ਬਟਾਲਾ ’ਚ ਗੁੰਡਾਗਰਦੀ ਦਾ ਨੰਗਾ ਨਾਚ : ਗ੍ਰਾਹਕ ਨੂੰ ਲੈ ਕੇ ਭਿੜੇ ਜੀਜਾ-ਸਾਲਾ, ਚਲਾਈਆਂ ਸ਼ਰੇਆਮ ਗੋਲੀਆਂ

Sunday, May 16, 2021 - 04:55 PM (IST)

ਬਟਾਲਾ ’ਚ ਗੁੰਡਾਗਰਦੀ ਦਾ ਨੰਗਾ ਨਾਚ : ਗ੍ਰਾਹਕ ਨੂੰ ਲੈ ਕੇ ਭਿੜੇ ਜੀਜਾ-ਸਾਲਾ, ਚਲਾਈਆਂ ਸ਼ਰੇਆਮ ਗੋਲੀਆਂ

ਬਟਾਲਾ (ਸਾਹਿਲ, ਗੁਰਪ੍ਰੀਤ): ਸਥਾਨਕ ਸੰਨੀ ਹੋਟਲ ਦੀ ਬੈਕਸਾਈਡ ’ਤੇ ਗ੍ਰਾਹਕ ਨੂੰ ਲੈ ਕੇ ਜੀਜੇ ਅਤੇ ਸਾਲੇ ’ਚ ਤਕਰਾਰ ਹੋ ਜਾਣ ’ਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਜੀਤ ਸਿੰਘ ਪੁੱਤਰ ਬਿਸ਼ਨ ਸਿੰਘ ਵਾਸੀ ਬਟਾਲਾ ਨੇ ਦੱਸਿਆ ਕਿ ਮੇਰੀ ਸੰਨੀ ਹੋਟਲ ਦੀ ਬੈਕਸਾਈਡ ’ਤੇ ਬੀ.ਐੱਸ. ਆਟੋ ਮੋਬਾਈਲ ਨਾਂ ਦੀ ਸਪੇਅਰ ਪਾਰਟਸ ਦੀ ਦੁਕਾਨ ਹੈ ਅਤੇ ਮੇਰੀ ਦੁਕਾਨ ਦੇ ਨੇੜੇ ਹੀ ਮੇਰੇ ਜੀਜੇ ਦੀ ਸਪੇਅਰ ਪਾਰਟਸ ਦੀ ਦੁਕਾਨ ਹੈ। 

ਪੜ੍ਹੋ ਇਹ ਵੀ ਖਬਰ - ਬਟਾਲਾ ’ਚ ਨਿਹੰਗ ਸਿੰਘਾਂ ਦੀ ਪੁਰਾਣੀ ਰੰਜ਼ਿਸ਼ ਨੇ ਧਾਰਿਆ ਖੂਨੀ ਰੂਪ, ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ (ਤਸਵੀਰਾਂ)

PunjabKesari

ਉਸ ਨੇ ਦੱਸਿਆ ਕਿ ਅੱਜ ਮੈਂ ਅਤੇ ਮੇਰਾ ਮੁੰਡਾ ਮਨਪ੍ਰੀਤ ਸਿੰਘ ਆਪਣੀ ਦੁਕਾਨ ’ਤੇ ਬੈਠੇ ਹੋਏ ਸਨ। ਇਸ ਦੌਰਾਨ ਮੇਰਾ ਜੀਜਾ ਆਪਣੇ ਮੁੰਡੇ ਨਾਲ ਦੋ ਗੱਡੀਆਂ ਵਿੱਚ ਸਵਾਰ ਹੋ ਕੇ ਸਾਥੀਆਂ ਸਣੇ ਆ ਗਿਆ। ਇਨ੍ਹਾਂ ਨੇ ਆਉਂਦਿਆਂ ਹੀ ਪਹਿਲਾਂ ਸਾਡੇ ਨਾਲ ਲੜਾਈ-ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਬਾਅਦ ਵਿਚ ਸਾਡੇ ਨਾਲ ਹੱਥੋਪਾਈ ਹੁੰਦਿਆਂ ਮੇਰੀ ਤੇ ਮੇਰੇ ਮੁੰਡੇ ਮਨਪ੍ਰੀਤ ਸਿੰਘ ਦੀ ਮਾਰ ਕੁੱਟ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ 6 ਹਵਾਈ ਫਾਇਰ ਕੀਤੇ ਅਤੇ ਮੌਕੇ ਤੋਂ ਫਰਾਰ ਹੋ ਗਏ। ਅਜੀਤ ਸਿੰਘ ਨੇ ਦੱਸਿਆ ਕਿ ਮੇਰਾ ਆਪਣੇ ਸਾਲੇ ਨਾਲ ਅਕਸਰ ਗਾਹਕਾਂ ਨੂੰ ਲੈ ਕੇ ਤਕਰਾਰ ਹੁੰਦੀ ਰਹਿੰਦੀ ਸੀ। ਇਸੇ ਰੰਜਿਸ਼ ਦੇ ਚਲਦਿਆਂ ਉਕਤ ਵਿਅਕਤੀਆਂ ਨੇ ਅਜਿਹਾ ਕੀਤਾ ਹੈ।

ਪੜ੍ਹੋ ਇਹ ਵੀ ਖਬਰ - ਕੱਪੜੇ ਸੁੱਕਣੇ ਪਾਉਣ ਨੂੰ ਲੈ ਕੇ ਦੋ ਜਨਾਨੀਆਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, 1 ਦੀ ਮੌਤ (ਤਸਵੀਰਾਂ)

ਕੀ ਕਹਿਣਾ ਹੈ ਐੱਸ.ਐੱਚ.ਓ ਸੁਖਇੰਦਰ ਸਿੰਘ ਦਾ 
ਓਧਰ ਜਦੋਂ ਉਕਤ ਮਾਮਲੇ ਸਬੰਧੀ ਐੱਸ.ਐੱਚ.ਓ ਸਿਟੀ ਸੁਖਇੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਕਤ ਮਾਮਲਾ ਉਨ੍ਹਾਂ ਦੇ ਧਿਆਨ ਹਿੱਤ ਹੈ ਅਤੇ ਮਾਮਲੇ ਦੀ ਉਨ੍ਹਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਪੜ੍ਹੋ ਇਹ ਵੀ ਖਬਰ - ਪਹਿਲਾਂ ਕੀਤਾ ‘ਪਿਆਰ’ ਫਿਰ ਵਿਆਹ ਤੋਂ ਕੀਤਾ ‘ਇਨਕਾਰ’, ਕੁੜੀ ਤੋਂ ਪਰੇਸ਼ਾਨ ਮੁੰਡੇ ਨੇ ਮਾਰੀ ਖੁਦ ਨੂੰ ‘ਗੋਲ਼ੀ


author

rajwinder kaur

Content Editor

Related News