ਬਾਸਕਟ ਬਾਲ ਚੈਂਪੀਅਨ ਏਕਨੂਰ ਦੀ ਜਿੱਤ 'ਤੇ ਮੋਗਾ 'ਚ ਜਸ਼ਨ (ਵੀਡੀਓ)
Tuesday, Jul 09, 2019 - 03:51 PM (IST)
ਮੋਗਾ (ਵਿਪਨ)—ਪੰਜਾਬ ਦੇ ਜ਼ਿਲਾ ਮੋਗਾ ਦੇ ਬਾਸਕਟ ਬਾਲ ਚੈਂਪੀਅਨ ਏਕਨੂਰ ਸਿੰਘ ਦੇ ਮੋਗਾ ਪਹੁੰਚਣ 'ਤੇ ਮੋਗਾ ਵਾਸੀਆਂ ਵਲੋਂ ਉਸ ਦਾ ਫੁੱਲਾਂ ਦੀ ਵਰਖਾ ਕਰਕੇ ਤੇ ਭੰਗੜੇ ਪਾ ਕੇ ਭਰਵਾਂ ਸਵਾਗਤ ਕੀਤਾ ਗਿਆ। ਦਰਅਸਲ ਏਕਨੂਰ 3 ਜੁਲਾਈ ਤੋਂ 5 ਜੁਲਾਈ ਤੱਕ ਬੰਗਲਾ ਦੇਸ਼ 'ਚ ਹੋਈ ਅੰਡਰ 16 ਸਾਊਥ ਏਸ਼ੀਅਨ ਬਾਸਕਟ ਬਾਲ ਚੈਂਪਿਅਨ ਸ਼ਿਪ ਜਿੱਤ ਕੇ ਭਾਰਤ ਪਰਤਿਆ ਤੇ ਮੋਗਾ ਪਹੁੰਚਣ 'ਤੇ ਉਸ ਦਾ ਜ਼ਬਰਦਸਤ ਸਵਾਗਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਮੋਗਾ ਤੋਂ ਐੱਮ. ਐੱਲ. ਏ. ਹਰਜੋਤ ਕਮਲ ਨੇ ਵੀ ਏਕਨੂਰ ਤੇ ਉਸ ਦੇ ਪਰਿਵਾਰ ਨੂੰ ਜਿੱਤ ਦੀ ਵਧਾਈ ਦਿੱਤੀ ਤੇ ਸਰਕਾਰ ਵਲੋਂ ਏਕਨੂਰ ਤੇ ਉਸ ਦੇ ਕੋਚ ਨੂੰ ਬਣਦਾ ਸਨਮਾਨ ਦਿਵਾਉਣ ਦੀ ਗੱਲ ਆਖੀ।
ਇਸ ਮੌਕੇ ਏਕਨੂਰ ਨੇ ਆਪਣੀ ਜਿੱਤ ਦਾ ਸਿਹਰਾ ਆਪਣੇ ਮਾਤਾ-ਪਿਤਾ ਤੇ ਆਪਣੇ ਕੋਚ ਦੇ ਸਿਰ ਬਨ੍ਹਿਆ ਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੂਰ ਰਹਿਣ ਤੇ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮੋਗਾ ਤੋਂ ਤਿੰਨ ਖਿਡਾਰੀ ਅੰਤਰਰਾਸ਼ਟਰੀ ਪੱਧਰ 'ਤੇ ਖੇਡ ਕੇ ਦੇਸ਼ ਦੀ ਝੋਲੀ ਮੈਡਲ ਪਾ ਚੁੱਕੇ ਹਨ। ਇਨ੍ਹਾਂ 'ਚ ਕ੍ਰਿਕੇਟਰ ਹਰਮਨ ਪੀ੍ਰਤ, ਐਥਲੀਟ ਤਜਿੰਦਰ ਸਿੰਘ ਤੂਰ ਤੇ ਰੋਇੰਗ 'ਚ ਭਗਵਾਨ ਸਿੰਘ ਦਾ ਨਾਂ ਸ਼ਾਮਲ ਹੈ।