ਜੰਗਲ ’ਚੋਂ ਭਟਕ ਕੇ ਖਰੜ ਦੇ ਇਲਾਕੇ ''ਚ ਵੜਿਆ ਬਾਰਾਸਿੰਗਾਂ

Saturday, Oct 31, 2020 - 11:10 AM (IST)

ਜੰਗਲ ’ਚੋਂ ਭਟਕ ਕੇ ਖਰੜ ਦੇ ਇਲਾਕੇ ''ਚ ਵੜਿਆ ਬਾਰਾਸਿੰਗਾਂ

ਖਰੜ (ਅਮਰਦੀਪ) : ਇੱਥੇ ਇਕ ਬਾਰਾਸਿੰਗਾਂ ਜੰਗਲ ’ਚੋਂ ਭਟਕ ਕੇ ਸੰਨੀ ਐਨਕਲੇਵ ਖਰੜ ਵੱਲ ਆ ਗਿਆ, ਜਿਸ ਨੂੰ ਜੰਗਲਾਤ ਮਹਿਕਮੇ ਦੀ ਟੀਮ ਵੱਲੋਂ ਫੜ੍ਹਿਆ ਗਿਆ। ਜਾਣਕਾਰੀ ਮੁਤਾਬਕ ਬੀਤੀ ਸਵੇਰੇ ਜੰਗਲੀ ਖੇਤਰ ’ਚੋਂ ਭਟਕਦੇ ਹੋਏ ਇਕ ਬਾਰਾਸਿੰਗਾਂ ਖਰੜ ਦੇ ਸੰਨੀ ਇੰਨਕਲੇਵ 'ਚ ਆ ਵੜਿਆ। ਉਸ ਪਿੱਛੇ ਕੁਝ ਕੁੱਤੇ ਵੀ ਲੱਗੇ ਹੋਏ ਸਨ, ਜਿਸ ਕਾਰਣ ਉਸ ਦੇ ਕੁਝ ਸੱਟਾਂ ਵੀ ਲੱਗੀਆਂ ਹੋਈਆਂ ਸਨ, ਜੋ ਸੜਕ ਲੰਘ ਕੇ ਨਿੱਝਰ ਵਰਕਸ਼ਾਪ ਅੰਦਰ ਵੜ ਗਿਆ, ਜਿਸ ਨੂੰ ਵੇਖ ਕੇ ਫੁਰਤੀ ਨਾਲ ਵਰਕਸ਼ਾਪ ਵਾਲਿਆਂ ਨੇ ਮੇਨ ਗੇਟ ਬੰਦ ਕਰ ਦਿੱਤਾ ਅਤੇ ਜੰਗਲਾਤ ਮਹਿਕਮੇ ਦੀ ਟੀਮ ਨੂੰ ਸੂਚਨਾ ਦਿੱਤੀ ਗਈ।

ਭੱਜਣ ਦੀ ਕੋਸ਼ਿਸ਼ ਦੌਰਾਨ ਬਾਰਾਸਿੰਗਾਂ ਕੁੱਝ ਜ਼ਖਮੀਂ ਵੀ ਹੋਇਆ। ਜੰਗਲਾਤ ਮਹਿਕਮੇ ਦੀ ਟੀਮ ਨੇ ਖਰੜ ਪਹੁੰਚ ਕੇ ਬੜੀ ਜੱਦੋ-ਜਹਿਦ ਨਾਲ ਉਸ ਨੂੰ ਕਾਬੂ ਕੀਤਾ। ਮੁਲਾਜ਼ਮਾਂ ਅਨੁਸਾਰ ਬਾਰਾਸਿੰਗਾਂ ਨੂੰ ਵਾਪਸ ਜੰਗਲ 'ਚ ਛੱਡਿਆ ਜਾਵੇਗਾ।


author

Babita

Content Editor

Related News