ਬਸੰਤ ਪੰਚਮੀ ਨੂੰ ਸਮਰਪਿਤ ਕੁਟੀਆ ਸਵਾਮੀ ਸ਼ੰਭੂ ਦੇਵ ਜੀ ਤੋਂ ਵਿਸ਼ਾਲ ਸ਼ੋਭਾ ਯਾਤਰਾ ਸਜਾਈ
Monday, Jan 22, 2018 - 12:42 PM (IST)

ਭਿੱਖੀਵਿੰਡ/ਬੀੜ ਸਾਹਿਬ (ਭਾਟੀਆ, ਬਖਤਾਵਰ) - ਭਿੱਖੀਵਿੰਡ ਸਥਿਤ ਕੁਟੀਆ ਸਵਾਮੀ ਸ਼ੰਭੂ ਦੇਵ ਜੀ ਤੋਂ ਬਸੰਤ ਪੰਚਮੀ ਦੇ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਪਿਛਲੇ ਇਕ ਹਫਤੇ ਤੋਂ ਚੱਲ ਰਹੇ ਸ਼੍ਰੀਮਦ ਭਗਵਤ ਗਿਆਨ ਯੱਗ ਦੀ ਕਥਾ ਦੀ ਸਮਾਪਤੀ ਉਪਰੰਤ ਸ਼ੋਭਾ ਯਾਤਰਾ ਮੁੱਖ ਸੰਚਾਲਕ ਜੋਗਿੰਦਰ ਨੰਦ ਸ਼ਾਸਤਰੀ ਦੀ ਅਗਵਾਈ 'ਚ ਕੁਟੀਆ ਸ਼ੰਭੂ ਦੇਵ ਜੀ ਤੋਂ ਰਵਾਨਾ ਹੋਈ।
ਇਸ ਸ਼ੋਭਾ ਯਾਤਰਾ 'ਚ ਮਹਾਮੰਡਲੇਸ਼ਵਰ ਸਵਾਮੀ ਅਨੰਤਾ ਨੰਦ ਜੀ ਹਰਿਦੁਆਰ ਵਾਲੇ, ਅਵਧੂਤ ਸਵਾਮੀ ਸ਼ਡਾਨੀ ਬ੍ਰਹਮ ਸਰੂਪ ਜੀ, ਮਹੰਤ ਗੁਪਾਲ ਦਾਸ ਜੀ, ਮਹੰਤ ਕੇਸ਼ਵਾਨੰਦ ਜੀ ਹਰਿਦੁਆਰ ਵਾਲੇ, ਮਹੰਤ ਸਵਾਮੀ ਕਰਮਦਾਸ ਜੀ ਨੂਰਮਹਿਲ ਵਾਲਿਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਕਸਬਾ ਭਿੱਖੀਵਿੰਡ ਦੇ ਵੱਖ-ਵੱਖ ਗਲੀਆਂ ਤੇ ਬਾਜ਼ਾਰਾਂ 'ਚ ਪੁੱਜਣ 'ਤੇ ਸ਼ਰਧਾਲੂਆਂ ਵੱਲੋਂ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ।
ਸ਼ੋਭਾ ਯਾਤਰਾ 'ਚ ਸ਼ਾਮਲ ਸੰਤਾਂ ਨੂੰ ਹਨੀ ਜਿਊਲਰਜ਼ ਵਾਲਿਆਂ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੁਟੀਆ ਦੇ ਮੁੱਖ ਸੰਚਾਲਕ ਜੋਗਿੰਦਰ ਨੰਦ ਸ਼ਾਸਤਰੀ ਨੇ ਦੱਸਿਆ ਕਿ 22ਜਨਵਰੀ ਨੂੰ ਸ਼੍ਰੀ ਵਿਸ਼ਨੂੰ ਭਗਵਾਨ, ਮਾਤਾ ਲਕਸ਼ਮੀ ਜੀ, ਮਾਤਾ ਸ਼ੀਤਲਾ ਜੀ, ਬ੍ਰਹਮਲੀਨ ਸਵਾਮੀ ਸ਼ਾਂਤਾ ਰਾਮ ਜੀ ਦੀਆਂ ਮੂਰਤੀਆਂ ਦੀ ਸਥਾਪਨਾ ਉਪਰੰਤ ਵਿਸ਼ਾਲ ਹਵਨ ਯੱਗ ਹੋਵੇਗਾ। ਇਸ ਮੌਕੇ ਪ੍ਰਧਾਨ ਪ੍ਰਵੇਸ਼ ਚੋਪੜਾ, ਪ੍ਰਧਾਨ ਨਰਿੰਦਰ ਧਵਨ, ਧਰਮਪਾਲ ਚੋਪੜਾ, ਵਿਸ਼ਾਲ ਚੋਪੜਾ, ਮਾ. ਪ੍ਰਦੀਪ ਕੁਮਾਰ, ਅਸ਼ੋਕ ਕੁਮਾਰ ਧਵਨ, ਮਾ. ਵਿਜੇ ਧਵਨ, ਰਾਕੇਸ਼ ਕੁਮਾਰ, ਸੰਤ ਰਾਮ ਧਵਨ, ਲਵਲੀ ਖਾਲੜਾ, ਅਮਨ ਸ਼ਰਮਾ ਖਾਲੜਾ, ਕੇਵਲ ਕ੍ਰਿਸ਼ਨ ਟੀਟੂ, ਤਰਸੇਮ ਧਵਨ, ਦਵਿੰਦਰ ਧਵਨ ਤੇ ਵਿਨੋਦ ਕੁਮਾਰ ਆਦਿ ਹਾਜ਼ਰ ਸਨ।