ਰਾਜੇਵਾਲ ਦਾ ‘ਆਪ’ ’ਤੇ ਨਿਸ਼ਾਨਾ, ਕਿਹਾ-ਸਰਕਾਰ ਪੰਚਾਇਤੀ ਜ਼ਮੀਨਾਂ ਛੁਡਾਉਣ ਲਈ ਕਿਸਾਨਾਂ ਨੂੰ ਕਰ ਰਹੀ ਪ੍ਰੇਸ਼ਾਨ

Friday, May 13, 2022 - 08:37 AM (IST)

ਰਾਜੇਵਾਲ ਦਾ ‘ਆਪ’ ’ਤੇ ਨਿਸ਼ਾਨਾ, ਕਿਹਾ-ਸਰਕਾਰ ਪੰਚਾਇਤੀ ਜ਼ਮੀਨਾਂ ਛੁਡਾਉਣ ਲਈ ਕਿਸਾਨਾਂ ਨੂੰ ਕਰ ਰਹੀ ਪ੍ਰੇਸ਼ਾਨ

ਸਮਰਾਲਾ/ਚੰਡੀਗੜ੍ਹ (ਗਰਗ) - ਪੰਜਾਬ ਦੀ ਭਗਵੰਤ ਮਾਨ ਸਰਕਾਰ ਪੰਚਾਇਤੀ ਜ਼ਮੀਨਾਂ ਛੁਡਾਉਣ ਦੀ ਆੜ ’ਚ ਗਰੀਬ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਜਦਕਿ ਸਭ ਜਾਣਦੇ ਹਨ ਕਿ ਚੰਡੀਗੜ੍ਹ, ਨਿਊ ਚੰਡੀਗੜ੍ਹ, ਮੋਹਾਲੀ, ਜ਼ੀਰਕਪੁਰ ਅਤੇ ਨਵਾਂ ਗਾਓਂ ਦੀਆਂ ਸਰਕਾਰੀ ਜ਼ਮੀਨਾਂ ’ਤੇ ਰਾਜ ਨੇਤਾਵਾਂ ਅਤੇ ਵੱਡੇ ਅਧਿਕਾਰੀਆਂ ਨੇ ਵੱਡੇ ਪੱਧਰ ’ਤੇ ਕਬਜ਼ੇ ਕੀਤੇ ਹੋਏ ਹਨ। ਇਹ ਗੱਲ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਹੀ।

ਪੜ੍ਹੋ ਇਹ ਵੀ ਖ਼ਬਰ:  ਦੁਖ਼ਦ ਖ਼ਬਰ: 3 ਸਾਲਾ ਪਹਿਲਾਂ ਰੋਜ਼ੀ-ਰੋਟੀ ਲਈ ਕੁਵੈਤ ਗਏ ਚੋਹਲਾ ਸਾਹਿਬ ਦੇ 26 ਸਾਲਾ ਨੌਜਵਾਨ ਦੀ ਹੋਈ ਮੌਤ

ਰਾਜੇਵਾਲ ਨੇ ਕਿਹਾ ਕਿ ਇੱਥੋਂ ਤੱਕ ਕਿ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦੇ ਸਾਬਕਾ ਵਿਧਾਇਕਾਂ, ਮੰਤਰੀਆਂ ਅਤੇ ਐੱਮ. ਪੀਜ਼ ਨੇ ਸਰਕਾਰੀ ਜ਼ਮੀਨਾਂ ’ਤੇ ਸੋਸਾਇਟੀਆਂ ਬਣਾ ਕੇ ਕਾਲੋਨੀਆਂ ਵੀ ਬਣਾਈਆਂ ਹੋਈਆਂ ਹਨ। ਇਸ ਸਬੰਧੀ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਅਤੇ ਸਾਬਕਾ ਡੀ. ਜੀ. ਪੀ. ਚੰਦਰ ਸ਼ੇਖਰ ਦੀਆਂ ਰਿਪੋਰਟਾਂ ਵਿਚ ਇਸ ਵੱਡੇ ਘਪਲੇ ਦਾ ਵਿਸਥਾਰਿਤ ਜ਼ਿਕਰ ਕੀਤਾ ਹੋਇਆ ਹੈ। ਲੱਗਦਾ ਹੈ ਕਿ ਮਾਨ ਸਰਕਾਰ ਵੀ ਇਨ੍ਹਾਂ ਮਹਾਰਥੀਆਂ ਨੂੰ ਹੱਥ ਪਾਉਣ ਤੋਂ ਝਿਜਕ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ: ਨਸ਼ੇ ਦੀ ਓਵਰਡੋਜ਼ ਕਾਰਨ ਉੱਜੜੀ ਇਕ ਹੋਰ ਮਾਂ ਦੀ ਗੋਦ, ਧਾਹਾਂ ਮਾਰ-ਮਾਰ ਰੋਇਆ ਪਰਿਵਾਰ

