ਧੁੰਦ ਕਾਰਨ ਆਪਸ ''ਚ ਟਕਰਾਏ ਵਾਹਨ, 8 ਜ਼ਖਮੀ
Monday, Dec 17, 2018 - 04:54 PM (IST)

ਬਟਾਲਾ (ਸਾਹਿਲ) : ਸੋਮਵਾਰ ਸਵੇਰੇ ਧੁੰਦ ਕਾਰਨ ਗੁਰਦਾਸਪੁਰ ਰੋਡ 'ਤੇ ਮਲੂਦੁਆਰੇ ਨੇੜੇ ਧੁੰਦ ਕਾਰਨ ਕੈਂਟਰ ਗੱਡੀ, ਬੱਸ ਤੇ ਟਰੱਕ ਦੀ ਟੱਕਰ ਕਾਰਨ 8 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਮੁਤਾਬਕ ਰੋਡਵੇਜ਼ ਦੀ ਬੱਸ ਜੋ ਕਿ ਅੰਮ੍ਰਿਤਸਰ ਤੋਂ ਜੰਮੂ ਜਾ ਰਹੀ ਸੀ ਜਦੋਂ ਉਹ ਅੱਡਾ ਉਦੋਵਾਲ ਨੇੜੇ ਪੁੱਜੀ ਤਾਂ ਪਿੱਛੋਂ ਆ ਰਹੀ ਕੈਂਟਰ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ ਤੇ ਬੱਸ ਅੱਗੇ ਜਾ ਰਹੇ ਟਰੱਕ ਨਾਲ ਜਾ ਟਕਰਾਈ, ਜਿਸ ਕਾਰਨ ਕੈਂਟਰ ਡਰਾਈਵਰ ਸੰਨੀ ਪੁੱਤਰ ਭਿੰਦਰਪਾਲ ਵਾਸੀ ਨੀਲੋਖੁਰਦ ਤੇ ਉਸਦਾ ਸਾਥੀ ਰਾਜੇਸ਼ ਕੁਮਾਰ ਪੁੱਤਰ ਸੁਰਜੀਤ ਵਾਸੀ ਤੇ ਬੱਸ 'ਚ ਸਵਾਰ ਹਜੂਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਅੰਮ੍ਰਿਤਸਰ, ਮੋਹਨ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਬਲੋਰਪੁਰ, ਅਵਤਾਰ ਸਿੰਘ ਵਾਸੀ ਸ਼ਾਹਪੁਰ, ਗੁਰਮੀਤ ਲਾਲ ਵਾਸੀ ਡੇਰਾ ਬਾਬਾ ਨਾਨਕ, ਬੱਸ ਦਾ ਡਰਾਈਵਰ ਤੇ ਕੰਡੈਕਟਰ ਜ਼ਖਮੀਂ ਹੋ ਗਏ, ਜਿਨ੍ਹਾਂ ਨੂੰ 108 ਐਂਬੂਲੈਂਸ ਕਰਮਚਾਰੀਆਂ ਨੇ ਬਟਾਲਾ ਅਤੇ ਗੁਰਦਾਸਪੁਰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ। ਇਸ ਸਬੰਧੀ ਘਟਨਾ ਸਬੰਧੀ ਸੂਚਨਾ ਮਿਲਦੇ ਹੀ ਚੌਕੀ ਦਿਆਲਗੜ੍ਹ ਦੇ ਇੰਚਾਰਜ਼ ਬਲਦੇਵ ਸਿੰਘ ਨੇ ਮੌਕੇ 'ਤੇ ਪਹੁੰਚੇ ਤੇ ਉਨ੍ਹਾਂ ਨੇ ਵਾਹਨਾਂ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਕੀਤੀ।