ਸਿਹਤ ਮੰਤਰੀ ਦੀ ਵਿਲੱਖਣ ਪਹਿਲਕਦਮੀ, ਡਰੋਨਾਂ ਰਾਹੀਂ ਸੈਨੀਟਾਈਜ਼ੇਸ਼ਨ ਮੁਹਿੰਮ ਕੀਤੀ ਸ਼ੁਰੂ

04/27/2020 9:50:36 AM

ਚੰਡੀਗੜ੍ਹ/ਮੋਹਾਲੀ (ਸ਼ਰਮਾ)— ਇਕ ਵਿਲੱਖਣ ਪਹਿਲਕਦਮੀ ਤਹਿਤ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਐਤਵਾਰ ਮੋਹਾਲੀ ਦੇ ਪਿੰਡ ਜਗਤਪੁਰਾ ਤੋਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੀ ਹਾਜ਼ਰੀ 'ਚ ਡਰੋਨਾਂ ਰਾਹੀਂ ਸੈਨੀਟਾਈਜ਼ੇਸ਼ਨ ਮੁਹਿੰਮ ਦੀ ਸ਼ੁਰੂਆਤ ਕੀਤੀ। ਇਹ ਮੁਹਿੰਮ ਜਲਦੀ ਹੀ ਪੂਰੇ ਸੂਬੇ 'ਚ ਚਲਾਈ ਜਾਵੇਗੀ। ਜਗਤਪੁਰਾ ਤੋਂ ਬਾਅਦ ਇਹ ਮੁਹਿੰਮ ਬਡਮਾਜਰਾ 'ਚ ਗ੍ਰੀਨ ਐਨਕਲੇਵ, ਜੁਝਾਰ ਨਗਰ ਅਤੇ ਬਲੌਂਗੀ 'ਚ ਚਲਾਈ ਗਈ।

ਇਹ ਵੀ ਪੜ੍ਹੋ: ਨਾ ਹੀ ਕੀਤਾ ਪੈਲੇਸ ਤੇ ਨਾ ਹੀ ਆਏ ਬਰਾਤੀ, ਹੋਇਆ ਅਜਿਹਾ ਸਾਦਾ ਵਿਆਹ ਕਿ ਬਣ ਗਿਆ ਮਿਸਾਲ

PunjabKesari

ਮੰਤਰੀ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਕੋਰੋਨਾ ਵਾਇਰਸ ਬਿਮਾਰੀ ਨਾਲ ਲੜਨ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ ਅਤੇ ਡਰੋਨ ਇਸ ਵਿਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸੰਘਣੀ ਆਬਾਦੀ ਵਾਲੇ, ਭੀੜ ਵਾਲੇ ਖੇਤਰਾਂ ਖਾਸ ਕਰਕੇ ਝੁੱਗੀਆਂ-ਝੌਂਪੜੀਆਂ ਦੀ ਸੈਨੀਟਾਈਜ਼ੇਸ਼ਨ ਸਰਕਾਰ ਦੀ ਮੁੱਖ ਤਰਜੀਹ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਡਰੋਨਾਂ ਰਾਹੀਂ ਸੈਨੀਟਾਈਜ਼ੇਸ਼ਨ ਕਰਨ ਨਾਲ ਦੋਹਰੇ ਉਦੇਸ਼ ਪੂਰੇ ਹੋਣਗੇ ਜਿਸ 'ਚ ਕੋਰੋਨਾ ਵਾਇਰਸ ਬੀਮਾਰੀ ਨੂੰ ਠੱਲ ਪਏਗੀ ਅਤੇ ਡੇਂਗੂ ਤੋਂ ਬਚਾਅ ਹੋ ਜਾਵੇਗਾ। ਡਰੋਨਾਂ ਰਾਹੀਂ ਸੈਨੇਟਾਈਜ਼ੇਸ਼ਨ ਪਹਿਲਾਂ ਹੀ ਤਾਮਿਲਨਾਡੂ, ਆਂਧਰਾ ਪ੍ਰਦੇਸ਼, ਛੱਤੀਸਗੜ, ਚੰਡੀਗੜ੍ਹ ਅਤੇ ਵਾਰਾਣਸੀ (ਯੂ ਪੀ) 'ਚ ਕੀਤੀ ਜਾ ਰਹੀ ਹੈ। ਮੰਤਰੀ ਨੇ ਅੱਗੇ ਦੱਸਿਆ ਕਿ ਡਰੋਨ ਦੀਆਂ ਸੇਵਾਵਾਂ ਗਾਰੂਡਾ ਏਅਰਸਪੇਸ ਦੁਆਰਾ ਦਿੱਤੀਆਂ ਗਈਆਂ ਹਨ।

