ਦੇਖੋ, ਚਮਕੀਲੇ ਦੇ ਗੀਤ ''ਤੇ ਕਿਵੇਂ ਪਿਆ ਖੌਰੂ, ਬੈਂਸ ਸਾਹਮਣੇ ਹੋਈ ਹੱਥੋਪਾਈ (ਵੀਡੀਓ)

02/04/2019 7:01:31 PM

ਲੁਧਿਆਣਾ (ਅਭਿਸ਼ੇਕ ਬਹਿਲ) : ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ 'ਚ ਆਯੋਜਿਤ ਕੀਤੇ ਗਏ 'ਧੀਆਂ ਦੀ ਲੋਹੜੀ' ਸਮਾਗਮ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕੁਝ ਲੋਕ ਇਕ ਨੌਜਵਾਨ ਨਾਲ ਹੱਥੋਪਾਈ ਹੋ ਗਏ। ਇਸ ਸਮਾਗਮ ਵਿਚ ਵਿਧਾਇਕ ਬਲਵਿੰਦਰ ਸਿੰਘ ਬੈਂਸ ਵੀ ਮੌਜੂਦ ਸਨ ਅਤੇ ਉਨ੍ਹਾਂ ਦੇ ਸਾਹਮਣੇ ਹੀ ਨੌਜਵਾਨ ਕੁੱਕੜਾਂ ਵਾਂਗ ਲੜਣ ਲੱਗ ਪਏ। ਦਰਅਸਲ ਸਟੇਜ 'ਤੇ ਚਮਕੀਲੇ ਦੇ ਗੀਤ ਚੱਲ ਰਹੇ ਸਨ, ਇਸ ਦੌਰਾਨ ਅਚਾਨਕ ਇਕ ਨੌਜਵਾਨ ਨੇ ਦੂਜੇ ਦੇ ਥੱਪੜ ਮਾਰਨੇ ਸੁਰੂ ਕਰ ਦਿੱਤੇ। ਇਸ ਦਰਮਿਆਨ ਕੁਝ ਮੋਹਤਬਰਾਂ ਨੇ ਇਸ ਲੜਾਈ ਨੂੰ ਰੋਕਣ ਦਾ ਯਤਨ ਕੀਤਾ ਅਤੇ ਪੁਲਸ ਮੁਲਾਜ਼ਮ ਇਕ ਵਿਅਕਤੀ ਨੂੰ ਸਮਾਗਮ 'ਚੋਂ ਖਿਸਕਾ ਕੇ ਲੈ ਗਏ। ਸੂਤਰਾਂ ਮੁਤਾਬਕ ਲੜਾਈ ਕਰਨ ਵਾਲੇ ਨੌਜਵਾਨ ਨੇ ਸ਼ਰਾਬ ਪੀਤੀ ਹੋਈ ਸੀ। ਦੂਜੇ ਪਾਸੇ ਸਮਾਗਮ ਵਿਚ ਮੌਜੂਦ ਇਕ ਵਿਅਕਤੀ ਨੇ ਦੋਸ਼ ਲਗਾਇਆ ਕਿ ਬਿਨਾਂ ਕਾਰਨ ਹੀ ਉਸ ਦੀ ਕੁੱਟਮਾਰ ਕੀਤੀ ਗਈ ਹੈ। 

PunjabKesari
ਇਸ ਹੰਗਾਮੇ ਤੋਂ ਬਾਅਦ ਸਮਾਗਮ ਮੁੜ ਚਾਲੂ ਤਾਂ ਹੋਇਆ ਪਰ ਜਲਦੀ ਹੀ ਇਸ ਦੀ ਸਮਾਪਤੀ ਕਰ ਦਿੱਤੀ ਗਈ। ਇਸ ਹੰਗਾਮੇ ਬਾਰੇ ਜਦੋਂ ਵਿਧਾਇਕ ਬਲਵਿੰਦਰ ਸਿੰਘ ਬੈਂਸ ਨਾਲ ਗੱਲ ਕੀਤੀ ਗਈ ਤਾਂ ਉਹ ਗੋਲ-ਮੋਲ ਜਿਹਾ ਜਵਾਬ ਦੇ ਕੇ ਤੁਰਦੇ ਬਣੇ। 

PunjabKesari
ਲੜਾਈ ਦਾ ਕਾਰਣ ਭਾਵੇਂ ਕੁਝ ਵੀ ਰਿਹਾ ਹੋਵੇ, ਧੀਆਂ ਦੀ ਲੋਹੜੀ ਮਨਾਉਣ ਲਈ ਰੱਖਿਆ ਗਿਆ ਇਹ ਸਮਾਗਮ ਆਪਣੇ ਪਿੱਛੇ ਕਈ ਸਵਾਲ ਤੇ ਚਰਚਾਵਾਂ ਛੱਡ ਗਿਆ। ਸਭ ਤੋਂ ਵੱਡੀ ਗੱਲ ਕਿ 'ਧੀਆਂ ਦੀ ਲੋਹੜੀ' ਦੇ ਨਾਂ 'ਤੇ ਕਰਵਾਏ ਗਏ ਇਸ ਸਮਾਗਮ 'ਚ ਜਿਥੇ ਕਿ ਹਲਕਾ ਵਿਧਾਇਕ ਵੀ ਸ਼ਾਮਲ ਸਨ, ਉਸਦੇ ਸਾਹਮਣੇ ਹੀ ਸਟੇਜ 'ਤੇ ਚਮਕੀਲੇ ਦੇ ਭੜਕਾਊ ਗੀਤ ਚੱਲਣੇ ਕੀ ਸ਼ੋਭਾ ਦਿੰਦੇ ਹਨ ਅਤੇ ਫਿਰ ਇਸ ਸਮਾਗਮ 'ਚ ਜਿਥੇ ਔਰਤਾਂ ਵੀ ਸ਼ਾਮਲ ਹਨ, ਸ਼ਰਾਬ ਪੀ ਕੇ ਆਦਮੀਆਂ ਦਾ ਆਉਣਾ ਤੇ ਫਿਰ ਖੌਰੂ ਪਾਉਣਾ ਕਿਥੋਂ ਤੱਕ ਵਾਜਿਬ ਹੈ।


Gurminder Singh

Content Editor

Related News