ਸਾਬਕਾ ਸੂਬਾ ਪ੍ਰਧਾਨ ਗੁਰਲਾਲ ਸੈਲਾ ਨੇ ਵੀ ਛੱਡਿਆ ਬਸਪਾ ਦਾ ਸਾਥ

02/25/2018 4:24:17 PM

ਹੁਸ਼ਿਆਰਪੁਰ(ਅਮਰਿੰਦਰ)— ਬਸਪਾ ਦੇ ਸਾਬਕਾ ਪ੍ਰਧਾਨ ਭਗਵਾਨ ਸਿੰਘ ਚੌਹਾਨ ਤੋਂ ਬਾਅਦ ਹੁਣ ਸ਼ਨੀਵਾਰ ਨੂੰ ਬਸਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਸੂਬਾ ਪ੍ਰਧਾਨ ਰਹੇ ਗੁਰਲਾਲ ਸੈਲਾ ਨੇ ਵੀ ਬਸਪਾ ਨੂੰ ਛੱਡਣ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਸ਼ਨੀਵਾਰ ਨੂੰ ਪ੍ਰੈੱਸ ਦੇ ਨਾਮ ਜਾਰੀ ਬਿਆਨ 'ਚ ਗੁਰਲਾਲ ਸੈਲਾ ਨੇ ਕਿਹਾ ਕਿ ਬਸਪਾ ਸੁਪ੍ਰੀਮੋ ਵੱਲੋਂ ਬਹੁਜਨ ਸਮਾਜ ਵਿਰੋਧੀ ਨੀਤੀਆਂ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਬਸਪਾ ਨੂੰ ਅਲਵਿਦਾ ਕਹਿਣ ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇਤਿਹਾਸ ਆਪਣੇ ਆਪ ਨੂੰ ਦੋਹਰਾਉਂਦਾ ਹੈ। ਜਿਸ ਤਰ੍ਹਾਂ ਬਾਬਾ ਸਾਹਿਬ ਦੇ ਦਿਹਾਂਤ ਹੋਣ ਦੇ 8 ਸਾਲ ਬਾਅਦ ਆਰ. ਪੀ. ਆਈ. ਜ਼ਮੀਨ 'ਤੇ ਆ ਗਈ ਸੀ, ਠੀਕ ਉਸੇ ਤਰ੍ਹਾਂ ਸਾਹਿਬ ਕਾਂਸ਼ੀਰਾਮ ਦੇ ਦਿਹਾਂਤ ਤੋਂ ਬਾਅਦ ਸਾਲ 2014 ਤੋਂ ਬਾਅਦ ਬਸਪਾ ਦਾ ਨਾਮੋਨਿਸ਼ਾਨ ਪੂਰੀ ਤਰ੍ਹਾਂ ਖਤਮ ਹੋਣ ਦੀ ਕਗਾਰ 'ਤੇ ਪਹੁੰਚ ਗਈ ਹੈ। ਬਸਪਾ ਸੁਪ੍ਰੀਮੋ 'ਤੇ ਚੁੱਕੇ ਸਵਾਲੀਆ ਨਿਸ਼ਾਨ
ਗੁਰਲਾਲ ਸੈਲਾ ਨੇ ਬਸਪਾ ਸੁਪ੍ਰੀਮੋ 'ਤੇ ਸਵਾਲੀਆ ਨਿਸ਼ਾਨ ਲਗਾਉਂਦੇ ਹੋਏ ਦੋਸ਼ ਲਗਾਇਆ ਕਿ ਅਜੇ ਹਾਲ ਹੀ 'ਚ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ 'ਚ ਭਾਜਪਾ ਵੱਲੋਂ ਮੋਦੀ ਅਤੇ ਸ਼ਾਹ ਦੀ ਜੋੜੀ ਨੇ 60 ਤੋਂ ਵੱਧ ਚੋਣ ਰੈਲੀਆਂ ਕੀਤੀਆਂ ਸਨ ਜਦਕਿ ਬਸਪਾ ਦੀ 1 ਰੈਲੀ ਕਾਂਗੜਾ 'ਚ ਹੋਈ ਵੀ ਤਾਂ ਉਸ 'ਚ ਕਾਂਗਰਸ ਦਾ ਕੋਈ ਸੀਨੀਅਰ ਨੇਤਾ ਸ਼ਾਮਲ ਨਹੀਂ ਹੋਇਆ। ਹੁਣ ਕਰਨਾਟਕ 'ਚ ਬਸਪਾ ਨੇ ਦੇਵਗੌੜਾ ਦੀ ਪਾਰਟੀ ਦੇ ਨਾਲ ਗਠਜੋੜ ਕੀਤਾ ਹੈ, ਜਿਸ ਦਾ ਸਿੱਧਾ-ਸਿੱਧਾ ਲਾਭ ਭਾਜਪਾ ਨੂੰ ਮਿਲੇਗਾ। ਇਹ ਹੀ ਨਹੀਂ ਯੂ. ਪੀ. 'ਚ ਹੋਣ ਵਾਲੀਆਂ ਚੋਣਾਂ 'ਚ ਵੀ ਬਸਪਾ ਸਮਾਜਵਾਦੀ ਪਾਰਟੀ ਨੂੰ ਸਮਰਥਨ ਦੇਣ ਜਾ ਰਹੀ ਹੈ, ਜਿਸ ਦਾ ਲਾਭ ਭਾਜਪਾ ਨੂੰ ਹੀ ਮਿਲੇਗਾ। ਇਹ ਹੀ ਨਹੀਂ ਯੂ. ਪੀ. 'ਚ ਹੋਣ ਵਾਲੀਆਂ ਚੋਣਾਂ 'ਚ ਵੀ ਬਸਪਾ ਸਮਾਜਵਾਦੀ ਪਾਰਟੀ ਨੂੰ ਸਮਰਥਨ ਦੇਣ ਜਾ ਰਹੀ ਹੈ, ਜਿਸ ਦਾ ਲਾਭ ਭਾਜਪਾ ਨੂੰ ਹੀ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੂੰ ਰੋਕਣ ਲਈ ਇਸ ਸਮੇਂ ਸਾਰੇ ਸੈਕਿਊਲਰ ਫਰੰਟ ਨੂੰ ਇਕ ਮੰਚ 'ਤੇ ਆਉਣ ਦੀ ਲੋੜ ਹੈ ਪਰ ਬਸਪਾ ਸੁਪ੍ਰੀਮੋ ਤੀਜਾ ਫਰੰਟ ਖੜ੍ਹੀ ਕਰਕੇ ਸਿੱਧੇ-ਸਿੱਧੇ ਭਾਜਪਾ ਨੂੰ ਲਾਭ ਪਹੁੰਚਾਉਣ ਦੀ ਦਿਸ਼ਾ 'ਚ ਲਗਾਤਾਰ ਕੰਮ ਕਰ ਰਹੀ ਹੈ, ਜਿਸ ਨਾਲ ਪਾਰਟੀ ਦੇ ਅੰਦਰ ਬਸਪਾ ਵਰਕਰਾਂ ਅਤੇ ਨੇਤਾਵਾਂ ਦਾ ਦਮ ਘੁੱਟਣ ਲੱਗਾ ਹੈ।


Related News