‘ਵਕੀਲਾਂ ਨੇ ਕੀਤਾ ਚੀਫ ਜਸਟਿਸ ਦੀ ਕੋਰਟ ਦਾ ਬਾਈਕਾਟ, ਤਬਾਦਲੇ ਦੀ ਫਿਰ ਉੱਠੀ ਮੰਗ

05/08/2021 11:11:04 AM

ਚੰਡੀਗੜ੍ਹ (ਹਾਂਡਾ) : ਪੰਜਾਬ ਤੇ ਹਰਿਆਣਾ ਬਾਰ ਐਸੋਸੀਏਸ਼ਨ ਨੇ ਐਲਾਨ ਕੀਤਾ ਹੈ ਕਿ ਸ਼ੁੱਕਰਵਾਰ ਤੋਂ ਚੀਫ ਜਸਟਿਸ ਦੀ ਕੋਰਟ ਦਾ ਬਾਈਕਾਟ ਕੀਤਾ ਜਾਵੇਗਾ। ਕੋਈ ਬਾਰ ਮੈਂਬਰ ਚੀਫ ਜਸਟਿਸ ਦੀ ਕੋਰਟ ਵਿਚ ਪੇਸ਼ ਹੁੰਦਾ ਹੈ ਤਾਂ ਉਸ ’ਤੇ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਜੀ. ਬੀ. ਐੱਸ. ਢਿੱਲੋਂ ਨੇ ਜਾਰੀ ਇਸ਼ਤਿਹਾਰ ਵਿਚ ਕਿਹਾ ਕਿ ਹਾਈਕੋਰਟ ਵਿਚ ਨਵੇਂ ਕੇਸ ਫਾਈਲ ਕਰਨ ’ਤੇ ਰੋਕ ਲਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਜੁਰਾਬਾਂ ਵੇਚਣ ਵਾਲੇ 10 ਸਾਲ ਦੇ ਮੁੰਡੇ ਲਈ 'ਕੈਪਟਨ' ਦਾ ਵੱਡਾ ਐਲਾਨ, ਦਿਲ ਨੂੰ ਭਾਅ ਗਈ ਵਾਇਰਲ ਵੀਡੀਓ 

ਕੋਰਟਸ ਦੀ ਗਿਣਤੀ ਵੀ ਘਟਾ ਦਿੱਤੀ ਗਈ ਹੈ, ਜਿਸ ਤੋਂ ਸਾਫ ਹੁੰਦਾ ਹੈ ਕਿ ਚੀਫ ਜਸਟਿਸ ਹਾਈਕੋਰਟ ਵਿਚ ਕੰਮ ਕਰਨਾ ਹੀ ਨਹੀਂ ਚਾਹੁੰਦੇ। ਐਸੋਸੀਏਸ਼ਨ ਨੇ ਦੱਸਿਆ ਕਿ 100 ਤੋਂ ਵੀ ਜ਼ਿਆਦਾ ਸ਼ਿਕਾਇਤਾਂ ਲਿਖਤੀ ਅਤੇ ਇੰਨੀ ਹੀ ਜ਼ੁਬਾਨੀ ਤੌਰ ’ਤੇ ਬਾਰ ਐਸੋਸੀਏਸ਼ਨ ਨੂੰ ਮਿਲ ਚੁੱਕੀਆਂ ਹਨ, ਜਿਨ੍ਹਾਂ ਵਿਚ ਵਕੀਲਾਂ ਨੇ ਰੋਸ ਜ਼ਾਹਿਰ ਕਰਦੇ ਹੋਏ ਨਵੇਂ ਕੇਸ ਵੀ ਸੁਣੇ ਜਾਣ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਕੋਰੋਨਾ ਕਹਿਰ ਦੌਰਾਨ ਲੁਧਿਆਣਾ 'ਚ ਆਇਆ 'ਬਰਡ ਫਲੂ' ਦਾ ਕੇਸ, ਵਿਭਾਗਾਂ 'ਚ ਮਚੀ ਹਫੜਾ-ਦਫੜੀ

ਉਨ੍ਹਾਂ ਕਿਹਾ ਕਿ ਹਾਈਕੋਰਟ ਵਿਚ ਪਿੱਕ ਐਂਡ ਚੂਜ਼ ਪਾਲਿਸੀ ਤਹਿਤ ਕੇਸ ਸੁਣੇ ਜਾ ਰਹੇ ਹਨ, ਜੋ ਕਿ ਗੈਰ-ਸੰਵਿਧਾਨਿਕ ਹੈ। ਬਾਰ ਨੇ ਸਾਫ਼ ਕੀਤਾ ਹੈ ਕਿ ਜੇ ਕੋਈ ਬਾਰ ਮੈਂਬਰ ਚੀਫ ਜਸਟਿਸ ਦੀ ਕੋਰਟ ਵਿਚ ਹਾਜ਼ਰ ਹੋਵੇਗਾ ਤਾਂ ਉਸ ਖ਼ਿਲਾਫ਼ ਕਾਰਵਾਈ ਲਈ ਬਾਰ ਕੌਂਸਲ ਨੂੰ ਕਹਿ ਦਿੱਤਾ ਗਿਆ ਹੈ। 10 ਮਈ ਨੂੰ ਚੀਫ ਜਸਟਿਸ ਨਾਲ ਵੀਡੀਓ ਕਾਨਫਰੰਸ ਰਾਹੀਂ ਹੋਣ ਵਾਲੀ ਮੀਟਿੰਗ ਤੋਂ ਬਾਅਦ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ    
 


Babita

Content Editor

Related News