ਤੇਲ ਪੁਆ ਕੇ ਭੱਜਦੇ ਲੁਟੇਰਿਆਂ ਨੇ ਪੰਪ ਦੇ ਕਰਿੰਦਿਆਂ ''ਤੇ ਚੜਾਈ ਕਾਰ
Thursday, Sep 24, 2020 - 11:15 AM (IST)
ਬਟਾਲਾ (ਬੇਰੀ, ਯੋਗੀ, ਅਸ਼ਵਨੀ) - ਨੇੜਲੇ ਪਿੰਡ ਬੁੱਢਾ ਕੋਟ 'ਚ ਪੈਟਰੋਲ ਪੰਪ 'ਤੇ ਦਿਨ-ਦਿਹਾੜੇ ਲੁਟੇਰਿਆਂ ਨੇ ਇਕ ਕਾਰ 'ਚ ਤੇਲ ਪਾਉਣ ਤੋਂ ਬਾਅਦ ਪੰਪ 'ਤੇ ਕੰਮ ਕਰਦੇ ਕਰਿੰਦਿਆਂ 'ਤੇ ਕਾਰ ਚੜ੍ਹਾ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਜਿਸ਼ਮਫਰੋਸੀ ਦੇ ਧੰਦੇ ਦਾ ਪਰਦਾਫ਼ਾਸ਼, ਹੋਟਲ 'ਚੋਂ ਇਤਰਾਜ਼ਯੋਗ ਹਾਲਤ 'ਚ ਮਿਲੇ ਜੋੜੇ
ਇਸ ਸਬੰਧੀ ਪੈਟਰੋਲ ਪੰਪ ਦੇ ਮਾਲਕ ਹਰਪਾਲ ਸਿੰਘ ਬੁੱਢਾਕੋਟ ਨੇ ਦੱਸਿਆ ਕਿ ਬਾਅਦ ਦੁਪਹਿਰ ਇਕ ਮਾਰੂਤੀ ਕੰਪਨੀ ਦੀ ਐਕਸਪ੍ਰੈਸੋ ਕਾਰ 'ਚ ਕੁਝ ਨੌਜਵਾਨ ਸਵਾਰ ਹੋ ਕੇ ਆਏ। ਪੰਪ ਤੋਂ 2300 ਦਾ ਪੈਟਰੋਲ ਪਾਇਆ। ਉਪਰੰਤ ਜਦੋਂ ਕਰਿੰਦਿਆਂ ਨੇ ਪੈਸੇ ਮੰਗੇ ਤਾਂ ਉਹ ਉਲਟਾ ਕਰਿੰਦਿਆਂ ਕੋਲੋਂ ਪੈਸੇ ਖੋਹਣ ਦੀ ਕੋਸ਼ਿਸ਼ ਕਰਨ ਲੱਗੇ। ਜਦੋਂ ਕਰਿੰਦਿਆਂ ਨੇ ਵਿਰੋਧ ਕੀਤਾ ਤਾਂ ਉਨ੍ਹਾਂ 'ਚੋਂ ਕਾਰ ਚਲਾ ਰਹੇ ਨੌਜਵਾਨ ਨੇ ਕਰਿੰਦਿਆਂ 'ਤੇ ਕਾਰ ਚਾੜ੍ਹ ਦਿੱਤੀ। ਇਸ ਤੋਂ ਇਲਾਵਾ ਇਕ ਕਰਿੰਦੇ ਨੂੰ ਕਾਰ ਨਾਲ ਹੀ ਧੂਹ ਕੇ ਲੈ ਗਏ। ਪੰਪ ਮਾਲਕ ਨੇ ਦੱਸਿਆ ਕਿ ਕਰਿੰਦੇ ਮੁਹੰਮਦ ਵਾਹਿਦ ਅਤੇ ਕਾਸਿਮ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਇਸ ਲੁੱਟ ਦੀ ਵਾਰਦਾਤ ਦੀ ਕੰਟਰੋਲ ਰੂਮ ਗੁਰਦਾਸਪੁਰ ਅਤੇ ਬਟਾਲਾ ਨੂੰ ਸੂਚਨਾ ਦੇ ਦਿੱਤੀ ਹੈ।
ਇਹ ਵੀ ਪੜ੍ਹੋ: ਨਵ-ਵਿਆਹੁਤਾ 'ਤੇ ਸੁਹਰਿਆਂ ਨੇ ਢਾਹਿਆ ਤਸ਼ੱਦਦ, ਪੀੜਤਾ ਦਾ ਦੁੱਖੜਾ ਸੁਣ ਕੰਬ ਜਵੇਗਾ ਕਲੇਜਾ (ਵੀਡੀਓ)