ਗ੍ਰੰਥੀ ਦੇ ਥੱਪੜ ਮਾਰਨ ਵਾਲੇ ਨੌਜਵਾਨ ਨੇ ਦੱਸੀ ਅਸਲ ਸੱਚਾਈ

Saturday, Dec 28, 2019 - 06:41 PM (IST)

ਗ੍ਰੰਥੀ ਦੇ ਥੱਪੜ ਮਾਰਨ ਵਾਲੇ ਨੌਜਵਾਨ ਨੇ ਦੱਸੀ ਅਸਲ ਸੱਚਾਈ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਬੀਤੇ ਦਿਨੀਂ ਬਰਨਾਲਾ ਦੇ ਇਕ ਗੁਰਦੁਆਰੇ ਦੇ ਗ੍ਰੰਥੀ ਦੇ ਨੌਜਵਾਨ ਨੇ ਪਾਠ ਕਰਦੇ ਸਮੇਂ ਥੱਪੜ ਮਾਰਿਆ ਸੀ, ਜਿਸ ਕਾਰਨ ਸਿੱਖ ਭਾਈਚਾਰੇ 'ਚ ਭਾਰੀ ਰੋਸ ਸੀ। ਕੇਸ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਨੌਜਵਾਨ ਵਿੰਦਰ ਸਿੰਘ ਨੂੰ ਕੁਝ ਦੇਰ ਬਾਅਦ ਹੀ ਧਨੌਲਾ ਤੋਂ ਫੜ ਲਿਆ ਸੀ। ਜਾਂਚ ਦੌਰਾਨ ਨੌਜਵਾਨ ਵਿੰਦਰ ਸਿੰਘ ਨੇ ਦੱਸਿਆ ਕਿ ਮੈਨੂੰ ਇੰਝ ਲੱਗ ਰਿਹਾ ਸੀ ਕਿ ਇਹ ਗ੍ਰੰਥੀ ਗਲਤ ਤਰਜ਼ 'ਤੇ ਪਾਠ ਪੜ੍ਹ ਰਿਹਾ ਹੈ, ਜਿਸ 'ਤੇ ਮੈਂ ਗ੍ਰੰਥੀ ਦੇ ਥੱਪੜ ਮਾਰ ਦਿੱਤੇ। ਜਾਂਚ ਦੌਰਾਨ ਗੁਆਂਢੀਆਂ ਨੇ ਇਹ ਵੀ ਦੱਸਿਆ ਕਿ ਨੌਜਵਾਨ ਦੇ ਸਿਰ 'ਚ ਕੁਝ ਸਮਾਂ ਪਹਿਲਾ ਹੀ ਸੱਟ ਲਗੀ ਸੀ, ਜਿਸ ਕਰਕੇ ਉਹ ਦਿਮਾਗੀ ਤੌਰ 'ਤੇ ਠੀਕ ਨਹੀਂ ਰਹਿੰਦਾ।  

ਜ਼ਿਕਰਯੋਗ ਹੈ ਕਿ ਪੁਲਸ ਕੋਲ ਰਾਮ ਸਿੰਘ ਵਾਸੀ ਬਰਨਾਲਾ ਨੇ ਬਿਆਨ ਦਰਜ ਕਰਵਾਏ ਸਨ ਕਿ ਉਹ ਸੇਖਾ ਚੌਂਕ ਗੁਰਦੁਆਰਾ ਮੰਜੀ ਸਾਹਿਬ ਵਿਖੇ ਆਪਣੀ ਨਿੱਤਨੇਮ ਦੀ ਡਿਊਟੀ ਨਿਭਾਅ ਰਿਹਾ ਸੀ ਤਾਂ ਪਿੱਛੋਂ ਦੀ ਵਿੰਦਰ ਸਿੰਘ ਵਾਸੀ ਬਰਨਾਲਾ ਨੇ ਦੋ-ਤਿੰਨ ਥੱਪੜ ਮਾਰੇ।

ਇਹ ਸੀ ਮਾਮਲਾ
ਬਰਨਾਲਾ ਦੇ ਇਕ ਗੁਰਦੁਆਰੇ ਦੇ ਗ੍ਰੰਥੀ 'ਤੇ ਇਕ ਨੌਜਵਾਨ ਨੇ ਪਾਠ ਕਰਦੇ ਸਮੇਂ ਥੱਪੜ ਮਾਰ ਦਿੱਤੇ ਸਨ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ। ਮੁਦਈ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਉਸ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।


author

Anuradha

Content Editor

Related News