ਕਸਟਮ ਡਿਊਟੀ ਘਟਣ ਨਾਲ ਖੁਰਾਕੀ ਤੇਲ ਦੀਆਂ ਕੀਮਤਾਂ ’ਚ ਨਰਮੀ ਦੀ ਉਮੀਦ

Friday, Sep 25, 2026 - 01:05 PM (IST)

ਕਸਟਮ ਡਿਊਟੀ ਘਟਣ ਨਾਲ ਖੁਰਾਕੀ ਤੇਲ ਦੀਆਂ ਕੀਮਤਾਂ ’ਚ ਨਰਮੀ ਦੀ ਉਮੀਦ

ਬਿਜ਼ਨੈੱਸ ਡੈਸਕ - ਸਰਕਾਰ ਵੱਲੋਂ ਸੋਇਆਬੀਨ, ਪਾਮ ਅਤੇ ਸੂਰਜਮੁਖੀ ਤੇਲ ’ਤੇ ਕਸਟਮ ਡਿਊਟੀ ’ਚ ਕਟੌਤੀ ਕੀਤੇ ਜਾਣ ਤੋਂ ਬਾਅਦ ਖੁਰਾਕੀ ਤੇਲ ਦੀ ਪ੍ਰਚੂਨ ਕੀਮਤਾਂ ’ਚ ਕਮੀ ਆਉਣ ਦੀ ਉਮੀਦ ਹੈ। ਭਾਰਤੀ ਵਨਸਪਤੀ ਤੇਲ ਉਤਪਾਦਕ ਸੰਘ (ਆਈ. ਵੀ. ਪੀ. ਏ.) ਨੇ ਕਿਹਾ ਹੈ ਕਿ ਡਿਊਟੀ ’ਚ ਕਮੀ ਨਾਲ ਦਰਾਮਦ ਖੁਰਾਕੀ ਤੇਲ ਦੀ ਲਾਗਤ ਘਟ ਸਕਦੀ ਹੈ, ਜਿਸ ਦਾ ਲਾਭ ਖਪਤਕਾਰਾਂ ਨੂੰ ਮਿਲ ਸਕਦਾ ਹੈ।

ਇਹ ਵੀ ਪੜ੍ਹੋ :  SBI ਨੇ ATM ਨਿਯਮਾਂ ਵਿੱਚ ਬਦਲਾਅ ਕੀਤਾ, ਨਕਦੀ ਕਢਵਾਉਣ 'ਤੇ ਲੱਗੇਗਾ ਚਾਰਜ ਲੱਗੇ, ਮੁਫ਼ਤ ਲੈਣ-ਦੇਣ ਦੀ ਸੀਮਾ ਘਟਾਈ

ਆਈ. ਵੀ. ਪੀ. ਏ. ਦੇ ਪ੍ਰਧਾਨ ਸੁਧਾਕਰ ਦੇਸਾਈ ਨੇ ਕਿਹਾ ਕਿ ਖੁਰਾਕੀ ਤੇਲਾਂ ਦੀ ਦਰਾਮਦ ’ਤੇ ਡਿਊਟੀ ਘਟਾਉਣ ਦਾ ਫ਼ੈਸਲਾ ਅਜਿਹੇ ਸਮੇਂ ’ਚ ਹੋਇਆ ਹੈ, ਜਦੋਂ ਦੇਸ਼ ’ਚ ਤਿਉਹਾਰੀ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਉਦਯੋਗ ਦੀ ਪਹਿਲ ਅਗਾਮੀ ਤਿਉਹਾਰੀ ਮਹੀਨਿਆਂ ’ਚ ਦੇਸ਼ ਭਰ ’ਚ ਖੁਰਾਕੀ ਤੇਲ ਦੀ ਪੂਰੀ ਉਪਲੱਬਧਤਾ ਯਕੀਨੀ ਬਣਾਉਣਾ ਹੈ।

ਇਹ ਵੀ ਪੜ੍ਹੋ : Kitty party ਦੇ ਨਾਂ 'ਤੇ 200 ਔਰਤਾਂ ਨਾਲ 50 ਕਰੋੜ ਠੱਗੀ, ਮਾਮਲਾ ਜਾਣ ਉੱਡਣਗੇ ਹੋਸ਼

ਜ਼ਿਕਰਯੋਗ ਹੈ ਕਿ ਸਰਕਾਰ ਨੇ ਬੁੱਧਵਾਰ ਨੂੰ ਕੱਚੇ ਸੂਰਜਮੁਖੀ ਤੇਲ ’ਤੇ ਬੇਸਿਕ ਕਸਟਮ ਡਿਊਟੀ ਨੂੰ 10 ਫੀਸਦੀ ਤੋਂ ਘਟਾ ਕੇ ਸਿਫ਼ਰ ਕਰ ਦਿੱਤਾ। ਉਥੇ ਹੀ ਰਿਫਾਈਂਡ ਸੂਰਜਮੁਖੀ ਤੇਲ ’ਤੇ ਡਿਊਟੀ 32.5 ਫੀਸਦੀ ਤੋਂ ਘਟਾ ਕੇ 22.5 ਫੀਸਦੀ ਕੀਤੀ ਗਈ ਹੈ। ਕੱਚੇ ਸੋਇਆਬੀਨ ਅਤੇ ਪਾਮ ਤੇਲ ’ਤੇ ਬੇਸਿਕ ਕਸਟਮ ਡਿਊਟੀ 10 ਫੀਸਦੀ ਤੋਂ ਘਟਾ ਕੇ 5 ਫੀਸਦੀ ਅਤੇ ਰਿਫਾਈਂਡ ਸੋਇਆਬੀਨ ਅਤੇ ਪਾਮ ਤੇਲ ’ਤੇ 32.5 ਫੀਸਦੀ ਤੋਂ ਘਟਾ ਕੇ 27.5 ਫੀਸਦੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ : 2 ਅਕਤੂਬਰ ਨੂੰ 'No UPI Day', 500 ਵਪਾਰਕ ਸੰਗਠਨਾਂ ਨੇ ਕਰ'ਤਾ ਐਲਾਨ

