CIA ਸਟਾਫ਼ ਬਟਾਲਾ ਨੂੰ ਮਿਲੀ ਵੱਡੀ ਸਫ਼ਲਤਾ, ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਸਮੇਤ 10 ਕਾਬੂ

Saturday, Nov 28, 2020 - 04:28 PM (IST)

CIA ਸਟਾਫ਼ ਬਟਾਲਾ ਨੂੰ ਮਿਲੀ ਵੱਡੀ ਸਫ਼ਲਤਾ, ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਸਮੇਤ 10 ਕਾਬੂ

ਬਟਾਲਾ (ਬੇਰੀ): ਸੀ.ਆਈ.ਏ. ਸਟਾਫ਼ ਬਟਾਲਾ ਨੇ 3 ਖ਼ਤਰਨਾਕ ਗੈਂਗਾਂ ਦਾ ਪਰਦਾਫ਼ਾਸ਼ ਕਰਦਿਆਂ ਹਥਿਆਰਾਂ, ਨਸ਼ੀਲੇ ਪਦਾਰਥਾਂ, ਗੱਡੀਆਂ ਅਤੇ ਹੋਰ ਸਾਮਾਨ ਸਮੇਤ ਕੁਲ 10 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰੈਸ ਕਾਨਫਰੰਸ ਦੌਰਾਨ ਆਈ.ਜੀ. ਪਰਮਾਰ ਅਤੇ ਐੱਸ.ਐੱਸ.ਪੀ. ਰਛਪਾਲ ਸਿੰਘ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਸਭ ਤੋਂ ਪਹਿਲਾਂ ਸੀ.ਆਈ.ਏ. ਸਟਾਫ਼ ਬਟਾਲਾ ਦੇ ਇੰਚਾਰਜ ਐੱਸ.ਆਈ. ਦਲਜੀਤ ਸਿੰਘ ਪੱਡਾ ਨੇ ਥਾਣਾ ਡੇਰਾ ਬਾਬਾ ਨਾਨਕ ਦੇ ਅਧੀਨ ਆਉਂਦੇ ਕਾਹਲਾਂਵਾਲੀ ਚੌਕ ਤੋਂ ਆਪਣੇ ਕੋਲ ਨਾਜਾਇਜ਼ ਹਥਿਆਰ ਰੱਖ ਕੇ ਘੁੰਮਣ ਵਾਲੇ ਗੈਂਗ ਦੇ ਤਿੰਨ ਮੈਂਬਰਾਂ ਮਲਕੀਤ ਸਿੰਘ ਉਰਡ ਬੱਗਾ ਪੁੱਤਰ ਤਰਸੇਮ ਸਿੰਘ ਵਾਸੀ ਖੱਦਰ ਨਾਹਰਪੁਰ, ਗੁਰਵਿੰਦਰ ਸਿੰਘ ਉਰਫ ਕਵੇਰੀ ਪੁੱਤਰ ਸੁੱਚਾ ਚੰਦ ਵਾਸੀ ਸਰਜੇਚੱਕ, ਅਜੈ ਮਸੀਹ ਉਰਫ਼ ਅਜੈ ਪੁੱਤਰ ਲਿਆਕਤ ਮਸੀਹ ਵਾਸੀ ਲੋਪਾ ਪਕੀਵਾਂ ਥਾਣਾ ਕਲਾਨੌਰ ਨੂੰ ਮਾਰੂ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ। ਇਨ੍ਹਾਂ ਪਾਸੋਂ ਦੋ ਪਿਸਤੌਲ 30 ਬੋਰ ਅਤੇ 60 ਰੌਂਦ ਜ਼ਿੰਦਾ ਬਰਾਮਦ ਕੀਤੇ ਹਨ ਅਤੇ ਇਸ ਸੰਬੰਧ 'ਚ ਥਾਣਾ ਡੇਰਾ ਬਾਬਾ ਨਾਨਕ 'ਚ ਅਸਲਾ ਐਕਟ ਤਹਿਤ ਮੁਕੱਦਮਾ ਨੰ. 188 ਦਰਜ ਕਰਨ ਦੇ ਬਾਅਦ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਸ਼ਿਵ ਸੈਨਾ ਨੇਤਾ ਵਲੋਂ ਚਲਾਏ ਜਾ ਰਹੇ ਗੰਦੇ ਧੰਦੇ ਦਾ ਪਰਦਾਫ਼ਾਸ਼, ਗੁਰਦਾਸਪੁਰ ਦੀ ਜਨਾਨੀ ਕਰਦੀ ਸੀ ਕੁੜੀਆਂ ਸਪਲਾਈ
PunjabKesari
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸੀ.ਆਰ.ਈ. ਇੰਚਾਰਜ ਦਲਜੀਤ ਸਿੰਘ ਪੱਡਾ ਦੇ ਸਹਿਯੋਗ ਨਾਲ ਨਾਕੋਟਿਕ ਸੈੱਲ ਬਟਾਲਾ ਦੇ ਇੰਚਾਰਜ ਏ.ਐੱਸ.ਆਈ. ਰਾਜਪਾਲ ਸਿੰਘ ਵਲੋਂ ਪੁਲਸ ਪਾਰਟੀ ਸਮੇਤ ਬਿਨਾਂ ਨੰਬਰ ਦੇ ਪਲਸਰ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਤਲਵਿੰਦਰ ਸਿੰਘ ਉਰਫ਼ ਮਿੱਠੂ ਪੁੱਤਰ ਗੁਰਵੇਲ ਸਿੰਘ ਵਾਸੀ ਬੁੱਟਰ ਕਲਾਂ ਅਤੇ ਯੋਗੇਸ਼ ਕੁਮਾਰ ਉਰਫ਼ ਗੀਸ਼ਾ ਪੁੱਤਰ ਜਗਦੀਸ਼ ਮਿੱਤਲ ਵਾਸੀ ਵਾਰਡ ਨੰ. 9 ਕਾਦੀਆਂ ਨੂੰ 20 ਗ੍ਰਾਮ ਹੈਰੋਇਨ, 1 ਪਿਸਤੌਲ 32 ਬੋਰ ਅਤੇ 4 ਰੌਂਦ ਜ਼ਿੰਦਾ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿਰੁੱਧ ਕਾਦੀਆਂ ਥਾਣੇ 'ਚ ਅਸਲਾ ਅਤੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਦਰਜ ਕਰਨ ਦੇ ਬਾਅਦ ਇਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਗਈ ਤਾਂ ਕਥਿਤ ਦੋਸ਼ੀ ਤਲਵਿੰਦਰ ਸਿੰਘ ਦੇ ਵਿਰੁੱਧ ਦੋ ਹੋਰ ਮੁਕੱਦਮੇ ਇਕ ਥਾਣਾ ਕਾਦੀਆਂ ਅਤੇ ਦੂਸਰਾ ਥਾਣਾ ਸੇਖਵਾਂ'ਚ ਹੋਣਾ ਪਾਇਆ ਗਿਆ। 

