ਵਿਦੇਸ਼ਾਂ ’ਚ ਰੱਦ ਹੋਣ ਲੱਗੇ ਬਾਸਮਤੀ ਦੇ ਨਮੂਨੇ

Monday, Jun 18, 2018 - 06:00 AM (IST)

ਵਿਦੇਸ਼ਾਂ ’ਚ ਰੱਦ ਹੋਣ ਲੱਗੇ ਬਾਸਮਤੀ ਦੇ ਨਮੂਨੇ

 ਅੰਮ੍ਰਿਤਸਰ,   (ਦਲਜੀਤ)-  ਪੰਜਾਬ ਦੇ ਬਾਸਮਤੀ ਚੌਲਾਂ ’ਚ ਪੈਸਟੀਸਾਈਡ ਦੀ ਮਾਤਰਾ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਵਿਦੇਸ਼ਾਂ ਵਿਚ ਵਿਸ਼ੇਸ਼ ਮੰਗ ਵਾਲੇ ਪੰਜਾਬ ਦੇ ਬਾਸਮਤੀ ਚੌਲ  ਹੁਣ ਵਿਦੇਸ਼ੀਆਂ ਵੱਲੋਂ ਰੱਦ ਕੀਤੇ ਜਾ ਰਹੇ ਹਨ। ਪੰਜਾਬ ਰਾਈਸ ਐਕਸਪੋਰਟ ਐਂਡ ਰਾਈਸ ਮਿੱਲਜ਼ ਐਸੋਸੀਏਸ਼ਨ ਨੇ ਸੂਬੇ ਦੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਪੈਸਟੀਸਾਈਡ ਦੀ ਮਾਤਰਾ ਚੌਲਾਂ ਦੀ ਬੀਜਾਈ ਵੇਲੇ ਘੱਟ ਨਾ ਕੀਤੀ ਗਈ ਤਾਂ ਉਹ ਅੱਗੇ ਤੋਂ 1121 ਤੇ 1509 ਬਾਸਮਤੀ ਨਹੀਂ  ਖਰੀਦਣਗੇ। ਪੰਜਾਬ ਦੀ ਸਭ ਤੋਂ ਮਹੱਤਵਪੂਰਨ ਦਾਣਾ ਮੰਡੀ ਭਗਤਾਂਵਾਲਾ ਵਿਚ ਅੱਜ ਗੱਲਾ ਆੜ੍ਹਤੀ  ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ, ਜਿਸ ਵਿਚ ਪੰਜਾਬ ਰਾਈਸ ਐਕਸਪੋਰਟ ਐਂਡ ਰਾਈਸ  ਮਿੱਲਜ਼ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ। ਇਸ ਦੌਰਾਨ 700 ਦੇ ਕਰੀਬ ਆੜ੍ਹਤੀ ਤੇ ਕਿਸਾਨ ਮੌਜੂਦ ਸਨ।  