ਬਲਬੀਰ ਸਿੱਧੂ ਦਾ ਬਿਆਨ, ''ਸਲਾਹਕਾਰਾਂ ਨੂੰ ਸਰਕਾਰੀ ਕੋਠੀਆਂ ਦੇਣ ''ਚ ਕੋਈ ਹਰਜ਼ ਨੀ''

11/23/2019 6:42:07 PM

ਮਾਛੀਵਾੜਾ (ਟੱਕਰ, ਬਿਪਨ) : ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਜੇਕਰ ਸਰਕਾਰੀ ਕੋਠੀਆਂ ਖਾਲੀ ਹਨ ਤਾਂ ਮੁੱਖ ਮੰਤਰੀ ਦੇ ਸਲਾਹਕਾਰਾਂ ਨੂੰ ਦੇਣ 'ਚ ਕੋਈ ਹਰਜ਼ ਨਹੀਂ ਹੈ। ਇਹ ਗੱਲ ਕੈਬਨਿਟ ਮੰਤਰੀ ਨੇ ਇੱਥੇ ਇਕ ਨਿੱਜੀ ਹਸਪਤਾਲ ਦਾ ਉਦਘਾਟਨ ਕਰਨ ਮੌਕੇ ਕਹੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਨਵੇਂ ਲਾਏ ਗਏ ਸਿਆਸੀ ਸਲਾਹਕਾਰਾਂ 'ਚੋਂ ਕੁਲਜੀਤ ਸਿੰਘ ਨਾਗਰਾ ਤੇ ਉਨ੍ਹਾਂ ਦੇ ਸਾਥੀਆਂ ਨੇ ਕੋਠੀ ਦੀ ਮੰਗ ਕੀਤੀ ਸੀ ਅਤੇ ਜੇਕਰ ਉਨ੍ਹਾਂ ਨੂੰ ਐੱਮ. ਐੱਲ. ਏ. ਹੋਸਟਲ 'ਚ ਜਗ੍ਹਾ ਮਿਲੀ ਹੋਈ ਹੈ ਅਤੇ ਕੋਠੀ ਖਾਲੀ ਹੈ ਤਾਂ ਉਨ੍ਹਾਂ ਨੂੰ ਦੇਣ 'ਚ ਕੋਈ ਫਰਕ ਨਹੀਂ ਪੈਂਦਾ।

ਇਸ ਦੇ ਨਾਲ ਹੀ ਉਨ੍ਹਾਂ ਇਸ ਗੱਲ ਦਾ ਵੀ ਪ੍ਰਗਟਾਵਾ ਕੀਤਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਜਲਦੀ ਹੀ ਸਮਾਰਟ ਫੋਨ ਮਿਲ ਜਾਣਗੇ ਅਤੇ ਇਸ ਸਬੰਧੀ ਆਰਡਰ ਦਿੱਤਾ ਹੋਇਆ ਹੈ। ਪੰਜਾਬ 'ਚ ਕਾਨੂੰਨ-ਵਿਵਸਥਾ ਦੇ ਸਵਾਲ 'ਤੇ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਇੰਨਾ ਵੱਡਾ ਹੈ ਕਿ ਕੁਝ ਨਾ ਕੁਝ ਹੋ ਜਾਂਦਾ ਹੈ। ਪੰਜਾਬ ਦੇ ਵਿੱਤ ਮੰਤਰੀ ਦੇ ਪੰਜਾਬ 'ਚ ਆਰਥਿਕ ਸੰਕਟ ਬਾਰੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਸਾਡਾ 41,000 ਕਰੋੜ ਰੁਪਿਆ ਜੀ. ਐੱਸ. ਟੀ. ਦਾ ਕੇਂਦਰ ਸਰਕਾਰ ਨੇ ਰੋਕ ਰੱਖਿਆ ਹੈ। 


Related News