ਇਹ ਵੀ ਪੜ੍ਹੋ : ਖ਼ੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਧਰਨੇ 'ਤੇ ਗਏ ਕਿਸਾਨ ਪਿਤਾ ਨੂੰ ਮਿਲੀ ਪੁੱਤ ਦੇ ਸ਼ਹੀਦ ਹੋਣ ਦੀ ਖ਼ਬਰ

PunjabKesariਆਈ.ਜੀ. ਸੀ.ਪੀ.ਐੱਸ. ਪਰਮਾਰ ਅਤੇ ਐੱਸ.ਐੱਸ.ਪੀ. ਰਛਪਾਲ ਸਿੰਘ ਨੇ ਅੱਗੇ ਦੱਸਿਆ ਕਿ ਓਧਰ, ਸੀ.ਆਈ.ਏ. ਸਟਾਫ਼ ਦੀ ਮਦਦ ਤੋਂ ਰੰਗੜ੍ਹ ਨੰਗਲ ਥਾਣੇ ਦੀ ਪੁਲਸ ਨੇ ਇਕ ਹੋਰ ਸਫ਼ਲਤਾ ਹਾਸਲ ਕਰਦੇ ਹੋਏ ਸੁੰਨਸਾਨ ਰਸਤਿਆਂ 'ਤੇ ਰਾਹਗੀਰਾਂ ਨੂੰ ਲਿਫ਼ਟ ਦੇ ਕੇ ਉਨ੍ਹਾਂ ਕੋਲੋਂ ਨਗਦੀ ਅਤੇ ਗਹਿਣੇ ਲੁੱਟਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਖ਼ਤਰਨਾਕ ਗੈਂਗ ਦੇ 5 ਮੈਂਬਰਾਂ ਨੂੰ ਅੱਚਲ ਸਾਹਿਬ ਮੇਲੇ ਦੌਰਾਨ ਸਵਿਫ਼ਟ ਕਾਰ ਨੰ. ਪੀ.ਬੀ.31.ਕਿਯੂ.2045 ਸਮੇਤ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਮੇਲਿਆਂ ਅਤੇ ਭੀੜ-ਭਾੜ ਵਾਲੀਆਂ ਥਾਵਾਂ 'ਤੇ ਆਮ ਲੋਕਾਂ ਦੀਆਂ ਜੇਬਾਂ ਕੱਟਦੇ ਹਨ। ਉਨ੍ਹਾਂ ਦੱਸਿਆ ਕਿ ਫੜ੍ਹੇ ਗਏ ਗੈਂਗ ਦੇ 5 ਮੈਂਬਰਾਂ ਦੀ ਪਛਾਣ ਰਾਜ ਕੁਮਾਰ ਉਰਫ਼ ਬੀਰੀ ਪੁੱਤਰ ਜਗੀਰ ਸਿੰਘ ਵਾਸੀ ਸੁਨਾਮ ਜ਼ਿਲ੍ਹਾ ਸੰਗਰੂਰ, ਗੁਰਮੀਤ ਸਿੰਘ ਉਰਫ਼ ਮੀਤ ਪੁੱਤਰ ਕਾਲਾ ਸਿੰਘ ਵਾਸੀ ਹਰਿਆਓ ਜ਼ਿਲ੍ਹਾ ਸੰਗਰੂਰ, ਬਲਜੀਤ ਸਿੰਘ ਉਰਫ਼ ਗੋਲਾ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਸਮੁੰਦਗੜ੍ਹ ਜ਼ਿਲ੍ਹਾ ਸੰਗਰੂਰ, ਮਨਦੀਪ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਮੁਰਾਦਪੁਰਾ ਜ਼ਿਲ੍ਹਾ ਪਟਿਆਲਾ, ਹਰਜਿੰਦਰ ਕੌਰ ਉਰਫ਼ ਬਿੱਲੀ ਪਤਨੀ ਹਰਭੂਲ ਸਿੰਘ ਵਾਸੀ ਰਾਮ ਨਗਰ ਸੰਗਰੂਰ ਵਜੋਂ ਹੋਈ ਹੈ। ਉਕਤ ਪੁਲਸ ਉੱਚ ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਉਕਤ ਫ਼ੜੇ ਗਏ ਵਿਅਕਤੀਆਂ ਦੇ ਗੈਂਗ 'ਚ ਜਨਾਨੀਆਂ ਵੀ ਸ਼ਾਮਲ ਹਨ। ਆਈ.ਜੀ. ਅਤੇ ਐੱਸ.ਐੱਸ.ਪੀ. ਨੇ ਇਹ ਵੀ ਖ਼ੁਲਾਸਾ ਕੀਤਾ ਕਿ ਉਕਤ ਮਾਮਲੇ ਸੰਬੰਧੀ ਥਾਣਾ ਰੰਗੜ੍ਹ ਨੰਗਲ 'ਚ ਮੁਕੱਦਮਾ ਨੰ. 178 ਦਰਜ ਕਰਨ ਦੇ ਬਾਅਦ ਉਕਤ ਫੜ੍ਹੇ ਗਏ ਗਿਰੋਹ ਦੇ ਮੈਂਬਰਾਂ ਤੋਂ 8 ਗ੍ਰਾਮ ਹੈਰੋਇਨ, 500 ਨਸ਼ੀਲੀਆਂ ਗੋਲੀਆਂ, 3 ਪਿਸਤੌਲ ਦੇਸੀ, 4 ਗੱਡੀਆਂ ਜਿਨ੍ਹਾਂ 'ਚ ਤਿੰਨ ਸਵਿਫ਼ਟ ਅਤੇ ਇਕ ਸਵਿਫ਼ਟ ਡਿਜਾਇਰ ਸ਼ਾਮਲ ਹਨ ਸਮੇਤ ਦੋ ਜੇਬ ਕੱਟਣ ਵਾਲੇ ਕੱਟਰ ਵੀ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਉਕਤ ਗਿਰੋਹ ਦੇ ਵਿਰੁੱਧ ਜ਼ਿਲ੍ਹਾ ਪਟਿਆਲਾ, ਸੰਗਰੂਰ ਅਤੇ ਮੋਹਾਲੀ ਦੇ ਵੱਖ-ਵੱਖ ਥਾਣਿਆਂ 'ਚ ਚੋਰੀ ਅਤੇ ਸਕੈਨਿੰਗ ਦੇ ਕਰੀਬ 31 ਕੇਸ ਦਰਜ ਹਨ। ਜਦਕਿ ਇਸ ਗਿਰੋਹ ਦੀ ਮੁੱਖ ਸਰਗਨਾ ਜਨਾਨੀ ਪਿਆਰ ਕੌਰ ਉਰਫ਼ ਪਿਆਰੋ ਪਤਨੀ ਲਾਭ ਵਾਸੀ ਸਮੁੰਦਗੜ੍ਹ ਜ਼ਿਲ੍ਹਾ ਸੰਗਰੂਰ ਦੇ ਵਿਰੁੱਧ 15 ਮੁਕੱਦਮੇ ਦਰਜ ਹਨ ਜਦਕਿ ਮਹਿਲਾ ਕਥਿਤ ਜੀਤੋ ਪਤਨੀ ਬੁੱਧ ਸਿੰਘ ਵਾਸੀ ਸੁਨਾਮ ਦੇ ਵਿਰੁੱਧ 10, ਹਰਜਿੰਦਰ ਕੌਰ ਉਰਫ਼ ਬਿੱਲੀ ਦੇ ਵਿਰੁੱਧ 2 ਅਤੇ ਗੁਰਮੀਤ ਸਿੰਘ ਉਰਫ਼ ਮੀਤ ਦੇ ਵਿਰੁੱਧ ਐਕਸਾਈਜ਼ ਐਕਟ ਤਹਿਤ 4 ਮੁਕੱਦਮੇ ਦਰਜ ਹਨ। 

