ਸ਼ਮਸ਼ਾਨਘਾਟ ’ਚ ਜਾ ਕੇ ਕਬਰ ਦੁਬਾਰਾ ਪਟਵਾਈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਉਨ੍ਹਾਂ ਦੇ ਪੁੱਤਰ ਦੀ ਕਬਰ ’ਚ ਕਿਸੇ ਨੇ ਕੁਝ ਵੀ ਨਹੀਂ ਦੱਬਿਆ।

ਇਸ ਸਬੰਧੀ ਨਾਇਬ ਤਹਿਸੀਲਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਅਜੇ ਦੇ ਪਿਤਾ ਜਸਪਾਲ ਮਸੀਹ ਵਾਸੀ ਪਿੰਡ ਡੱਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਪੁੱਤਰ ਅਜੇ ਦੀ ਮੌਤ ਅੱਜ ਤੋਂ ਦੋ ਮਹੀਨੇ ਪਹਿਲਾਂ ਕਿਸੇ ਬੀਮਾਰੀ ਕਾਰਣ ਹੋ ਗਈ ਸੀ, ਜਿਸ ਦੇ ਸਰੀਰ ਨੂੰ ਪਿੰਡ ਦੇ ਕਬਰਸਥਾਨ ’ਚ ਦਫ਼ਨਾ ਦਿੱਤਾ ਗਿਆ ਸੀ। ਬੀਤੀ ਰਾਤ ਕੁਝ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਪੁੱਤਰ ਦੀ ਕਬਰ ਨੂੰ ਪੁੱਟਿਆ ਗਿਆ ਜਿਸਦੀ ਸੂਚਨਾ ਉਨ੍ਹਾਂ ਨੂੰ ਪਿੰਡ ਦੇ ਕਿਸੇ ਵਿਅਕਤੀ ਨੇ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਤੁਰੰਤ ਹੀ ਕਾਦੀਆਂ ਪੁਲਸ ਨੂੰ ਸੂਚਿਤ ਕੀਤਾ, ਜਿੱਥੇ ਕਾਦੀਆਂ ਦੇ ਏ. ਐੱਸ. ਆਈ. ਸੁਰਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਘਟਨਾ ਸਥੱਲ ਦਾ ਜਾਇਜ਼ਾ ਲਿਆ ਗਿਆ ਸੀ, ਜਿਸ ਤੋਂ ਬਾਅਦ ਅੱਜ ਐੱਸ. ਡੀ. ਐੱਮ. ਬਟਾਲਾ ਦੀ ਮਨਜ਼ੂਰੀ ਤੋਂ ਬਾਅਦ ਇਸ ਕਬਰ ਦੁਬਾਰਾ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ’ਚ ਪਟਵਾਈ ਗਈ ਅਤੇ ਕਬਰ ਪੁੱਟਣ ਤੋਂ ਬਾਅਦ ਉੱਥੇ ਕੁਝ ਵੀ ਨਹੀਂ ਪਾਇਆ ਗਿਆ, ਜਿਸ ਨਾਲ ਪਰਿਵਾਰਕ ਮੈਂਬਰਾਂ ਦੀ ਤਸੱਲੀ ਕਰਵਾ ਦਿੱਤੀ ਗਈ ਹੈ।


Baljeet Kaur

Content Editor

Related News