PunjabKesari

ਡਰੋਨ ਦੇ ਤਕਨੀਕੀ ਪੱਖਾਂ ਬਾਰੇ ਗੱਲ ਕਰਦਿਆਂ ਮੰਤਰੀ ਨੇ ਕਿਹਾ ਕਿ ਇਕ ਵਾਰ ਜਦੋਂ ਸਮੱਗਰੀ ਲੋਡ ਹੋ ਜਾਂਦੀ ਹੈ ਤਾਂ ਇਸ 'ਚ 10 ਲੀਟਰ ਸੈਨੇਟਾਈਜ਼ਰ ਲਿਜਾਣ ਦੀ ਸਮਰੱਥਾ ਹੁੰਦੀ ਹੈ ਅਤੇ ਇਹ 15 ਮੀਟਰ ਦੀ ਉਚਾਈ 'ਤੇ ਉੱਡ ਸਕਦਾ ਹੈ। ਇਹ ਇਕ ਵਾਰ 20 ਫੁੱਟ ਵਿਆਸ ਨੂੰ ਕਵਰ ਕਰ ਸਕਦਾ ਹੈ। ਇਹ 10 ਮਿੰਟਾਂ 'ਚ 6 ਏਕੜ ਖੇਤਰ ਨੂੰ ਰੋਗਾਣੂ-ਮੁਕਤ ਕਰ ਸਕਦਾ ਹੈ।\

ਇਹ ਵੀ ਪੜ੍ਹੋ: ਐੱਮ. ਪੀ. ਤਨਮਨਜੀਤ ਸਿੰਘ ਢੇਸੀ ਦੀ ਨਾਨੀ ਦੀ ਇੰਗਲੈਂਡ 'ਚ ਕੋਰੋਨਾ ਨਾਲ ਮੌਤ

PunjabKesari
ਮੰਤਰੀ ਨੇ ਭਰੋਸਾ ਦਿੱਤਾ ਕਿ ਪੰਜਾਬ ਕੋਰੋਨਾ ਵਿਸ਼ਾਣੂ ਨਾਲ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਲੜ ਰਿਹਾ ਹੈ ਪਰ ਸਾਨੂੰ ਅਜੇ ਪੂਰੀ ਸਾਵਧਾਨੀ ਵਰਤਣੀ ਪਵੇਗੀ ਅਤੇ ਅਸੀਂ ਤਦ ਤੱਕ ਲੜਾਂਗੇ ਜਦੋਂ ਤੱਕ ਕੋਰੋਨਾ ਵਾਇਰਸ ਖਿਲਾਫ ਲੜਾਈ ਜਿੱਤ ਨਹੀਂ ਲੈਂਦੇ।

ਇਹ ਵੀ ਪੜ੍ਹੋ: ਜਲੰਧਰ 'ਚ ਕੋਰੋਨਾ ਵਾਇਰਸ ਦੀ ਦਹਿਸ਼ਤ, 9 ਨਵੇਂ ਮਾਮਲੇ ਆਏ ਸਾਹਮਣੇ


shivani attri

Content Editor

Related News