ਨਾਬਾਲਗ ਨੇ ਸਪੇਰਅ ਪੀ ਕੀਤੀ ਸੀ ਖ਼ੁਦਕੁਸ਼ੀ, 47 ਦਿਨਾਂ ਬਾਅਦ ਸਾਹਮਣੇ ਆਈ ਵੀਡੀਓ ਨੇ ਸਭ ਦੇ ਉਡਾਏ ਹੋਸ਼

Tuesday, Oct 20, 2020 - 11:39 AM (IST)

ਬਰਨਾਲਾ (ਮੱਘਰ ਪੁਰੀ) : ਬਰਨਾਲਾ ਦੇ ਪਿੰਡ ਮਹਿਲ ਕਲਾਂ 'ਚ ਇਕ 16 ਸਾਲਾ ਕਿਸਾਨ ਜਸਕਰਨ ਸਿੰਘ ਨੇ ਸਪੇਰਅ ਪੀ ਕੇ ਖ਼ੁਦਕੁਸ਼ੀ ਕਰ ਲਈ ਸੀ। ਪੁੱਤ ਦੇ ਮਰਨ ਤੋਂ 47 ਦਿਨਾਂ ਬਾਅਦ ਉਸ ਦੀ ਵੀਡੀਓ ਵੇਖ ਹਰ ਕਿਸੇ ਦੇ ਹੋਸ਼ ਉੱਡ ਗਏ। 

ਇਹ ਵੀ ਪੜ੍ਹੋ :  ਬ੍ਰਿਟਿਸ਼ ਜਨਾਨੀ ਨਾਲ ਹੋਈ ਛੇੜਛਾੜ ਨੇ ਲਿਆ ਨਵਾਂ ਮੋੜ, ਖੁਦ ਨੂੰ ਪੀੜਤ ਦੱਸਣ ਵਾਲੀ ਸੀ ਨਸ਼ੇ 'ਚ ਧੁੱਤ (ਵੀਡੀਓ)

ਮ੍ਰਿਤਕ ਦੇ ਪਿਤਾ ਮਨਜੀਤ ਸਿੰਘ ਨੇ ਦੱਸਿਆ ਕਿ ਜਸਕਰਨ ਉਨ੍ਹਾਂ ਦਾ ਇਕਲੌਤਾ ਪੁੱਤ ਸੀ। ਉਨ੍ਹਾਂ ਦੱਸਿਆ ਕਿ ਸਾਡਾ ਜ਼ਮੀਨ ਨੂੰ ਲੈ ਕੇ ਰੌਲਾ ਚੱਲ ਰਿਹਾ ਸੀ ਤੇ ਦੂਜੀ ਧਿਰ ਸਾਨੂੰ ਤੰਗ ਪਰੇਸ਼ਾਨ ਕਰਦੀ ਸੀ। ਇਸ ਕਾਰਨ ਜਸਕਰਨ ਕਾਫ਼ੀ ਪਰੇਸ਼ਾਨ ਰਹਿੰਦਾ ਸੀ ਪਰ ਸਾਨੂੰ ਇਸ ਗੱਲ ਦਾ ਨਹੀਂ ਪਤਾ ਸੀ। ਇਸ ਪਰੇਸ਼ਾਨੀ ਦੇ ਚੱਲਦਿਆਂ ਸਪਰੇਅ ਪੀ ਕੇ ਉਸ ਨੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ Îਉਨ੍ਹਾਂ ਦੇ ਪੁੱਤ ਨੇ ਮਰਨ ਤੋਂ ਪਹਿਲਾਂ ਇਕ ਵੀਡੀਓ ਵੀ ਬਣਾਈ ਸੀ ਜੋ ਸਾਨੂੰ ਉਸ ਦੇ ਭੋਗ ਤੋਂ ਬਾਅਦ ਮਿਲੀ ਹੈ। ਇਸ ਵੀਡੀਓ 'ਚ ਉਸ ਨੇ ਸਾਰੇ ਦੋਸ਼ੀਆਂ ਦੇ ਨਾਂ ਬੋਲੇ ਹਨ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਦੇ ਪੁੱਤ ਨੂੰ ਮਰੇ ਨੂੰ 48 ਦਿਨ ਹੋ ਗਏ ਹਨ ਪਰ ਪੁਲਸ ਵਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਪੁਲਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਅਸੀਂ ਹਾਈਕੋਰਟ ਦਾ ਦਰਵਾਜ਼ਾ ਖੜਕਾਵਾਂਗੇ। ਉਨ੍ਹਾਂ ਦੋਸ਼ ਲਾਇਆ ਕਿ ਪੁਲਸ ਦੋਸ਼ੀ ਧਿਰ ਨਾਲ ਮਿਲੀ ਹੋਈ ਹੈ, ਜਿਸ ਕਰਕੇ ਕੋਈ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ 'ਚ ਸਾਡਾ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਪੁਲਸ ਪ੍ਰਸ਼ਾਸਨ ਹੋਵੇਗਾ । 

