ਸਵਾਈਟ ਦੇ ਵਿਦਿਆਰਥੀਆਂ ਨੇ ਕੁਆਰੰਟਾਈਨ ਦਾ ਤਿਆਰ ਕੀਤਾ ਅਨੋਖਾ ਮਾਡਲ

Saturday, Apr 18, 2020 - 12:18 PM (IST)

ਸਵਾਈਟ ਦੇ ਵਿਦਿਆਰਥੀਆਂ ਨੇ ਕੁਆਰੰਟਾਈਨ ਦਾ ਤਿਆਰ ਕੀਤਾ ਅਨੋਖਾ ਮਾਡਲ

ਬਨੂੜ (ਗੁਰਪਾਲ): ਸਵਾਮੀ ਵਿਵੇਕਾਨੰਦ ਇਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟਕਨੋਲੋਜੀ ਦੇ ਬੀ. ਟੈਕ ਸਿਵਲ ਦੇ ਵਿਦਿਆਰਥੀਆਂ ਨੇ ਕੋਵਿਡ -19 ਦੇ ਜੋਖਿਮ ਨੂੰ ਕਟਾਉਣ ਅਤੇ ਮੁੱਢਲੀ ਸਫਾਈ ਨੂੰ ਉਤਸ਼ਾਹਿਤ ਕਰਨ ਲਈ ਸੈਨੇਟਾਈਜ਼ਰ  ਕੁਆਰੰਟਾਈਨ ਹੱਟ ਦਾ ਅਨੋਖਾ ਮਾਡਲ ਤਿਆਰ ਕੀਤਾ ਹੈ।ਵਿਭਾਗ ਦੀ ਮੁਖੀ ਹੈ ਜਾਂਖਲੀਲ ਦੀ ਅਗਵਾਈ ਹੇਠ ਵਿਦਿਆਰਥੀ ਗੌਰਵ ਕੁਮਾਰ, ਸਚਿਤ ਪਾਕਿਆ ਅਤੇ ਰਾਜੂ ਵਲੋਂ ਤਿਆਰ ਕੀਤੇ ਇਸ ਝੋਪੜੀ ਦੇ ਮਾਡਲ 'ਤੇ ਪੱਚੀ ਤੋਂ ਤੀਹ ਹਜ਼ਾਰ ਰੁਪਏ ਦਾ ਖਰਚਾ ਆਵੇਗਾ। ਇਸ ਨੂੰ ਬਹੁਤ ਆਸਾਨੀ ਨਾਲ ਤਿਆਰ ਕੀਤਾ ਜਾ ਸਕੇਗਾ।ਇਹ ਖੁਦ ਸੈਨੇਟਾਈਜ਼ਰ ਹੋ ਸਕੇਗੀ ਜਿਸ 'ਚ ਪਖਾਨੇ ਅਤੇ ਇਸ਼ਨਾਨ ਘਰ ਦੀ ਵੀ ਸਹੂਲਤ ਹੋਵੇਗੀ।

ਇਹ ਵੀ ਪੜ੍ਹੋ: ਪ੍ਰੇਮਿਕਾ ਨੂੰ ਛੱਡ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾਉਣ ਜਾ ਰਹੇ ਮੁੰਡੇ ਦਾ ਖੁੱਲਿਆ ਭੇਦ

ਕਾਲਜ ਦੇ ਚੇਅਰਮੈਨ ਅਸ਼ਵਨੀ ਗਰਗ ਨੇ ਦੱਸਿਆ ਕੀ ਇਹ ਸੈਨੇਟਾਈਜ਼ ਹੱਟ ਬਾਜ਼ਾਰ 'ਚ ਵਰਤਨ ਵਾਲੀਆਂ ਅਜਿਹੀਆਂ ਝੋਪੜੀਆਂ ਤੋਂ ਅੱਧੀ ਕੀਮਤ ਵਿੱਚ ਤਿਆਰ ਹੋ ਸਕੇਗੀ।ਉਨ੍ਹਾਂ ਦੱਸਿਆ ਕਿ ਇਹ ਮਾਡਲ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਭੇਜਣਗੇ ਤਾਂ ਜੋ ਵਿਦਿਆਰਥੀਆਂ ਦੀ ਇਸ ਖੋਜ ਦਾ ਵੱਧ ਤੋਂ ਵੱਧ ਲਾਭ ਉਠਾ ਕਿ ਇਸ ਮਹਾਮਾਰੀ ਤੇ ਕਾਬੂ ਪਾਇਆ ਜਾ ਸਕੇ।ਕਾਲਜ ਦੇ ਚੇਅਰਮੈਨ ਅਸ਼ਵਨੀ ਗਰਗ ਤੇ ਪ੍ਰਧਾਨ ਅਸ਼ੋਕ ਗਰਗ ਨੇ ਵਿਦਿਆਰਥੀਆਂ ਨੂੰ ਇਸ ਖੋਜ ਤੇ ਵਧਾਈ ਦਿੱਤੀ ।ਦੱਸਣਯੋਗ ਹੈ ਕਿ ਕਾਲਜ ਦੇ ਪ੍ਰਬੰਧਕਾਂ ਵਲੋਂ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਕਾਲਜ 'ਚ 300 ਕੁਆਰਟੀਨ ਬੈਂਡਾ ਅਤੇ 150 ਕੁਆਰਟੀਨ ਕਮਰੇ ਦੇਣ ਦੀ ਪੇਸ਼ਕਸ਼ ਕਰ ਚੁੱਕੇ ਹਨ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਦੀ ਨਵੀਂ ਪਹਿਲ: ਹੁਣ ਆਨਲਾਈਨ ਹੋਵੇਗੀ ਕੈਦੀਆਂ ਦੀ ਪਰਿਵਾਰਾਂ ਨਾਲ ਗੱਲ


author

Shyna

Content Editor

Related News