ਬਟਾਲਾ : ਦੋ ਨੌਜਵਾਨਾਂ ਨੇ ਠੇਕੇ ਦੇ ਕਰਿੰਦੇ ''ਤੇ ਚਲਾਈਆਂ ਗੋਲੀਆਂ

Thursday, Dec 26, 2019 - 02:27 PM (IST)

ਬਟਾਲਾ : ਦੋ ਨੌਜਵਾਨਾਂ ਨੇ ਠੇਕੇ ਦੇ ਕਰਿੰਦੇ ''ਤੇ ਚਲਾਈਆਂ ਗੋਲੀਆਂ

ਬਟਾਲਾ : ਪਿੰਡ ਸੇਖਵਾਂ ਵਿਖੇ ਦੇਰ ਰਾਤ ਠੇਕੇ 'ਤੇ ਕੰਮ ਕਰਨ ਵਾਲੇ ਕਰਿੰਦੇ ਨੂੰ ਦੋ ਨੌਜਵਾਨ ਗੋਲੀਆਂ ਮਾਰ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।  ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

PunjabKesariਜਾਣਕਾਰੀ ਮੁਤਾਬਕ ਸੁਰਜੀਤ ਸਿੰਘ ਵਾਸੀ ਬਰਮੋਲੀ ਨੂਰਪੁਰ ਹਿਮਾਚਲ, ਸੇਖਵਾਂ ਸ਼ਰਾਬ ਵਾਲੇ ਠੇਕੇ 'ਤੇ ਰਾਤ 10 :15 ਵਜੇ ਅੰਦਰੋਂ ਤਾਲਾ ਲਗਾ ਕੇ ਡਿਊਟੀ 'ਤੇ ਸੀ। ਇਸੇ ਦੌਰਾਨ ਦੋ ਨੌਜਵਾਨਾਂ ਨੇ ਉਸ ਨੂੰ ਤਾਲਾ ਖੋਲ੍ਹਣ ਲਈ ਕਿਹਾ ਤੇ ਜਦੋਂ ਉਸ ਨੇ ਤਾਲਾ ਖੋਲ੍ਹਣ ਤੋਂ ਮਨ੍ਹਾ ਕੀਤਾ ਤਾਂ ਉਕਤ ਦੋਵੇਂ ਨੌਜਵਾਨਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ ਤੇ ਦੋ ਗੋਲੀਆਂ ਸੱਜੀ-ਖੱਬੀ ਲੱਤ 'ਤੇ ਵੱਜਣ ਕਾਰਨ ਸੁਰਜੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।


author

Baljeet Kaur

Content Editor

Related News