ਲੁਧਿਆਣਾ ''ਚ ਬੰਦ ਦਾ ਅਸਰ, ਬਜ਼ਾਰਾਂ ਤੇ ਸੜਕਾਂ ''ਤੇ ਪੱਸਰਿਆ ਸੰਨਾਟਾ (ਤਸਵੀਰਾਂ)

Friday, Mar 26, 2021 - 04:53 PM (IST)

ਲੁਧਿਆਣਾ (ਵਿਜੇ, ਅਨਿਲ) : ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਾਰਚ ਦੇ ਭਾਰਤ ਬੰਦ ਦੇ ਸੱਦੇ ਤਹਿਤ ਅੱਜ ਕਿਸਾਨਾਂ ਵੱਲੋਂ ਲੁਧਿਆਣਾ-ਫਿਰੋਜ਼ਪੁਰ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : 'ਪੰਜਾਬ ਪੁਲਸ' 'ਚ ਜਾਣ ਦੇ ਚਾਹਵਾਨ ਨੌਜਵਾਨਾਂ ਲਈ ਖ਼ੁਸ਼ਖ਼ਬਰੀ, ਜਲਦ ਹੋਵੇਗੀ ਭਰਤੀ

PunjabKesari

ਇਸ ਦੌਰਾਨ ਕਿਸਾਨਾਂ ਵੱਲੋਂ ਜੰਮ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਹਾਈਵੇਅ 'ਤੇ ਲੱਗੇ ਜਾਮ ਨੂੰ ਦੇਖਦਿਆਂ ਪੁਲਸ ਪ੍ਰਸ਼ਾਸਨ ਵੱਲੋਂ ਥਾਂ-ਥਾਂ ਨਾਕੇਬੰਦੀ ਕੀਤੀ ਗਈ। ਧਰਨੇ ਦੌਰਾਨ ਐਂਬੂਲੈਂਸ ਨੂੰ ਕਿਸਾਨਾਂ ਵੱਲੋਂ ਰਸਤਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਭਾਰਤ ਬੰਦ ਦੌਰਾਨ 'ਪਟਿਆਲਾ' ਮੁਕੰਮਲ ਬੰਦ, ਦੇਖੋ ਤਾਜ਼ਾ ਹਾਲਾਤ ਬਿਆਨ ਕਰਦੀਆਂ ਤਸਵੀਰਾਂ

PunjabKesari

ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਸ਼ਹਿਰ 'ਚ ਕਿਸਾਨਾਂ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਨੂੰ ਰਲਵਾਂ-ਮਿਲਵਾਂ ਹੁੰਗਾਰਾ ਮਿਲ ਰਿਹਾ ਹੈ।

PunjabKesari

ਬੰਦ ਦੌਰਾਨ ਸ਼ਹਿਰ ਦੀ ਸਬਜ਼ੀ ਮੰਡੀ ਅਤੇ ਬਜ਼ਾਰਾਂ 'ਚ ਵੀ ਸੰਨਾਟਾ ਪੱਸਰਿਆ ਹੋਇਆ ਦਿਖਾਈ ਦਿੱਤਾ।

PunjabKesari
ਨੋਟ : ਕਿਸਾਨਾਂ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਬਾਰੇ ਦਿਓ ਆਪਣੀ ਰਾਏ


Babita

Content Editor

Related News