ਟਰੈਕਟਰ-ਟਰਾਲੀ ਦੀ ਲਪੇਟ ''ਚ ਆਉਣ ਨਾਲ ਸਾਈਕਲ ਸਵਾਰ ਦੀ ਮੌਤ

Tuesday, Jun 16, 2020 - 04:28 PM (IST)

ਟਰੈਕਟਰ-ਟਰਾਲੀ ਦੀ ਲਪੇਟ ''ਚ ਆਉਣ ਨਾਲ ਸਾਈਕਲ ਸਵਾਰ ਦੀ ਮੌਤ

ਬਟਾਲਾ (ਬੇਰੀ) : ਟਰੈਕਟਰ-ਟਰਾਲੀ ਦੀ ਲਪੇਟ 'ਚ ਆਉਣ ਨਾਲ ਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਹਰਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਮਸਾਣੀਆਂ ਨੇ ਦੱਸਿਆ ਕਿ ਉਸਦਾ ਲੜਕਾ ਮਨਜੋਤ ਸਿੰਘ (10) ਅਤੇ ਉਹ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਸ਼ਾਮ ਕਰੀਬ 6 :30 ਵਜੇ ਵਾਪਸ ਘਰ ਆ ਰਹੇ ਸੀ ਕਿ ਉਸ ਦਾ ਲੜਕਾ ਉਸ ਦੇ ਅੱਗੇ-ਅੱਗੇ ਸਾਈਕਲ 'ਤੇ ਜਾ ਰਿਹਾ ਸੀ ਜਦੋਂ ਉਹ ਦੋਵੇਂ ਪਿੰਡ ਮਸਾਣੀਆਂ ਸਮਸ਼ਾਨਘਾਟ ਨਜ਼ਦੀਕ ਪੁੱਜੇ ਤਾਂ ਸਾਹਮਣੇ ਤੋਂ ਇਕ ਟਰੈਕਟਰ ਟਰਾਲੀ ਆ ਰਹੀ ਸੀ, ਜਿਸ ਨੂੰ ਲਾਡੀ ਪੁੱਤਰ ਹਰਨੇਕ ਸਿੰਘ ਵਾਸੀ ਨਵੀਂ ਆਬਾਦੀ ਉਮਰਪੁਰਾ ਬਟਾਲਾ ਚਲਾ ਰਿਹਾ ਸੀ, ਜਿਸ ਨੇ ਟਰੈਕਟਰ ਟਰਾਲੀ ਲਾਪਰਵਾਹੀ ਅਤੇ ਬਿਨਾਂ ਹਾਰਨ ਦਿੱਤੇ ਤੇਜ਼ ਰਫਤਾਰ ਨਾਲ ਉਸ ਦੇ ਲੜਕੇ ਮਨਜੋਤ ਸਿੰਘ ਦੇ ਸਾਈਕਲ ਵਿਚ ਮਾਰੀ, ਜਿਸ ਨਾਲ ਉਸ ਦਾ ਲੜਕਾ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਬਟਾਲਾ ਵਿਖੇ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਇਹ ਵੀ ਪੜ੍ਹੋਂ : ਵੱਡੀ ਵਾਰਦਾਤ, ਭਤੀਜੇ ਨੇ ਪਹਿਲਾਂ ਤਾਏ ਦਾ ਕੀਤਾ ਕਤਲ ਫਿਰ ਖੁਦ ਨੂੰ ਵੀ ਮਾਰੀ ਗੋਲੀ

ਉਧਰ ਦੂਜੇ ਪਾਸੇ ਪੁਲਸ ਥਾਣਾ ਕਾਦੀਆਂ ਦੇ ਐੱਸ. ਐੱਚ. ਓ. ਪਰਮਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਪੰਜਾਬ ਸਿੰਘ ਵੱਲੋਂ ਸਾਰੇ ਮਾਮਲੇ ਦੀ ਤਫਤੀਸ਼ ਤੋਂ ਬਾਅਦ ਮ੍ਰਿਤਕ ਦੇ ਪਿਤਾ ਹਰਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਮਸਾਣੀਆਂ ਦੇ ਬਿਆਨਾਂ ਦੇ ਆਧਾਰ 'ਤੇ ਟਰੈਕਟਰ ਟਰਾਲੀ ਚਾਲਕ ਲਾਡੀ ਵਿਰੁੱਧ ਥਾਣਾ ਕਾਦੀਆਂ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋਂ : ਪ੍ਰਵਾਸੀ ਨੌਜਵਾਨ ਦੀ ਦਰੱਖਤ ਨਾਲ ਲਟਕਦੀ ਲਾਸ਼ ਬਰਾਮਦ


author

Baljeet Kaur

Content Editor

Related News