ਦੱਖਣੀ ਭਾਰਤ ’ਚ ਵਧ ਸਕਦੀ ਹੈ ਮੰਗ

ਦੇਸਾਈ ਨੇ ਕਿਹਾ ਕਿ ਸੂਰਜਮੁਖੀ ਤੇਲ ’ਤੇ ਡਿਊਟੀ ’ਚ ਮੁਕਾਬਲਾਤਨ ਵੱਧ ਕਟੌਤੀ ਨਾਲ ਇਹ ਵੱਧ ਕਿਫ਼ਾਇਤੀ ਹੋ ਸਕਦਾ ਹੈ। ਇਸ ਦਾ ਅਸਰ ਖਾਸ ਤੌਰ ’ਤੇ ਦੱਖਣੀ ਭਾਰਤ ’ਚ ਵਿਖਾਈ ਦੇ ਸਕਦਾ ਹੈ, ਜਿੱਥੇ ਸੂਰਜਮੁਖੀ ਤੇਲ ਦੀ ਮੰਗ ਵਧ ਹੈ। ਉਨ੍ਹਾਂ ਕਿਹਾ ਕਿ ਸੂਰਜਮੁਖੀ ਅਤੇ ਸੋਇਆਬੀਨ ਤੇਲ ਦੀ ਦਰਮਾਦ ’ਚ ਵੱਧ ਲਚਕੀਲਾਪਣ ਆਉਣ ਨਾਲ ਪਾਮ ਤੇਲ ਦੀ ਮੰਗ ’ਤੇ ਵੀ ਅਸਰ ਪੈ ਸਕਦਾ ਹੈ। ਆਈ. ਵੀ. ਪੀ. ਏ. ਅਨੁਸਾਰ ਭਾਰਤ ਆਪਣੀ ਕੁੱਲ ਖੁਰਾਕੀ ਲੋੜ ਦਾ ਲੱਗਭਗ 60 ਫੀਸਦੀ ਹਿੱਸਾ ਦਰਾਮਦ ਤੋਂ ਪੂਰਾ ਕਰਦਾ ਹੈ। ਅਜਿਹੇ ’ਚ ਘਰੇਲੂ ਬਾਜ਼ਾਰ ਅੰਤਰਰਾਸ਼ਟਰੀ ਖੁਰਾਕੀ ਤੇਲ ਕੀਮਤਾਂ ਅਤੇ ਗਲੋਬਲ ਸਪਲਾਈ ਦੀ ਸਥਿਤੀ ਤੋਂ ਪ੍ਰਭਾਵਿਤ ਹੁੰਦਾ ਹੈ। ਦੇਸਾਈ ਨੇ ਕਿਹਾ ਕਿ ਡਿਊਟੀ ਕਟੌਤੀ ਦੇ ਬਾਵਜੂਦ ਪ੍ਰਚੂਨ ਕੀਮਤਾਂ ’ਚ ਅਸਲ ਕਮੀ ਕਈ ਹੋਰ ਕਾਰਕਾਂ ’ਤੇ ਨਿਰਭਰ ਕਰੇਗੀ।

ਇਹ ਵੀ ਪੜ੍ਹੋ : ਹੁਣ ਚੜ੍ਹਨਗੇ ਪੈਟਰੋਲ-ਡੀਜ਼ਲ ਦੇ ਭਾਅ! ਭਾਰਤੀ ਅਰਥਵਿਵਸਥਾ ’ਤੇ ਲਗਾਤਾਰ ਵਧ ਰਿਹਾ ਦਬਾਅ

ਅੰਤਰਰਾਸ਼ਟਰੀ ਕੀਮਤਾਂ ਅਤੇ ਰੁਪਏ ਦੀ ਭੂਮਿਕਾ

ਖੁਰਾਕੀ ਤੇਲ ਦੀਆਂ ਘਰੇਲੂ ਕੀਮਤਾਂ ’ਤੇ ਅੰਤਰਰਾਸ਼ਟਰੀ ਜਿਣਸ ਕੀਮਤਾਂ, ਮਾਲ ਢੋਆ-ਢੁਆਈ ਲਾਗਤ, ਰੁਪਏ ਦੀ ਐਕਸਚੇਂਜ ਦਰ, ਘਰੇਲੂ ਉਪਲੱਬਧਤਾ ਅਤੇ ਭੰਡਾਰ ਦੇ ਪੱਧਰ ਦਾ ਵੀ ਅਸਰ ਪੈਂਦਾ ਹੈ। ਦੇਸਾਈ ਨੇ ਕਿਹਾ ਕਿ ਇਨ੍ਹਾਂ ਸਾਰੇ ਕਾਰਕਾਂ ਨੂੰ ਧਿਆਨ ’ਚ ਰੱਖ ਕੇ ਹੀ ਖਪਤਕਾਰ ਪੱਧਰ ’ਤੇ ਡਿਊਟੀ ਕਟੌਤੀ ਦੇ ਅਸਲ ਪ੍ਰਭਾਵ ਦਾ ਮੁਲਾਂਕਣ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਹੁਣ ਚੜ੍ਹਨਗੇ ਪੈਟਰੋਲ-ਡੀਜ਼ਲ ਦੇ ਭਾਅ! ਭਾਰਤੀ ਅਰਥਵਿਵਸਥਾ ’ਤੇ ਲਗਾਤਾਰ ਵਧ ਰਿਹਾ ਦਬਾਅ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News