ਜਲੰਧਰ 'ਚ ਦਿਨ-ਦਿਹਾੜੇ ਬੈਂਕ ਡਕੈਤੀ, ਸੁਰੱਖਿਆ ਕਾਮੇ ਨੂੰ ਗੋਲੀਆਂ ਮਾਰ ਲੁੱਟੀ ਲੱਖਾਂ ਦੀ ਨਕਦੀ (ਵੀਡੀਓ)

Thursday, Oct 15, 2020 - 04:50 PM (IST)

ਆਦਮਪੁਰ (ਸੋਨੂੰ, ਦਿਲਬਾਗੀ) — ਜਲੰਧਰ-ਹੁਸ਼ਿਆਰਪੁਰ ਮਾਰਗ 'ਤੇ ਸਥਿਤ ਆਦਮਪੁਰ ਦੇ ਪਿੰਡ ਕਾਲਰਾਂ 'ਚ ਹਥਿਆਰਬੰਦ ਲੁਟੇਰਿਆਂ ਵੱਲੋਂ ਯੂਕੋ ਬੈਂਕ 'ਚ ਦਿਨ-ਦਿਹਾੜੇ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ।

ਇਹ ਵੀ ਪੜ੍ਹੋ: ਸੁਮੇਧ ਸੈਣੀ ਨੂੰ ਸੁਪਰੀਮ ਕੋਰਟ ਵੱਲੋਂ ਮਿਲੀ ਰਾਹਤ, ਪੰਜਾਬ ਸਰਕਾਰ ਤੋਂ ਮੰਗਿਆ ਜਵਾਬ

PunjabKesari

ਪਿੰਡ ਕਾਲਰਾਂ 'ਚ ਸਥਿਤ ਯੂਕੋ ਬੈਂਕ ਦੀ ਸ਼ਾਖਾ 'ਚ ਲੁਟੇਰਿਆਂ ਵੱਲੋਂ ਬੈਂਕ ਦੇ ਸੁਰੱਖਿਆ ਕਾਮੇ ਨੂੰ ਗੋਲੀ ਮਾਰ ਕੇ ਡਕੈਤੀ ਕੀਤੀ ਗਈ। ਇਸ ਦੌਰਾਨ ਮੌਕੇ 'ਤੇ ਬੈਂਕੇ ਦੇ ਸੁਰੱਖਿਆ ਕਾਮੇ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਥਿਆਰਬੰਦ ਲੁਟੇਰਿਆਂ ਵੱਲੋਂ ਕਰੀਬ 6 ਲੱਖ ਦੀ ਲੁੱਟ ਕੀਤੀ ਗਈ ਹੈ।

ਇਹ ਵੀ ਪੜ੍ਹੋ: ਕੈਪਟਨ ਨਾਲ ਪੰਗਾ ਲੈਣਾ ਨਵਜੋਤ ਸਿੰਘ ਸਿੱਧੂ ਨੂੰ ਪਿਆ ਭਾਰੀ, ਸਿਆਸਤ 'ਚ ਹਾਸ਼ੀਏ 'ਤੇ ਪੁੱਜੇ

PunjabKesari

ਮ੍ਰਿਤਕ ਦੀ ਪਛਾਣ ਸੁਰਿੰਦਰ ਸਿੰਘ ਪੁੱਤਰ ਹਰਚਰਨ ਸਿੰਘ ਵਾਸੀ ਡਰੋਲੀ ਕਲਾਂ ਦੇ ਰੂਪ ਵਜੋ ਹੋਈ ਹੈ। ਬੈਂਕ ਦੇ ਮੈਨੇਜਰ ਸੰਜੇ ਚੋਪੜਾ ਨੇ ਦੱਸਿਆ ਕਿ ਕਰੀਬ ਡੇਢ ਵਜੇ ਚਾਰ ਨਾਕਾਬਪੋਸ਼ ਬੈਂਕ ਅੰਦਰ ਆਏ ਅਤੇ ਦੋ ਕੈਸ਼ ਕਾਊਂਟਰ ਵੱਲ ਚਲੇ ਗਏ।

ਇਹ ਵੀ ਪੜ੍ਹੋ​​​​​​​: ਹੱਥਾਂ 'ਤੇ ਮਹਿੰਦੀ ਲਗਾ ਤੇ ਚੂੜਾ ਪਾ ਕੇ ਲਾੜੀ ਕਰਦੀ ਰਹੀ ਲਾੜੇ ਦਾ ਇੰਤਜ਼ਾਰ, ਹੋਇਆ ਉਹ ਜੋ ਸੋਚਿਆ ਵੀ ਨਾ ਸੀ

PunjabKesari

ਇਸੇ ਦੌਰਾਨ ਸ਼ੱਕ ਹੋਣ 'ਤੇ ਜੱਦ ਗੰਨਮੈਨ ਸੁਰਿੰਦਰ ਸਿੰਘ ਉਨ੍ਹਾਂ ਕੋਲ ਗਿਆ ਤਾਂ ਉਹ ਹੱਥੋਪਾਈ ਹੋ ਗਏ ਅਤੇ ਉਸ ਨੂੰ ਦੋ ਗੋਲੀਆਂ ਮਾਰੀਆਂ ਅਤੇ ਕੈਸ਼ੀਅਰ ਪਾਸੋਂ ਕਰੀਬ 6 ਲੱਖ 20 ਹਜ਼ਾਰ ਦੇ ਕਰੀਬ ਪੈਸੇ ਲੁੱਟ ਮੌਕੇ ਤੋਂ ਫਰਾਰ ਹੋ ਗਏ।

PunjabKesari

ਸੂਚਨਾ ਮਿਲਦੇ ਹੀ ਥਾਣਾ ਮੁਖੀ ਆਦਮਪੁਰ ਗੁਰਿੰਦਰਜੀਤ ਸਿੰਘ ਨਾਗਰਾ,ਡੀ. ਐੱਸ. ਪੀ. ਹਰਿੰਦਰ ਸਿੰਘ ਮਾਨ ਪੁਲਸ ਪਾਰਟੀ ਸਮੇਤ ਮੌਕੇ 'ਤੇ ਆ ਪੁੱਜੇ। ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਲੁਟੇਰੇ ਪੈਸਿਆਂ ਦਾ ਟਰੰਕ ਅਤੇ ਮ੍ਰਿਤਕ ਗੰਨਮੈਨ ਦੀ ਗਨ ਵੀ ਨਾਲ ਹੀ ਲੈ ਗਏ।
ਇਹ ਵੀ ਪੜ੍ਹੋ​​​​​​​: ਹੁਣ ਆਸਾਨੀ ਨਾਲ ਮਿਲੇਗਾ ਸਕੂਲ ਛੱਡਣ ਦਾ ਸਰਟੀਫਿਕੇਟ, ਪੰਜਾਬ ਸਰਕਾਰ ਨੇ ਕੀਤਾ ਖ਼ਾਸ ਉਪਰਾਲਾ

PunjabKesari

ਜਲੰਧਰ ਦੀ ਪੁਲਸ ਵੱਲੋਂ ਭਾਰੀ ਫੋਰਸ ਨੂੰ ਇਸ ਇਲਾਕੇ 'ਚ ਤਾਇਨਾਤ ਕਰ ਦਿੱਤਾ ਗਿਆ ਹੈ। ਮੌਕੇ 'ਤੇ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।


author

shivani attri

Content Editor

Related News