ਸ਼ਹੀਦ ਪੁਲਸ ਕਰਮਚਾਰੀਆਂ ਦੀ ਯਾਦ ''ਚ ਮਾਡਲ ਟਾਊਨ ਵਿਖੇ ਡਿਸਪਲੇਅ ਕੀਤਾ ਗਿਆ ਬੈਂਡ ਸ਼ੋਅ
Wednesday, Oct 29, 2025 - 08:56 PM (IST)
ਜਲੰਧਰ (ਕੁੰਦਨ, ਪੰਕਜ) : ਜਲੰਧਰ ਪੁਲਸ ਕਮਿਸ਼ਨਰੇਟ ਵੱਲੋਂ ਅੱਜ ਪੁਲਸ ਸ਼ਹੀਦੀ ਸਮਾਗਮ ਦੇ ਸਬੰਧ ਵਿੱਚ ਸ਼ਹੀਦ ਹੋਏ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਅਮਰ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਮਾਡਲ ਟਾਊਨ ਮਾਰਕਿਟ ਵਿਖੇ ਸ਼ਾਮ ਦੇ ਸਮੇਂ ਪੀ.ਏ.ਪੀ ਬੈਂਡ ਵੱਲੋਂ ਵਿਸ਼ੇਸ਼ ਬੈਂਡ ਡਿਸਪਲੇਅ ਕੀਤਾ ਗਿਆ।

ਇਸ ਮੌਕੇ ‘ਤੇ ADCP-II ਹਰਿੰਦਰ ਸਿੰਘ ਗਿੱਲ, ACP ਮਾਡਲ ਟਾਊਨ ਰੂਪਦੀਪ ਕੋਰ ਅਤੇ ਹੋਰ ਪੁਲਸ ਅਧਿਕਾਰੀ ਹਾਜ਼ਰ ਸਨ। ਉਨ੍ਹਾਂ ਨੇ ਸ਼ਹੀਦਾਂ ਦੀ ਯਾਦ ਵਿੱਚ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਸਲਾਮ ਕੀਤਾ।
ਜਲੰਧਰ ਪੁਲਸ ਕਮਿਸ਼ਨਰੇਟ ਆਪਣੇ ਸ਼ਹੀਦਾਂ ਦੇ ਸਮਰਪਣ ਅਤੇ ਦੇਸ਼ ਭਗਤੀ ਨੂੰ ਸਦਾ ਨਮਨ ਕਰਦੀ ਹੈ। ਉਨ੍ਹਾਂ ਦੀਆਂ ਕੁਰਬਾਨੀਆਂ ਸਾਨੂੰ ਸਿੱਖਾਉਂਦੀਆਂ ਹਨ ਕਿ ਫਰਜ਼ ਤੋਂ ਵੱਡਾ ਕੋਈ ਧਰਮ ਨਹੀਂ।