ਰਾਜੇਵਾਲ ਨੇ ਕਿਹਾ ਕਿ ਮੁਰੱਬੇਬੰਦੀ ਵੇਲੇ ਸਾਰੇ ਕਿਸਾਨਾਂ ਦੀ ਜ਼ਮੀਨ ’ਤੇ ਕੱਟ ਲਾ ਕੇ ਜੁਮਲਾ ਮਾਲਕਾਨ ਨਾਂ ਦੇ ਖਾਤੇ ’ਚ ਹਰ ਪਿੰਡ ਵਿਚ ਕਿਸਾਨਾਂ ਦੀਆਂ ਸਾਂਝੀਆਂ ਜ਼ਮੀਨਾਂ ਹਨ। ਬਦਕਿਸਮਤੀ ਨਾਲ ਜਦੋਂ ਸੁਪਰੀਮ ਕੋਰਟ ਨੇ ਇਹ ਜ਼ਮੀਨਾਂ ਪੰਚਾਇਤੀ ਐਲਾਨੀਆਂ ਤਾਂ ਉਸ ਵੇਲੇ ਨਾ ਤਾਂ ਸਰਕਾਰ ਨੇ ਅਤੇ ਨਾ ਹੀ ਜ਼ਮੀਨ ਦੇ ਮਾਲਕ ਕਿਸਾਨਾਂ ਨੇ ਇਸ ਕੇਸ ਦੀ ਠੀਕ ਢੰਗ ਨਾਲ ਪੈਰਵਾਈ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਨੇ ਅਣਥੱਕ ਮਿਹਨਤ ਕਰ ਕੇ ਬੇਅਬਾਦ ਜ਼ਮੀਨਾਂ ਨੂੰ ਅਬਾਦ ਕੀਤਾ ਹੈ। ਬਹੁਤ ਥਾਈਂ ਸਰਕਾਰ ਨੇ ਖੁਦ ਕਿਸਾਨਾਂ ਨੂੰ ਜ਼ਮੀਨਾਂ ਅਲਾਟ ਕੀਤੀਆਂ ਸਨ, ਜਿਸ ਦੀ ਕੀਮਤ ਕਿਸਾਨ ਕਿਸ਼ਤਾਂ ਵਿਚ ਭਰਦੇ ਵੀ ਰਹੇ।

ਪੜ੍ਹੋ ਇਹ ਵੀ ਖ਼ਬਰ:  ਬਟਾਲਾ ’ਚ ਵੱਡੀ ਵਾਰਦਾਤ: ਅਣਖ ਦੀ ਖਾਤਿਰ ਪਿਓ-ਦਾਦੇ ਨੇ ਤਲਾਕਸ਼ੁਦਾ ਧੀ ਦਾ ਸਿਰ ’ਚ ਇੱਟਾਂ ਮਾਰ ਕੀਤਾ ਕਤਲ

ਉਨ੍ਹਾਂ ਕਿਹਾ ਕਿ ਮਾਲ ਵਿਭਾਗ ਦੇ ਰਿਕਾਰਡ ਵਿਚ ਸਰਕਾਰੀ ਅਤੇ ਪੰਚਾਇਤੀ ਜ਼ਮੀਨਾਂ ਦੀਆਂ ਕਈ ਕਿਸਮਾਂ ਹਨ ਪਰ ਅੱਜ ਸਰਕਾਰ ਨੂੰ ਜਿਨ੍ਹਾਂ ਨੂੰ ਹੱਥ ਪਾਉਣਾ ਚਾਹੀਦਾ ਹੈ, ਉਸ ਪਾਸੇ ਉਹ ਮੂੰਹ ਨਹੀਂ ਕਰਦੀ। ਕੇਵਲ ਗਰੀਬ ਕਿਸਾਨਾਂ ਨੂੰ ਖੱਜਲ-ਖੁਆਰ ਕਰਨ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਅਤੇ ਸਾਬਕਾ ਡੀ. ਜੀ. ਪੀ. ਚੰਦਰ ਸ਼ੇਖਰ ਦੀਆਂ ਰਿਪੋਰਟਾਂ ਵਿਚ ਨਾਜਾਇਜ਼ ਕਾਬਜ਼ਕਾਰ ਵੱਡੇ ਅਮੀਰ ਘਰਾਣੇ ਅਤੇ ਸਿਆਸਤਦਾਨ ਹਨ। ਜੇ ਸਰਕਾਰ ਉਨ੍ਹਾਂ ਤੋਂ ਕਬਜ਼ੇ ਛੁਡਾਵੇ ਤਾਂ ਲੋਕਾਂ ਨੂੰ ਤਸੱਲੀ ਮਿਲੇਗੀ।

ਪੜ੍ਹੋ ਇਹ ਵੀ ਖ਼ਬਰ:   ਬਜ਼ੁਰਗ ਜੋੜੇ ਦੇ ਕਤਲ ਦਾ ਮਾਮਲਾ: ਲਾਸ਼ਾਂ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਰਿਪੋਰਟ ’ਚ ਹੋਇਆ ਇਹ ਖ਼ੁਲਾਸਾ


author

rajwinder kaur

Content Editor

Related News