ਮੋਗਾ: ਚੋਰਾਂ ਨੇ ਬੈਂਕ ਆਫ਼ ਇੰਡੀਆ ਦੇ ATM 'ਤੇ ਬੋਲਿਆ ਧਾਵਾ, 2.40 ਲੱਖ ਲੁੱਟ ਕੇ ਹੋਏ ਫ਼ਰਾਰ

Tuesday, Aug 03, 2021 - 01:08 PM (IST)

ਮੋਗਾ (ਵਿਪਨ ਓਂਕਾਰਾ): ਮੋਗਾ ਬਰਨਾਲਾ ਨੈਸ਼ਨਲ ਹਾਈਵੇਅ ’ਤੇ ਪਿੰਡ ਡਾਲਾ ’ਚ ਬੈਂਕ ਆਫ਼ ਇੰਡੀਆ ਦੇ ਏ.ਟੀ.ਐੱਮ.ਨੂੰ ਸੋਮਵਾਰ ਦੀ ਸਵੇਰੇ ਲਗਭਗ 4.00 ਵਜੇ ਸਵਿੱਫਟ ਡਿਜ਼ਾਇਰ ਕਾਰ ਸਵਾਰ ਲੁਟੇਰਿਆਂ ਨੇ ਗੈਸ ਕਟਰ ਨਾਲ ਏ.ਟੀ.ਐੱਮ.ਨੂੰ ਕੱਟ ਕੇ 2 ਲੱਖ 40 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ। ਲੁੱਟ ਦੀ ਵਾਰਦਾਤ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋ ਗਈ। ਏ.ਟੀ.ਐੱਮ. ਲੁੱਟ ਦੀ ਜਾਣਕਾਰੀ ਪੁਲਸ ਨੂੰ ਜਿਸ ਘਰ ’ਚ ਏ.ਟੀ.ਐੱਮ. ਲੱਗਾ ਹੈ ਉਸ ਘਰ ਦੇ ਮਾਲਕ ਨੇ ਦਿੱਤੀ।

ਇਹ ਵੀ ਪੜ੍ਹੋ : ਘਰੋਂ ਜ਼ਿਆਦਾ ਮਾਲ ਨਹੀਂ ਮਿਲਿਆ ਤਾਂ ਚੋਰਾਂ ਨੇ 1 ਮਹੀਨੇ ਦੇ ਬੱਚੇ ਨੂੰ ਚੁੱਕ ਕੇ ਪਾ ਲਿਆ ਬੈਗ ’ਚ

PunjabKesari

ਇਸ ਦੇ ਬਾਅਦ ਡੀ.ਐੱਸ.ਪੀ. ਜਤਨ ਬੰਸਲ ਡੀ.ਐੱਸ.ਪੀ. ਸੁਬੇਗ ਸਿੰਘ ਸਮੇਤ ਵੱਡੇ ਅਧਿਕਾਰੀ ਜਾਂਚ ’ਚ ਜੁੱਟ ਗਏ। ਏ.ਟੀ.ਐੱਮ. ’ਚ ਕੋਈ ਵੀ ਸੁਰੱਖਿਆ ਗਾਰਡ ਤਾਇਨਾਤ ਨਾ ਹੋਣ ਦੇ ਚੱਲਦੇ ਇਸ ਗੱਲ ਦਾ ਫਾਇਦਾ ਚੁੱਕ ਕੇ ਲੁਟੇਰਿਆਂ ਵਲੋਂ ਸੋਮਵਾਰ ਸਵੇਰੇ 4.00 ਵਜੇ ਪਹੁੰਚੇ। ਇਸ ਦੇ ਬਾਅਦ ਏ.ਟੀ.ਐੱਮ. ਦਾ ਸ਼ਟਰ ਤੋੜ ਕੇ ਅੰਦਰ ਵੜ ਕੇ ਅਤੇ ਏ.ਟੀ.ਐੱਮ. ਨੂੰ ਗੈਸ ਕਟਰ ਨਾਲ ਕੱਟ ਕੇ ਉੱਥੋਂ 2 ਲੱਖ 40 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਸਵਿੱਫਟ ਡਿਜ਼ਾਇਰ ਗੱਡੀ ਤੋਂ ਫ਼ਰਾਰ ਹੋ ਗਏ। ਐੱਸ.ਐੱਚ.ਓ. ਗੁਲਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਬੈਂਕ ਅਧਿਕਾਰੀਆਂ ਵਲੋਂ ਲੁੱਟ ਦੀ ਵਾਰਦਾਤ ਸਬੰਧੀ ਬਿਆਨ ਦਰਜ ਨਹੀਂ ਕਰਵਾਏ ਗਏ ਸਨ। ਬਿਆਨ ਦਰਜ ਕਰਨ ਦੇ ਬਾਅਦ ਹੀ ਕੇਸ ਦਰਜ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਦਸੂਹਾ ਹਾਈਵੇਅ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, 2 ਲੋਕਾਂ ਦੀ ਮੌਕੇ ’ਤੇ ਮੌਤ


Shyna

Content Editor

Related News