ਅਕਾਲੀਆਂ ਨੂੰ ਮੁਆਫੀ ਮਿਲਣੀ ਸੌਖੀ ਨਹੀਂ : ਸਿੱਧੂ (ਵੀਡੀਓ)

12/10/2018 11:40:44 AM

ਸੰਗਰੂਰ(ਪ੍ਰਿੰਸ)— ਕੈਪਟਨ ਸਰਕਾਰ 'ਚ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅਕਾਲੀ ਦਲ 'ਤੇ ਜ਼ੋਰਦਾਰ ਹਮਲੇ ਬੋਲੇ ਹਨ। ਬਲਬੀਰ ਸਿੱਧੂ ਮੁਤਾਬਕ ਅਕਾਲੀਆਂ ਨੇ ਜੋ ਗਲਤੀਆਂ ਕੀਤੀਆਂ ਹਨ ਉਸ ਲਈ ਉਨ੍ਹਾਂ ਨੂੰ ਕਦੇ ਮੁਆਫ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਅਕਾਲ ਤਖਤ 'ਤੇ ਮੁਆਫੀ ਮੰਗ ਕੇ ਓਹੀ ਗੱਲ ਕੀਤੀ ਹੈ ਕਿ ਪਹਿਲਾਂ ਗਲਤੀ ਕਰ ਲਓ ਅਤੇ ਫਿਰ ਮੁਆਫੀ ਮੰਗ ਲਓ। ਅਜਿਹਾ ਕਰਨ ਨਾਲ ਅਕਾਲੀਆਂ ਦੀਆਂ ਗਲਤੀਆਂ ਨਹੀਂ ਮੁਆਫ ਹੋਣਗੀਆਂ। ਉਨ੍ਹਾਂ ਨੂੰ ਲੋਕਾਂ ਦੀ ਕਚਹਿਰੀ ਵਿਚ ਜਾਣਾ ਪਵੇਗਾ ਅਤੇ ਲੋਕਾਂ ਦੇ ਮਨਾਂ ਵਿਚ ਉਨ੍ਹਾਂ ਪ੍ਰਤੀ ਜੋ ਗੁੱਸਾ ਹੈ ਉਸ ਦਾ ਸਾਹਮਣਾ ਵੀ ਕਰਨਾ ਪਵੇਗਾ।

ਇਸ ਦੌਰਾਨ ਉਨ੍ਹਾਂ ਪੰਚਾਇਤੀ ਚੋਣਾਂ 'ਤੇ ਬੋਲਦੇ ਹੋਏ ਕਿਹਾ ਕਿ ਇਹ ਤਾਂ ਚੋਣ ਕਮਿਸ਼ਨ ਦੇ ਹੱਥ ਵਿਚ ਹੈ ਕਿ ਚੋਣਾਂ ਅੱਗੇ ਕਰਨੀਆਂ ਹਨ ਜਾਂ ਨਹੀਂ। ਉਨ੍ਹਾਂ ਕਿਹਾ ਅਕਾਲੀ ਦਲ ਪੰਚਾਇਤੀ ਚੋਣਾਂ 'ਚ ਹਾਰ ਦੇ ਡਰ ਤੋਂ ਚੋਣਾਂ ਲੇਟ ਕਰਵਾਉਣ ਲਈ ਐਸ.ਜੀ.ਪੀ.ਸੀ. ਦਾ ਇਸਤੇਮਾਲ ਕਰ ਰਿਹਾ ਹੈ। ਦੱਸ ਦੇਈਏ ਕਿ ਪੰਜਾਬ 'ਚ ਪੰਚਾਇਤੀ ਚੋਣਾਂ 30 ਦਸੰਬਰ ਨੂੰ ਹੋਣਗੀਆਂ। ਦਸੰਬਰ ਮਹੀਨੇ ਦੇ ਆਖਿਰੀ 15 ਦਿਨ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸੋਗ ਵੱਜੋ ਮਨਾਏ ਜਾਂਦੇ ਹਨ। ਅਕਾਲ ਤਖਤ ਸਾਹਿਬ ਦਾ ਇਤਰਾਜ਼ ਹੈ ਕਿ ਚੋਣਾਂ 'ਚ ਸ਼ਰਾਬ ਦੀ ਵਰਤੋਂ ਕਾਰਨ ਧਾਰਿਮਕ ਦਿਨਾਂ ਦੀ ਪਵਿੱਤਰਤਾ ਨੂੰ ਠੇਸ ਪਹੁੰਚ ਸਕਦੀ ਹੈ।  


cherry

Content Editor

Related News