ਲੁਟੇਰਿਆਂ ਨੇ ਬੈਂਕ ''ਚ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ, ਘਟਨਾ CCTV ''ਚ ਕੈਦ, ਲੱਖਾਂ ਦਾ ਨੁਕਸਾਨ

Wednesday, Feb 01, 2023 - 11:45 PM (IST)

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਥਾਣਾ ਡੇਰਾ ਬਾਬਾ ਨਾਨਕ ਅੰਦਰ ਪੈਂਦੇ ਪਿੰਡ ਸ਼ਾਹਪੁਰ ਜਾਜਨ 'ਚ ਕੇਂਦਰੀ ਸਹਿਕਾਰੀ ਬੈਂਕ ਦੀ ਬ੍ਰਾਂਚ ਨੂੰ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵਾਰਦਾਤ ਬੈਂਕ 'ਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬੈਂਕ ਮੈਨੇਜਰ ਅਭਿਸ਼ੇਕ ਸ਼ਰਮਾ ਨੇ ਦੱਸਿਆ ਕਿ ਬੀਤੇ ਕੱਲ ਜਦ ਮੇਰੇ ਬੈਂਕ ਦਾ ਦਰਜਾ ਚਾਰ ਮੁਲਾਜ਼ਮ ਅਸ਼ੋਕ ਮਸੀਹੀ ਬੈਂਕ ਦਾ ਮੇਨ ਗੇਟ ਖੋਲ੍ਹਣ ਪਹੁੰਚਿਆ ਤਾਂ ਬੈਂਕ ਦਾ ਮੇਨ ਗੇਟ ਖੁੱਲ੍ਹ ਨਹੀਂ ਸੀ ਰਿਹਾ। ਉਸ ਦੇ ਦੱਸਣ ਮੁਤਾਬਕ ਗੇਟ ਦੇ ਅੱਗੇ ਚੋਰਾਂ ਵੱਲੋਂ ਇਕ ਭਾਰੀ ਸਾਮਾਨ ਰੱਖਿਆ ਗਿਆ ਸੀ, ਜਿਸ ਦੀ ਵਜ੍ਹਾ ਨਾਲ ਗੇਟ ਨਹੀਂ ਸੀ ਖੁੱਲ੍ਹ ਰਿਹਾ।

ਇਹ ਵੀ ਪੜ੍ਹੋ : ਗੈਸ ਸਿਲੰਡਰ ਫਟਣ ਨਾਲ ਕਮਰੇ ਦੀ ਡਿੱਗੀ ਛੱਤ, ਲੜਕੀ ਨੇ ਭੱਜ ਕੇ ਬਚਾਈ ਜਾਨ

ਉਨ੍ਹਾਂ ਕਿਹਾ ਕਿ ਜਦ ਮੈਂ ਮੌਕੇ 'ਤੇ ਪਹੁੰਚਿਆ ਤਾਂ ਕਮਰੇ ਦੀ ਗਰਿਲ ਟੁੱਟੀ ਪਈ ਸੀ। ਤੁਰੰਤ ਪੁਲਸ ਅਤੇ ਬੈਂਕ ਦੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ, ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਨਕਾਬਪੋਸ਼ ਚੋਰਾਂ ਵੱਲੋਂ ਮੈਨੇਜਰ ਦੇ ਕਮਰੇ ਰਾਹੀਂ ਦਾਖ਼ਲ ਹੋ ਕੇ ਬੈਂਕ ਅੰਦਰ ਪਈਆਂ ਅਲਮਾਰੀਆਂ, ਸਟਰੌਂਗ ਰੂਮ ਅਤੇ ਸੀਸੀਟੀਵੀ ਕੈਮਰਿਆਂ ਦੀ ਭੰਨਤੋੜ ਕੀਤੀ ਗਈ ਪਰ ਚੋਰ ਚੋਰੀ ਕਰਨ ਵਿੱਚ ਅਸਫਲ ਰਹੇ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨਕਾਬਪੋਸ਼ ਚੋਰਾਂ ਦੀ ਕਰਤੂਤ ਸੀਸੀਟੀਵੀ 'ਚ ਕੈਦ ਹੋ ਗਈ ਹੈ। ਮੈਨੇਜਰ ਅਭਿਸ਼ੇਕ ਸ਼ਰਮਾ ਦੇ ਦੱਸਣ ਮੁਤਾਬਕ ਬੈਂਕ ਦਾ ਕਰੀਬ 2 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News