ਦਾਜ ਲਈ ਤੰਗ ਕਰਨ ਦੇ ਦੋਸ਼ ''ਚ ਪਤੀ ਅਤੇ ਸੱਸ ਨਾਮਜ਼ਦ

Thursday, Dec 12, 2019 - 04:05 PM (IST)

ਦਾਜ ਲਈ ਤੰਗ ਕਰਨ ਦੇ ਦੋਸ਼ ''ਚ ਪਤੀ ਅਤੇ ਸੱਸ ਨਾਮਜ਼ਦ

ਬਟਾਲਾ (ਬੇਰੀ) : ਥਾਣਾ ਸਿਵਲ ਲਾਈਨ ਦੀ ਪੁਲਸ ਨੇ ਦਾਜ ਲਈ ਤੰਗ ਕਰਨ ਦੇ ਦੋਸ਼ 'ਚ ਪਤੀ ਅਤੇ ਸੱਸ ਨੂੰ ਨਾਮਜ਼ਦ ਕੀਤਾ ਹੈ। ਪੀੜਤ ਰਵਨੀਤ ਕੌਰ ਪੁੱਤਰੀ ਪ੍ਰਭਜੀਤ ਸਿੰਘ ਵਾਸੀ ਨਜ਼ਦੀਕ ਬੀ. ਐੱਚ. ਰਿਜ਼ੋਰਟ ਨਵਾਂਪਿੰਡ ਅੰਮ੍ਰਿਤਸਰ-ਜਲੰਧਰ ਬਾਈਪਾਸ ਬਟਾਲਾ ਨੇ ਆਈ. ਜੀ. ਪੀ. ਬਾਰਡਰ ਰੇਂਜ ਅੰਮ੍ਰਿਤਸਰ ਨੂੰ ਦਰਖਾਸਤ ਦਿੱਤੀ ਕਿ ਉਸਦਾ ਪਤੀ ਅੰਮ੍ਰਿਤਪਾਲ ਸਿੰਘ ਪੁੱਤਰ ਹਰਗੁਰਦੇਵ ਵਾਸੀ ਏ-1104, ਕਿਸਟਲ ਕੋਰਟ ਸੀ. ਐੱਚ. ਐੱਸ. ਕਾਡਗੜ੍ਹ ਨਿਊ ਮੁੰਬਈ ਅਤੇ ਸੱਸ ਮਲਵਿੰਦਰ ਕੌਰ ਉਸਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਦੇ ਹਨ, ਜਿਸ ਕਾਰਣ ਉਕਤ ਮਾਮਲੇ ਦੀ ਪੜਤਾਲ ਕਰਨ ਲਈ ਦਰਖਾਸਤ ਐੱਸ. ਐੱਸ. ਪੀ. ਗੁਰਦਾਸਪੁਰ ਨੂੰ 13.11.18 ਨੂੰ ਭੇਜੀ ਗਈ ਸੀ। ਇਸ ਮਾਮਲੇ ਦੀ ਕਪਤਾਨ ਪੁਲਸ ਇਨਵੈਸਟੀਗੇਸ਼ਨ ਗੁਰਦਾਸਪੁਰ ਨੇ ਜਾਂਚ ਕੀਤੀ ਜਿਸ ਤੋਂ ਬਾਅਦ ਵਿਚ ਆਈ. ਜੀ. ਪੀ. ਬਾਰਡਰ ਰੇਂਜ ਅੰਮ੍ਰਿਤਸਰ ਅਤੇ ਐੱਸ. ਐੱਸ. ਪੀ. ਬਟਾਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਥਾਣਾ ਸਿਵਲ ਲਾਈਨ ਵਿਚ ਏ. ਐੱਸ. ਆਈ. ਹਰਪਾਲ ਸਿੰਘ ਨੇ ਕਾਰਵਾਈ ਕਰਦੇ ਹੋਏ ਬਣਦੀਆਂ ਧਾਰਾਵਾਂ ਤਹਿਤ ਪੀੜਤਾ ਦੇ ਪਤੀ ਅਤੇ ਸੱਸ ਵਿਰੁੱਧ ਉਕਤ ਥਾਣੇ ਵਿਚ ਮਾਮਲਾ ਦਰਜ ਕਰ ਦਿੱਤਾ ਹੈ।


author

Baljeet Kaur

Content Editor

Related News