ਬਟਾਲਾ ''ਚ ਨਸ਼ਾ ਵੇਚਣ ਵਾਲੀ ਔਰਤ ਕਾਬੂ
Monday, Aug 12, 2019 - 04:30 PM (IST)

ਬਟਾਲਾ (ਗੁਰਪ੍ਰੀਤ, ਬੇਰੀ) : ਥਾਣਾ ਸਿਟੀ ਦੀ ਪੁਲਸ ਵਲੋਂ ਵਾਲਮੀਕ ਮੁਹੱਲਾ ਖਜ਼ੂਰੀ ਗੇਟ, ਬਟਾਲਾ ਤੋਂ ਇਕ ਘਰ 'ਚ ਸ਼ਰ੍ਹੇਆਮ ਨਸ਼ਾ ਵੇਚਦੀ ਔਰਤ ਨੂੰ ਕਾਬੂ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਸਿਟੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਪ੍ਰੀਤੀ ਵਾਸੀ ਵਾਲਮੀਕ ਮੁਹੱਲਾ ਖਜ਼ੂਰੀ ਗੇਟ ਸ਼ਰ੍ਹੇਆਮ ਨਸ਼ਾ ਵੇਚ ਰਹੀ ਹੈ। ਇਸ ਸੂਚਨਾ ਦੇ ਆਧਾਰ 'ਤੇ ਏ.ਐੱਸ.ਆਈ. ਲੀਲਾ ਰਾਣੀ, ਕਾਂਸਟੇਬਲ ਰਾਜਬੀਰ ਕੌਰ, ਏ.ਐੱਸ.ਆਈ. ਬਲਦੇਵ ਸਿੰਘ, ਏ.ਐੱਸ.ਆਈ. ਸੁਖਦੇਵ ਸਿੰਘ ਨੇ ਪੁਲਸ ਪਾਰਟੀ ਸਮੇਤ ਉਕਤ ਔਰਤ ਦੇ ਘਰ ਰੇਡ ਕਰਕੇ 40 ਗ੍ਰਾਮ ਚਰਸ, 10 ਗ੍ਰਾਮ ਹੈਰੋਇਨ, 3 ਲੱਖ 8 ਹਜ਼ਾਰ ਰੁਪਏ ਮੌਕੇ 'ਤੇ ਬਰਾਮਦ ਕੀਤੇ ਤੇ ਉਕਤ ਔਰਤ ਨੂੰ ਵੀ ਗ੍ਰਿਫਤਾਰ। ਇਸ ਸਬੰਧੀ ਥਾਣਾ ਸਿਟੀ ਦੀ ਪੁਲਸ ਨੇ ਉਕਤ ਔਰਤ ਵਿਰੁੱਧ ਐੱਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।