ਸਮਾਗਮ ''ਚ ਮੰਤਰੀ ਲੇਟ ਹੋ ਸਕਦੇ ਨੇ ਪਰ ਅਫਸਰ ਨਹੀਂ : ਓ. ਪੀ. ਸੋਨੀ

Saturday, Feb 02, 2019 - 05:20 PM (IST)

ਸਮਾਗਮ ''ਚ ਮੰਤਰੀ ਲੇਟ ਹੋ ਸਕਦੇ ਨੇ ਪਰ ਅਫਸਰ ਨਹੀਂ : ਓ. ਪੀ. ਸੋਨੀ

ਬਟਾਲਾ (ਗੁਰਪ੍ਰੀਤ ਚਾਵਲਾ) : ਬੜਬੋਲ-ਬੋਲਾਂ ਰਾਹੀਂ ਅਕਸਰ ਵਿਵਾਦਾਂ 'ਚ ਰਹਿਣ ਵਾਲੇ ਪੰਜਾਬ ਦੇ ਸਿੱਖਿਆ ਮੰਤਰੀ ਓ. ਪੀ. ਸੋਨੀ ਨੇ ਇਕ ਵਾਰ ਫਿਰ ਅਜੀਬੋ-ਗਰੀਬ ਬਿਆਨ ਦਿੱਤਾ ਹੈ। ਬਟਾਲਾ ਵਿਖੇ ਇਕ ਨਿੱਜੀ ਸਕੂਲ 'ਚ ਸ਼ਰਕਤ ਕਰਨ ਪਹੁੰਚੇ ਸਿੱਖਿਆ ਮੰਤਰੀ ਤੋਂ ਜਦੋਂ ਲੁਧਿਆਣਾ ਵਿਖੇ ਇਕ ਪ੍ਰੋਗਰਾਮ 'ਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵਲੋਂ ਮਹਿਲਾ ਅਧਿਕਾਰੀ ਨੂੰ ਭਰੀ ਸਭਾ ਨੂੰ ਝਿੜਕਣ ਤੇ ਪ੍ਰੋਗਰਾਮ 'ਚੋਂ ਬਾਹਰ ਕਰਨ ਸੰਬੰਧੀ ਸਵਾਲ ਪੁੱਛਿਆ ਗਿਆ ਤਾਂ ਓ. ਪੀ. ਸੋਨੀ ਨੇ ਇਸ 'ਤੇ ਤਰਕ ਦਿੰਦੇ ਹੋਏ ਕਿਹਾ ਕਿ 'ਸਮਾਗਮ ਵਿਚ ਮੰਤਰੀ ਤਾਂ ਲੇਟ ਹੋ ਸਕਦੇ ਹਨ ਪਰ ਅਫਸਰ ਨਹੀਂ।' ਉਨ੍ਹਾਂ ਕਿਹਾ ਕਿ ਜੇਕਰ ਉਹ ਸਮੇਂ ਨਾਲ ਨਹੀਂ ਆ ਸਕਦੇ ਤਾਂ ਇਸ ਸਬੰਧੀ ਉਨ੍ਹਾਂ ਨੂੰ ਪਹਿਲਾਂ ਸੂਚਨਾ ਦੇਣੀ ਪਵੇਗੀ।


author

Baljeet Kaur

Content Editor

Related News