ਮੀਟਿੰਗ ’ਚ ਵਿਸ਼ੇਸ਼ ਤੌਰ ’ਤੇ ਪੁੱਜੇ ਖੇਤੀਬਾਡ਼ੀ ਮਾਹਿਰ ਵੀ. ਪੀ. ਸਿੰਘ ਨੇ ਕਿਸਾਨਾਂ ਨੂੰ ਚੌਲਾਂ ’ਚ ਘੱਟੋ-ਘੱਟ ਪੈਸਟੀਸਾਈਡ ਦੀ ਵਰਤੋਂ ਕਰਨ ਦੀ ਅਪੀਲ ਦਿੱਤੀ ਅਤੇ ਵਧੀਆ ਕੰਪਨੀ ਦੀਆਂ ਖਾਦਾਂ  ਪਾਉਣ ਲਈ ਕਿਹਾ। ਐਕਸਪੋਰਟਰ ਅਮਰ ਸਿੰਘ ਤੇ ਰਘੂਨਾਥ ਸਿੰਘ ਨੇ ਦੱਸਿਆ ਕਿ ਪੰਜਾਬ ਚੌਲਾਂ ਦੀ ਐਕਸਪੋਰਟ ਲਈ ਬਹੁਤ ਮਸ਼ਹੂਰ ਹੈ। ਇਥੋਂ ਦੀ ਬਾਸਮਤੀ ਨੂੰ ਵਿਦੇਸ਼ੀ ਲੋਕ ਖੁਸ਼  ਹੋ ਕੇ ਖਾਂਦੇ ਹਨ ਪਰ ਹੁਣ ਇਸ ਵਿਚ ਪੈਸਟੀਸਾਈਡ ਦੀ ਮਾਤਰਾ ਬਹੁਤ ਜ਼ਿਆਦਾ ਵੱਧ ਗਈ ਹੈ ਅਤੇ  ਪੰਜਾਬ ਦੇ ਐਕਸਪੋਰਟਰਾਂ ਵੱਲੋਂ ਵਿਦੇਸ਼ਾਂ ਵਿਚ ਭੇਜੇ ਗਏ ਬਾਸਮਤੀ ਚੌਲ   ਵਿਦੇਸ਼ੀ ਲੈਬਸ ਦੀ ਟੈਸਟਿੰਗ ਵਿਚ ਰੱਦ ਕਰ ਦਿੱਤੇ ਗਏ ਹਨ। ਪੰਜਾਬ ਦੇ ਕਿਸਾਨ ਹੀ ਸੂਬੇ  ਦਾ  ਨਾਂ ਆਪਣੀਅਾਂ ਫਸਲਾਂ ਦੀ ਚੰਗੀ ਬੀਜਾਈ ਕਾਰਨ ਰੌਸ਼ਨ ਕਰ ਰਹੇ ਸਨ ਪਰ ਹੁਣ ਪੈਸਟੀਸਾਈਡ ਦੇ  ਖਤਰਨਾਕ ਪ੍ਰਭਾਵ ਨੂੰ ਦੇਖਦਿਅਾਂ ਇਹ ਨਾਂ ਧੁੰਦਲਾ ਹੋ ਰਿਹਾ ਹੈ। ਐਸੋਸੀਏਸ਼ਨ ਨੇ  ਫੈਸਲਾ ਕੀਤਾ ਹੈ ਕਿ ਜਦੋਂ ਤੱਕ ਪੈਸਟੀਸਾਈਡ ਦੀ ਮਾਤਰਾ ਬਾਸਮਤੀ ਵਿਚ ਨਹੀਂ ਘਟੇਗੀ ਉਦੋਂ  ਤੱਕ 1121, 1509 ਬਾਸਮਤੀ ਨਹੀਂ ਖਰੀਦੀ ਜਾਵੇਗੀ।
ਇਸ ਮੌਕੇ ਐਕਸਪੋਰਟਰ ਰਮੇਸ਼ ਕੁਮਾਰ, ਵਿਜੇ ਪੁਰੀ, ਆੜ੍ਹਤੀ  ਰਾਕੇਸ਼ ਕੁਮਾਰ ਤੁਲੀ, ਨਿਰਵੈਲ ਸਿੰਘ ਵਰਪਾਲ, ਨਰਿੰਦਰ ਸਿੰਘ ਛਾਪਾ, ਗੁਰਦੇਵ ਸਿੰਘ  ਛੇਹਰਟਾ, ਮਿੰਟੂ ਛੀਨਾ, ਬਲਕਾਰ ਸਿੰਘ ਗਿੱਲ, ਬਲਦੇਵ ਸਿੰਘ ਗਿੱਲ, ਭਗਵੰਤ ਸਿੰਘ, ਨਰਿੰਦਰ  ਪੁਰੀ, ਰਸ਼ਪਾਲ ਸਿੰਘ ਬਾਦਲ ਆਦਿ ਮੌਜੂਦ ਸਨ।


Related News