ਦੋ ਮੋਟਸਾਈਕਲਾਂ ਦੀ ਭਿਆਨਕ ਟੱਕਰ ''ਚ 1 ਵਿਅਕਤੀ ਦੀ ਮੌਤ

Sunday, Jan 12, 2020 - 04:42 PM (IST)

ਦੋ ਮੋਟਸਾਈਕਲਾਂ ਦੀ ਭਿਆਨਕ ਟੱਕਰ ''ਚ 1 ਵਿਅਕਤੀ ਦੀ ਮੌਤ

ਬਟਾਲਾ (ਬੇਰੀ) : ਪਿੰਡ ਰਜਾਦਾ ਰੋਡ 'ਤੇ ਸਵੇਰੇ 2 ਮੋਟਰਸਾਈਕਲਾਂ ਦੀ ਟੱਕਰ ਦੌਰਾਨ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕਾਦੀਆਂ ਦੇ ਏ. ਐੱਸ. ਆਈ. ਪ੍ਰਤਾਪ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਰਜਾਦਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਹੈ ਕਿ ਉਹ ਆਪਣੇ ਪਿਤਾ ਅਜੀਤ ਸਿੰਘ ਨਾਲ ਪਿੰਡ ਰਜਾਦਾ ਤੋਂ ਘਰ ਵੱਲ ਜਾ ਰਹੇ ਸੀ। ਉਸਦਾ ਪਿਤਾ ਅਜੀਤ ਸਿੰਘ ਆਪਣੇ ਮੋਟਰਸਾਈਕਲ 'ਤੇ ਅੱਗੇ-ਅੱਗੇ ਜਾ ਰਹੇ ਸੀ ਅਤੇ ਉਹ ਆਪਣੇ ਮੋਟਰਸਾਈਕਲ 'ਤੇ ਆਪਣੇ ਪਿਤਾ ਦੇ ਪਿੱਛੇ-ਪਿੱਛੇ ਜਾ ਰਿਹਾ ਸੀ। ਇਸੇ ਦੌਰਾਨ ਜਦੋਂ ਉਹ ਪਿੰਡ ਰਜਾਦਾ ਦੇ ਕੋਲ ਪਹੁੰਚੇ ਤਾਂ ਪਿੰਡ ਬੁੱਟਰ ਕਲਾਂ ਵਾਲੀ ਸਾਈਡ ਤੋਂ ਆ ਰਹੇ ਇਕ ਮੋਟਰਸਾਈਕਲ ਸਵਾਰ ਨੌਜਵਾਨ ਨੇ ਤੇਜ਼ ਰਫਤਾਰ ਮੋਟਰਸਾਈਕਲ ਗਲਤ ਸਾਈਡ ਤੋਂ ਉਸਦੇ ਪਿਤਾ ਦੇ ਮੋਟਰਸਾਈਲ 'ਚ ਮਾਰ ਦਿੱਤਾ, ਜਿਸ ਕਾਰਨ ਉਹ ਜ਼ਮੀਨ 'ਤੇ ਡਿੱਗ ਗਏ ਅਤੇ ਉਨ੍ਹਾਂ ਨੂੰ ਕਾਫੀ ਸੱਟਾਂ ਲੱਗੀਆਂ। ਇਸ ਉਪਰੰਤ ਸਥਾਨਕ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਬਟਾਲਾ ਲੈ ਕੇ ਜਾ ਰਹੇ ਸੀ ਕਿ ਰਾਸਤੇ 'ਚ ਹੀ ਉਨ੍ਹਾਂ ਦੀ ਮੌਤ ਹੋ ਗਈ।

ਏ. ਐੱਸ. ਆਈ. ਪ੍ਰਤਾਪ ਸਿੰਘ ਨੇ ਦੱਸਿਆ ਉਕਤ ਮਾਮਲੇ ਸਬੰਧੀ ਕਾਰਵਾਈ ਜਾਰੀ ਹੈ ਅਤੇ ਸਤਨਾਮ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਨੌਜਵਾਨ ਵਿਰੁੱਧ ਬਣਦੀਆਂ ਧਾਰਾਵਾਂ ਤਹਿਤ ਥਾਣਾ ਕਾਦੀਆਂ 'ਚ ਮਾਮਲਾ ਦਰਜ ਕਰ ਦਿੱਤਾ ਗਿਆ ਹੈ।


author

Baljeet Kaur

Content Editor

Related News