ਬਰਨਾਲਾ : ਆਰਗੈਨਿਕ ਖੇਤੀ ਸਦਕਾ ‘ਕੁਦਰਤੀ ਕਿਸਾਨ ਹੱਟੀ’ ਬਣੀ ਚਰਚਾ ਦਾ ਵਿਸ਼ਾ (ਤਸਵੀਰਾਂ)

Wednesday, Feb 12, 2020 - 01:36 PM (IST)

ਬਰਨਾਲਾ (ਪੁਨੀਤ ਮਾਨ) - ਅੱਜ ਦੇ ਸਮੇਂ 'ਚ ਜਿੱਥੇ ਰਸਾਇਣਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਤੋਂ ਬਿਨਾਂ ਫਸਲਾਂ ਦੇ ਉੱਗਣ ਬਾਰੇ ਸੋਚਣਾ ਨਾ-ਮੁਮਕਿਨ ਹੈ, ਉੱਥੇ ਹੀ ਬਰਨਾਲਾ 'ਚ ਕਈ ਪਿੰਡਾਂ ਦੇ ਕਿਸਾਨ ਮਿਲ ਕੇ ਜੈਵਿਕ ਖੇਤੀ ਦਾ ਰਾਹ ਅਪਣਾ ਰਹੇ ਹਨ। ਕਿਸਾਨਾਂ ਵਲੋਂ ਕੀਟਨਾਸ਼ਕਾਂ ਤੇ ਰਸਾਇਣਾਂ ਤੋਂ ਬਗੈਰ ਕੁਦਰਤੀ ਖਾਧਾਂ ਦੀ ਸਹਾਇਤਾਂ ਨਾਲ ਕਈ ਤਰ੍ਹਾਂ ਦੇ ਫਲ ਅਤੇ ਸਬਜ਼ੀਆਂ ਉਗਾਈਆਂ ਜਾ ਰਹੀਆਂਹਨ, ਜਿਨ੍ਹਾਂ ਨੂੰ ਉਹ ਹਰ ਐਤਵਾਰ ਬਰਨਾਲਾ ਸ਼ਹਿਰ 'ਚ ਲੱਗਣ ਵਾਲੀ ਹੱਟ 'ਤੇ ਲਿਆ ਕੇ ਵੇਚਦੇ ਹਨ। ਕਿਸਾਨਾਂ ਵਲੋਂ ਬਣਾਈ ਗਈ ਹੱਟ ’ਤੇ ਸਬਜ਼ੀਆਂ ਤੋਂ ਇਲਾਵਾ ਦਾਲਾਂ, ਤੇਲ ਅਤੇ ਹੋਰ ਵਸਤੂਆਂ ਵੀ ਵੇਚੀਆਂ ਜਾ ਰਹੀਆਂ ਹਨ। ਕਿਸਾਨਾਂ ਮੁਤਾਬਕ ਉਨ੍ਹਾਂ ਦੇ ਇਸ ਉਪਰਾਲੇ ਨੂੰ ਸ਼ਹਿਰ ਵਾਸੀਆਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 

PunjabKesari

ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦਾ ਕੁਦਰਤੀ ਖੇਤੀ ਕਰਨ ਦਾ ਮਕਸਦ ਇਨਸਾਨਾਂ ਨੂੰ ਕੀਟਨਾਸ਼ਕਾਂ ਕਾਰਨ ਹੋਣ ਵਾਲੀਆਂ ਜਾਨਲੇਵਾ ਬਿਮਾਰੀਆਂ ਤੋਂ ਬਚਾਉਣਾ ਹੈ। ਇਸ ਤੋਂ ਇਲਾਵਾ ਉਹ ਰਸਾਇਣਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਰਾਹੀਂ ਕੁਦਰਤ 'ਚ ਘੁਲ ਰਹੀ ਜ਼ਹਿਰ ਨੂੰ ਰੋਕਣਾ ਵੀ ਹੈ, ਇਸ ਨਾਲ ਖੇਤੀ ਨੂੰ ਫਾਇਦਾ ਹੋਵੇਗਾ। ਦੂਜੇ ਪਾਸੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਬਹੁਤ ਸਾਰੇ ਲੋਕਾਂ ਵਲੋਂ ਵੱਡੀ ਪੱਧਰ ’ਤੇ ਸ਼ਲਾਘਾ ਕੀਤੀ ਜਾ ਰਹੀ ਹੈ। ਉਕਤ ਕਿਸਾਨਾਂ ਨੇ ਹੋਰਾਂ ਪਿੱਡਾਂ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਉਨ੍ਹਾਂ ਦੀ ਤਰ੍ਹਾਂ ਆਰਗੈਨਿਕ ਖੇਤੀ ਨਾਲ ਜੁੜਨ। ਆਰਗੈਨਿਕ ਖੇਤੀ ਕਰਨ ਦੇ ਨਾਲ ਸਾਡੀ ਤੇ ਸਾਡੀ ਆਉਣ ਵਾਲੀ ਪੀੜ੍ਹੀ ਸਿਹਤ ਤੰਦਰੁਸਤ ਰਹਿ ਸਕੇ।   

PunjabKesari

PunjabKesari


rajwinder kaur

Content Editor

Related News