ਇਹ ਵੀ ਪੜ੍ਹੋ : ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਲਾਸ਼ ਖੇਤਾਂ 'ਚੋਂ ਬਰਾਮਦ

PunjabKesariਆਈ.ਜੀ. ਪਰਮਾਰ ਅਤੇ ਐੱਸ.ਐੱਸ.ਪੀ. ਰਛਪਾਲ ਸਿੰਘ ਨੇ ਦੱਸਿਆ ਕਿ ਉਕਤ ਮੁਕੱਦਮੇ 'ਚ ਜਿਨ੍ਹਾਂ ਜਨਾਨੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਉਨ੍ਹਾਂ 'ਚ ਪਿਆਰ ਕੌਰ ਉਰਫ਼ ਪਿਆਰੋ ਪਤਨੀ ਲਾਭ ਸਿੰਘ ਵਾਸੀ ਸਮੁੰਦਗੜ੍ਹ ਜ਼ਿਲ੍ਹਾ ਸੰਗਰੂਰ , ਪ੍ਰੀਤੋ ਪਤਨੀ ਸੁਰਜੀਤ ਸਿੰਘ ਪੁੱਤਰ ਸੱਜਣ ਸਿੰਘ ਵਾਸੀ ਸੁਨਾਮ, ਨੰਦੋ ਵਾਸੀ ਦੋਆਗੜ੍ਹ ਪਾਤੜਾ ਜ਼ਿਲ੍ਹਾ ਪਟਿਆਲਾ, ਰਾਣੀ ਵਾਸੀ ਧੂਰੀ ਜ਼ਿਲ੍ਹਾ ਸੰਗਰੂਰ, ਪਰਮਜੀਤ ਕੌਰ ਪਤਨੀ ਕਾਲਾ ਵਾਸੀ ਮੁਰਾਦਪੁਰ ਜ਼ਿਲ੍ਹਾ ਪਟਿਆਲਾ, ਮੀਤ ਪਤਨੀ ਚੇਤੂ ਵਾਸੀ ਧੌਬਲ ਖੇਰੀ ਥਾਣਾ ਧੂਰੀ, ਗੇਜੋ ਪਤਨੀ ਘੇਗਾ ਸਿੰਘ ਅਤੇ ਜੀਤੋ ਪਤਨੀ ਬੁੱਧ ਸਿੰਘ ਵਾਸੀਆਨ ਸੁਨਾਮ, ਪਾਲਾ ਵਾਸੀ ਰੋਹਟੀ ਨਜ਼ਦੀਕ ਨਾਭਾ ਜ਼ਿਲ੍ਹਾ ਪਟਿਆਲਾ ਅਤੇ ਪੰਮੀ ਪਤਨੀ ਤਰਖ਼ਾਨ ਮਾਜਰ ਦੇ ਨਾਮ ਜ਼ਿਕਰਯੋਗ ਹਨ। ਆਈ.ਜੀ. ਪਰਮਾਰ ਅਤੇ ਐੱਸ.ਐੱਸ.ਪੀ. ਰਛਪਾਲ ਸਿੰਘ ਅਨੁਸਾਰ ਉਕਤ ਗਿਰੋਹ ਦੇ ਫੜ੍ਹੇ ਗਏ 5 ਮੈਂਬਰਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਤੋਂ ਹੋਰ ਵੀ ਖ਼ੁਲਾਸੇ ਹੋ ਸਕਣ। 


author

Baljeet Kaur

Content Editor

Related News