ਮੂਧੇ-ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ ! ਹਜ਼ਾਰਾਂ ''ਚ ਹੋਏ ਸਸਤੇ, ਜਾਣੋ ਕੀ ਹੈ ਤਾਜ਼ਾ ਰੇਟ
Monday, Sep 28, 2026 - 11:28 AM (IST)
ਵੈੱਬ ਡੈਸਕ- ਸੋਨੇ-ਚਾਂਦੀ ਦੀਆਂ ਕੀਮਤਾਂ ਮੂਧੇ ਮੂੰਹ ਡਿੱਗ ਗਈਆਂ ਹਨ। MCX 'ਤੇ ਸੋਨੇ ਦੀ ਕੀਮਤ 'ਚ 2852 ਰੁਪਏ ਦੀ ਗਿਰਾਵਟ ਨਾਲ 1,48,029 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ 6485 ਰੁਪਏ ਟੁੱਟ ਕੇ 2,28,211 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਹੈ। ਪੱਛਮੀ ਏਸ਼ੀਆ 'ਚ ਸੰਕਟ ਦੇ ਲੰਬਾ ਖਿੱਚਣ ਕਾਰਨ ਕੱਚੇ ਤੇਲ ਦੀ ਕੀਮਤ 'ਚ ਅੱਜ ਤੇਜ਼ੀ ਆਈ ਹੈ। ਇਸ ਦਾ ਅਸਰ ਸੋਨੇ ਤੇ ਚਾਂਦੀ ਕੀਮਤ 'ਤੇ ਪਿਆ ਹੈ।
ਇੰਟਰਨੈਸ਼ਨਲ ਮਾਰਕੀਟ 'ਚ ਵੀ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ। ਫੈਡਰਲ ਰਿਜ਼ਰਵ 'ਚ ਵਿਆਜ ਦਰਾਂ 'ਚ ਹੋਰ ਵਾਧੇ ਦੀਆਂ ਉਮੀਦਾਂ ਮਜ਼ਬੂਤ ਹੋ ਗਈਆਂ ਹਨ। ਸਪਾਟ ਗੋਲਡ 0.7 ਫੀਸਦੀ ਡਿੱਗ ਕੇ 4,254.77 ਡਾਲਰ ਪ੍ਰਤੀ ਔਂਸ 'ਤੇ ਆ ਗਿਆ, ਜਦੋਂ ਕਿ ਯੂਐੱਸ ਗੋਲਡ ਫਿਊਚਰਜ਼ 0.7 ਫੀਸਦੀ ਡਿੱਗ ਕੇ 4,289.70 ਡਾਲਰ 'ਤੇ ਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