ਇਹ ਵੀ ਪੜ੍ਹੋ : ਜੁਆਰੀਆਂ ਨੂੰ ਫੜ੍ਹਨ ਗਈ ਪੁਲਸ ਨਾਲ ਹੋਈ ਵੱਡੀ ਵਾਰਦਾਤ, ਇੰਝ ਬਚੀ ਜਾਨ

ਮ੍ਰਿਤਕ ਜਸਕਰਨ ਨੇ ਖ਼ੁਦਕੁਸ਼ੀ ਤੋ ਪਹਿਲਾਂ ਬਣਾਈ ਵੀਡੀਓ 'ਚ ਕਿਹਾ ਕਿ ਗਗਨ ਤੋਂ 3 ਸਾਲ ਪਹਿਲਾਂ ਜ਼ਮੀਨ ਲਈ ਸੀ, ਜਿਸ 'ਤੇ ਅਸੀਂ ਖੇਤੀ ਕਰਦੇ ਸੀ । ਇਸਦਾ ਸਾਡੇ 'ਤੇ 15 ਲੱਖ ਰੁਪਏ ਦਾ ਕਰਜ਼ਾ ਵੀ ਚੜ੍ਹ ਗਿਆ ਹੈ, ਜਦੋ ਇਕ ਸਾਲ ਪੂਰਾ ਹੋ ਗਿਆ ਉਹ ਕਹਿੰਦੇ ਕਿ ਅਸੀਂ ਕਾਲੋਨੀ ਕੱਟਣੀ ਹੈ। ਇਸ ਨੂੰ ਲੈ ਕੇ ਉਨ੍ਹਾਂ ਨੇ ਮੇਰੇ ਪਿਤਾ ਤੇ ਬਾਬੇ ਦੀ ਬਹੁਤ ਬੇਇਜ਼ਤੀ ਕੀਤੀ ਹੈ। ਇਸ ਬੇਇਜ਼ਤੀ ਨੂੰ ਮੈਂ ਨਹੀਂ ਸਹਾਰ ਸਕਦਾ। ਇਸ ਕਾਰਨ ਮੈਂ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਰਿਹਾ ਹਾਂ। ਉਸ ਨੇ ਕਿਹਾ ਕਿ ਮੈਂ ਪਵਨ ਬਾਣੀਆ, ਗਗਨ ਬਾਂਸਲ, ਚੀਨਾ, ਪੰਚਕੂਲਾ ਤੋਂ ਜਿਹੜੇ ਮਾਲਕ ਹਨ ਕਰਕੇ ਮਰ ਰਿਹਾ ਹਾਂ। ਦੂਜੇ ਪਾਸੇ ਇਸ ਸੰਬੰਧੀ ਐੱਸ. ਐੱਸ. ਪੀ. ਸੰਦੀਪ ਗੋਇਲ ਨੇ ਦੱਸਿਆ ਕਿ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 
ਇਹ ਵੀ ਪੜ੍ਹੋ : 
 


author

Baljeet Kaur

Content Editor

Related News