ਅੰਮ੍ਰਿਤਸਰ ਤੋਂ ਬਰਗਾੜੀ ਮੋਰਚੇ ਦੇ ਅਗਲੇ ਪੜਾਅ ਦਾ ਐਲਾਨ
Wednesday, Feb 13, 2019 - 07:17 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਬਰਗਾੜੀ ਮੋਰਚਾ ਹੁਣ ਆਪਣੇ ਅਗਲੇ ਪੜਾਅ 'ਚ ਦਾਖਲ ਹੋਣ ਲਈ ਤਿਆਰ ਹੈ। ਮੋਰਚੇ ਤੋਂ ਬਾਅਦ ਬਣੀ ਪੰਜ ਮੈਂਬਰੀ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਉਹ ਸਰਕਾਰ ਵੱਲੋਂ ਆਪਣੀਆਂ ਮੰਗਾਂ ਨਾ ਮੰਨੇ ਜਾਣ ਦੇ ਵਿਰੋਧੀ 'ਚ ਅੰਮ੍ਰਿਤਸਰ ਜੇਲ ਦੇ ਬਾਹਰ ਪ੍ਰਦਰਸ਼ਨ ਕਰਨਗੇ।
ਦੂਜਾ ਪਾਸੇ ਬਰਗਾੜੀ ਮੋਰਚੇ ਦੀ ਪੰਜ ਮੈਂਬਰੀ ਕਮੇਟੀ ਨੇ ਖਾਲਿਸਤਾਨ ਲਿਟਰੇਚਰ ਰੱਖਣ ਕਰਕੇ ਤਿੰਨ ਸਿੱਖ ਨੌਜਵਾਨਾਂ ਨੂੰ ਦਿੱਤੀ ਉਮਰਕੈਦ ਦੀ ਸਜ਼ਾ ਦਾ ਵੀ ਸਖਤ ਵਿਰੋਧ ਕੀਤਾ ਹੈ। ਉਨ੍ਹਾਂ ਇਸ ਨੂੰ ਸਿੱਖਾਂ ਨਾਲ ਭੇਦਭਾਵ ਕਰਾਰ ਦਿੱਤਾ ਹੈ। ਕਮੇਟੀ ਮੈਂਬਰ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮੰਗ ਬੰਦੀ ਸਿੰਘਾਂ ਦੀ ਰਿਹਾਈ ਹੈ। ਉਨ੍ਹਾਂ ਕਿਹਾ ਕਿ ਇਹ ਰੋਸ ਪ੍ਰਦਰਸ਼ਨ ਇਕ ਨਵੇਂ ਮੋਰਚੇ ਦਾ ਹੀ ਹਿੱਸਾ ਹੈ।