ਕਤਲ ਦੀ ਗੁੱਥੀ ਸੁਲਝੀ, ਨਿਹੰਗ ਦੇ ਬਾਣੇ ''ਚ ਭੇਸ ਬਦਲ ਕੇ ਘੁੰਮਦਾ ਦੋਸ਼ੀ ਕਾਬੂ

Wednesday, Jun 17, 2020 - 02:27 PM (IST)

ਕਤਲ ਦੀ ਗੁੱਥੀ ਸੁਲਝੀ, ਨਿਹੰਗ ਦੇ ਬਾਣੇ ''ਚ ਭੇਸ ਬਦਲ ਕੇ ਘੁੰਮਦਾ ਦੋਸ਼ੀ ਕਾਬੂ

ਪੱਟੀ (ਪਾਠਕ) : ਥਾਣਾ ਸਿਟੀ ਪੱਟੀ ਦੀ ਪੁਲਸ ਵਲੋਂ ਕਤਲ ਦੀ ਗੁੱਥੀ ਸੁਲਝਾਉਂਦਿਆਂ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਅਜੇ ਕੁਮਾਰ ਖੁੱਲਰ ਨੇ ਦੱਸਿਆ ਕਿ ਬੀਤੀ 8 ਮਾਰਚ 2020 ਨੂੰ ਇਕ ਲਾਸ਼ ਕੈਰੋਂ ਸੂਏ ਦੇ ਨਜ਼ਦੀਕ ਸਰਾਲੀ ਮੰਡ ਤੋਂ ਬਰਾਮਦ ਕੀਤੀ ਗਈ ਸੀ, ਜਿਸ ਦੀ ਪਛਾਣ ਗੁਰਭੇਜ ਉਰਫ ਭੇਜਾ ਉਰਫ ਸ਼ੇਰਾ ਵਾਸੀ ਕੈਰੋਂ ਵਜੋਂ ਹੋਈ ਸੀ। ਉਸ ਵਕਤ ਇਸ ਸਬੰਧੀ ਥਾਣਾ ਸਿਟੀ ਪੱਟੀ 'ਚ ਕਤਲ ਦਾ ਮੁਕੱਦਮਾ ਦਰਜ ਕਰ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਸੀ ਪਰ ਕਾਤਲ ਫਰਾਰ ਹੋਣ ਕਾਰਨ ਕਾਬੂ ਨਹੀਂ ਸੀ ਆ ਰਿਹਾ।

ਇਹ ਵੀ ਪੜ੍ਹੋਂ : ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ

ਇਸ ਸਬੰਧੀ ਕਾਰਵਾਈ ਕਰਦਿਆਂ ਚੌਂਕੀ ਇੰਚਾਰਜ ਕੈਰੋਂ ਏ. ਐੱਸ. ਆਈ. ਦਵਿੰਦਰ ਸਿੰਘ ਵਲੋਂ ਪੁਲਸ ਪਾਰਟੀ ਸਮੇਤ ਇਸ ਕਤਲ ਦੇ ਦੋਸ਼ 'ਚ ਪੁੱਲ ਘਰਾਟ ਨਹਿਰਾਂ ਕੈਰੋਂ ਤੋਂ ਮੁਲਜ਼ਮ ਨੂੰ ਉਸ ਸਮੇਂ ਕਾਬੂ ਕਰ ਲਿਆ ਜਦੋਂ ਇਹ ਭੇਸ ਬਦਲ ਕੇ ਘੁੰਮ ਰਿਹਾ ਸੀ। ਉਕਤ ਵਿਅਕਤੀ ਗੁਰਜੰਟ ਸਿੰਘ ਜੰਟਾ ਪੁੱਤਰ ਮਹਿੰਦਰ ਸਿੰਘ ਵਾਸੀ ਕੈਰੋਂ ਜੋ ਨਿਹੰਗ ਬਾਣਾ ਪਾ ਕੇ ਵੱਖ-ਵੱਖ ਗੁਰਦੁਆਰਿਆਂ 'ਚ ਘੁੰਮਦਾ ਰਿਹਾ ਅਤੇ ਪੁਲਸ ਨੂੰ ਚਕਮਾ ਦਿੰਦਾ ਰਿਹਾ। ਇਸ ਵਿਅਕਤੀ ਵਿਰੁੱਧ ਵਾਧਾ ਜ਼ੁਰਮ 411 ਆਈ. ਪੀ. ਸੀ. ਕਰ ਕੇ ਅਦਾਲਤ 'ਚ ਪੇਸ਼ ਕੀਤਾ ਗਿਆ ਹੈ। ਇਸ ਪਾਸੋਂ ਮ੍ਰਿਤਕ ਦਾ ਬਜਾਜ ਪਲੈਟੀਨਾ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ।

ਇਹ ਵੀ ਪੜ੍ਹੋਂ : ਪੁਲਸ ਦੀ ਗਲਤੀ ਨਾਲ ਬੁਝ ਗਿਆ ਘਰ ਦਾ ਚਿਰਾਗ, ਸੁਸਾਇਡ ਨੋਟ 'ਚ ਬਿਆਨਿਆ ਦਰਦ


author

Baljeet Kaur

Content Editor

Related News