ਦਰਦਨਾਕ ਹਾਦਸਾ : ਕ੍ਰੈਸ਼ਰ ਨਾਲ ਲੱਦੇ ਟਰਾਲੇ ਨੇ 6 ਲੋਕਾਂ ਨੂੰ ਕੁਚਲਿਆ, ਕਹੀ ਨਾਲ ਇਕੱਠੀਆਂ ਕੀਤੀਆਂ ਲਾਸ਼ਾਂ

10/18/2020 9:42:30 AM

ਬਟਾਲਾ (ਬੇਰੀ, ਜ. ਬ.) : ਬਟਾਲਾ-ਗੁਰਦਾਸਪੁਰ ਬਾਈਪਾਸ ਚੌਕ 'ਚ ਉਸ ਸਮੇਂ ਦਰਦਨਾਕ ਹਾਦਸਾ ਹੋ ਗਿਆ, ਜਦ ਕ੍ਰੈਸ਼ਰ ਨਾਲ ਲੱਦੇ ਇਕ ਤੇਜ਼ ਰਫ਼ਤਾਰ ਟਰਾਲੇ ਨੇ 6 ਲੋਕਾਂ ਨੂੰ ਆਪਣੀ ਲਪੇਟ 'ਚ ਲੈਂਦੇ ਹੋਏ ਕੁਚਲ ਦਿੱਤਾ, ਜਿਸਦੇ ਚਲਦਿਆਂ ਮਾਂ-ਧੀ ਸਮੇਤ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 3 ਲੋਕ ਗੰਭੀਰ ਜ਼ਖ਼ਮੀ ਹੋ ਗਏ। ਹਾਦਸਾ ਇਨਾਂ ਭਿਆਨਕ ਸੀ ਕਿ ਤਿੰਨਾਂ ਮ੍ਰਿਤਕਾਂ ਦੇ ਚਿੱਥੜੇ-ਚਿੱਥੜੇ ਹੋ ਗਏ। ਲਾਸ਼ਾਂ ਨੂੰ ਕਹੀ ਨਾਲ ਇਕੱਠਾ ਕਰਨਾ ਪਿਆ। 

ਇਹ ਵੀ ਪੜ੍ਹੋ : ਅਜਿਹੀ ਮਾਂ ਜੋ ਆਪਣਾ ਦੁੱਧ ਵੇਚ ਕੇ ਚਲਾਉਂਦੀ ਹੈ ਪਰਿਵਾਰ ਦਾ ਖਰਚਾ
PunjabKesariਜਾਣਕਾਰੀ ਮੁਤਾਬਕ ਸ਼ਨੀਵਾਰ ਸ਼ਾਮ ਇਕ ਤੇਜ਼ ਰਫ਼ਤਾਰ ਕ੍ਰੈਸ਼ਰ ਨਾਲ ਲੱਦਿਆ ਟਰਾਲਾ ਨੰ. ਪੀ.ਬੀ.03ਏ.ਡਬਲਯੂ.2610 ਪਠਾਨਕੋਟ ਤੋਂ ਅੰਮ੍ਰਿਤਸਰ ਜਾ ਰਿਹਾ ਸੀ। ਜਦ ਇਹ ਟਰਾਲਾ ਬਟਾਲਾ-ਗੁਰਦਾਸਪੁਰ ਬਾਈਪਾਸ ਚੌਕ 'ਚ ਪਹੁੰਚਿਆ ਤਾਂ ਇੱਥੋਂ ਇਕ ਮੋਟਰਸਾਈਕਲ ਨੰ. ਪੀ.ਬੀ.08.ਏ.ਕਿਊ.4793 'ਤੇ ਸਵਾਰ ਰਛਪਾਲ ਸਿੰਘ ਪਤਨੀ ਗੁਰਮੀਤ ਕੌਰ ਦੇ ਨਾਲ ਸੜਕ ਕਰਾਸ ਕਰ ਰਿਹਾ ਸੀ ਕਿ ਅਚਾਨਕ ਉਕਤ ਟਰਾਲੇ ਦੇ ਚਾਲਕ ਨੇ ਤੇਜ਼ ਰਫ਼ਤਾਰ ਨਾਲ ਟਰਾਲਾ ਲਿਆਂਦੇ ਹੋਏ ਉਕਤ ਪਤੀ-ਪਤਨੀ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਗੁਰਮੀਤ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਰਛਪਾਲ ਸਿੰਘ ਗੰਭੀਰ ਜ਼ਖਮੀ ਹੋ ਗਿਆ ਅਤੇ ਬਾਅਦ ਵਿਚ ਇਕ ਸਾਈਡ 'ਤੇ ਟੀ. ਵੀ. ਐੱਸ. ਸਟਾਰ ਸਿਟੀ ਮੋਟਰਸਾਈਕਲ ਨੰ. ਪੀ.ਬੀ.18.ਏ.8648 ਨਾਲ ਖੜ੍ਹੇ ਇਕ ਪਰਿਵਾਰ ਦੇ 4 ਮੈਂਬਰ, ਜਿਨ੍ਹਾਂ 'ਚ ਗੁਰਮੀਤ ਸਿੰਘ, ਉਸਦੀ ਪਤਨੀ ਹਰਜੀਤ ਕੌਰ, ਧੀ ਸਿਮਰਨ ਕੌਰ ਅਤੇ ਰਣਜੀਤ ਕੌਰ ਦੇ ਨਾਮ ਜ਼ਿਕਰਯੋਗ ਹਨ, ਨੂੰ ਵੀ ਉਕਤ ਟਰਾਲੇ ਨੇ ਆਪਣੀ ਲਪੇਟ 'ਚ ਲੈਂਦੇ ਹੋਏ ਬੁਰੀ ਤਰ੍ਹਾਂ ਕੁਚਲ ਦਿੱਤਾ, ਜਿਸ ਕਾਰਣ ਹਰਜੀਤ ਕੌਰ ਅਤੇ ਸਿਮਰਨਜੀਤ ਕੌਰ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਗੁਰਮੀਤ ਸਿੰਘ ਅਤੇ ਰਣਜੀਤ ਸਿੰਘ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ : ਕਾਮਰੇਡ ਬਲਵਿੰਦਰ ਸਿੰਘ ਦੀ ਮੌਤ 'ਤੇ ਪਤਨੀ ਦਾ ਵੱਡਾ ਬਿਆਨ,ਕਿਹਾ- ਪਤੀ 'ਤੇ ਹੋਇਆ ਅੱਤਵਾਦੀ ਹਮਲਾ

PunjabKesariਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਵਲ ਲਾਈਨ ਦੀ ਪੁਲਸ ਦੇ ਇੰਸਪੈਕਟਰ ਸ਼ਿਵ ਕੁਮਾਰ ਸਮੇਤ ਏ. ਐੱਸ. ਆਈ. ਦਲੇਰ ਸਿੰਘ, ਏ. ਐੱਸ. ਆਈ. ਸਰਬਜੀਤ ਸਿੰਘ, ਏ. ਐੱਸ. ਆਈ. ਜਰਮਨਜੀਤ ਸਿੰਘ ਪੁਲਸ ਟੀਮ ਅਤੇ ਰੈਪਿਡ ਰੂਰਲ ਪੁਲਸ ਦੇ ਮੁਲਾਜ਼ਮ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਲਿਆ ਜਦਕਿ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਵਿਚ ਦਾਖਲ ਕਰਵਾਇਆ ਗਿਆ ਅਤੇ ਟਰਾਲੇ ਅਤੇ ਨੁਕਸਾਨੇ ਮੋਟਰਸਾਈਕਲਾਂ ਨੂੰ ਵੀ ਸਿਵਲ ਲਾਈਨ ਥਾਣੇ ਦੀ ਪੁਲਸ ਨੇ ਕਬਜ਼ੇ ਵਿਚ ਲੈ ਲਿਆ ਹੈ ਜਦਕਿ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

ਇਹ ਵੀ ਪੜ੍ਹੋ : ਬਲਵਿੰਦਰ ਸਿੰਘ ਨੇ 200 ਅੱਤਵਾਦੀਆਂ ਨਾਲ ਕੀਤਾ ਸੀ ਮੁਕਾਬਲਾ, ਘਰ ਬਣਾਇਆ ਸੀ ਲੜਨ ਲਈ 'ਕਿਲ੍ਹਾ'

PunjabKesari


Baljeet Kaur

Content Editor

Related News