ਇੰਗਲੈਂਡ ''ਚ ਆਮ ਚੋਣਾਂ ਤੋਂ ਪਹਿਲਾਂ ਸਿੱਖ MP ਤਨਮਨਜੀਤ ਢੇਸੀ ਨੇ ਕੀਤਾ ਸ਼ਕਤੀ ਪ੍ਰਦਰਸਨ, 7 ਕੌਂਸਲਰਾਂ ਨੇ ਛੱਡਿਆ ਸਾਥ

Monday, Jun 10, 2024 - 04:05 AM (IST)

ਇੰਗਲੈਂਡ ''ਚ ਆਮ ਚੋਣਾਂ ਤੋਂ ਪਹਿਲਾਂ ਸਿੱਖ MP ਤਨਮਨਜੀਤ ਢੇਸੀ ਨੇ ਕੀਤਾ ਸ਼ਕਤੀ ਪ੍ਰਦਰਸਨ, 7 ਕੌਂਸਲਰਾਂ ਨੇ ਛੱਡਿਆ ਸਾਥ

ਸਲੋਹ (ਸਰਬਜੀਤ ਸਿੰਘ ਬਨੂੜ)- ਬਰਤਾਨੀਆ ਪਾਰਲੀਮੈਂਟ ਦੇ ਸਲੋਹ ਹਲਕੇ ਤੋਂ ਲੇਬਰ ਪਾਰਟੀ ਦੇ ਇਕਲੌਤੇ ਸਿੱਖ ਐੱਮ.ਪੀ. ਤਨਮਨਜੀਤ ਸਿੰਘ ਢੇਸੀ ਨੂੰ ਮੁੜ ਤੋਂ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਨ ਲਈ ਭਾਰੀ ਮੁਸ਼ਕਲਾਂ ਵਿੱਚ ਲੰਘਣਾ ਪੈ ਰਿਹਾ ਹੈ ਜਿਸ ਦੇ ਚੱਲਦਿਆਂ ਢੇਸੀ ਨੇ ਪਾਰਟੀ ਵਿਰੋਧੀਆਂ ਨੂੰ ਨਕਾਰਨ ਲਈ ਵੱਡਾ ਸ਼ਕਤੀ ਪ੍ਰਦਰਸ਼ਨ ਕਰ ਕੇ ਹਲਕੇ ਵਿੱਚ ਸਿਆਸੀ ਹਲਚਲ ਤੇਜ਼ ਕਰ ਦਿੱਤੀ ਹੈ। 

ਸਥਾਨਕ ਲੇਬਰ ਪਾਰਟੀ ਦੇ 7 ਸੀਨੀਅਰ ਮੋਜੂਦਾ ਕੌਂਸਲਰਾਂ ਵੱਲੋਂ ਗਾਜ਼ਾ-ਫਲਸਤੀਨ ਵਿੱਚ ਇਜ਼ਰਾਇਲ ਵੱਲੋ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਤੇ ਨਸਲਕੁਸ਼ੀ ਕਾਰਨ ਐੱਮ.ਪੀ. ਪਾਰਟੀ ਦੀਆਂ ਨੀਤੀਆਂ ਖਿਲਾਫ਼ ਬਗਾਵਤ ਦਾ ਝੰਡਾ ਚੁੱਕ ਵੱਖਰੇ ਹੋ ਗਏ ਹਨ। 


PunjabKesari

ਬੀਤੇ ਦਿਨੀਂ ਸਲੋਹ ਦੇ ਵੇਕਸਹੈਮ ਰੋਡ, ਸਥਿਤ ਵੱਡੇ ਹਾਲ ਵਿੱਚ ਲੇਬਰ ਪਾਰਟੀ ਦੇ ਸਮਾਗਮ ਵਿੱਚ ਢੇਸੀ ਦੀ ਜਿੱਤ ਯਕੀਨੀ ਬਣਾਉਣ ਲਈ ਲੇਬਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਲੰਡਨ ਦੇ ਮੇਅਰ ਸਦੀਕ ਖਾਨ, ਐੱਮ.ਪੀ. ਸੀਮਾ ਮਲਹੋਤਰਾ, ਐੱਮ.ਪੀ. ਜੌਨ ਮੈਕਡੋਨਲ ਸਮੇਤ ਵੱਡੀ ਗਿਣਤੀ ਵਿੱਚ ਵੱਖ-ਵੱਖ ਗੁਰਦਵਾਰਿਆਂ, ਪੰਥਕ ਜਥੇਬੰਦੀਆਂ ਦੇ ਆਗੂਆਂ ਤੇ ਸਾਬਕਾ ਕੌਂਸਲਰਾਂ ਸਮੇਤ ਵੱਡੀ ਗਿਣਤੀ ਵਿੱਚ ਹਲਕਾ ਵੋਟਰਾਂ ਨੇ ਢੇਸੀ ਦੇ ਹੱਕ ਵਿੱਚ ਸ਼ਮੂਲੀਅਤ ਕਰ ਕੇ ਹਮਾਇਤ ਦਾ ਐਲਾਨ ਕੀਤਾ। 

ਇਸ ਮੌਕੇ ਤਨਮਨਜੀਤ ਢੇਸੀ ਨੇ ਕਿਹਾ ਕਿ 14 ਸਾਲਾਂ ਤੋਂ ਕੰਜ਼ਰਵੇਟਿਵ ਪਾਰਟੀ ਨੇ ਦੇਸ਼ ਦਾ ਵੱਡਾ ਨੁਕਸਾਨ ਕੀਤਾ ਹੈ ਬਰਤਾਨੀਆ ਦੇ ਵੋਟਰ ਦੇਸ਼ ਵਿੱਚ ਬਦਲਾਅ ਲਿਆਉਣ ਨੂੰ ਕਾਹਲ਼ੇ ਹਨ ਤੇ ਬਰਤਾਨੀਆ ਵਿੱਚ ਲੇਬਰ ਸਰਕਾਰ ਬਣੇਗੀ। ਉਨ੍ਹਾਂ ਹਮੇਸ਼ਾ ਆਪਣੇ ਵੋਟਰਾਂ ਦੀ ਪਾਰਲੀਮੈਂਟ ਵਿੱਚ ਅਵਾਜ਼ ਬੁਲੰਦ ਕੀਤੀ ਹੈ। 

ਇਹ ਵੀ ਪੜ੍ਹੋ- ਡੈੱਥ ਓਵਰਾਂ 'ਚ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਜਿੱਤਿਆ ਭਾਰਤ, ਪਾਕਿਸਤਾਨ ਨੂੰ 6 ਦੌੜਾਂ ਨਾਲ ਹਰਾਇਆ

ਇਸ ਮੌਕੇ ਲੰਡਨ ਬਾਰੋ ਦੇ ਮੇਅਰ ਸਦੀਕ ਖਾਨ ਵੱਲੋਂ ਢੇਸੀ ਦੇ ਹੱਕ ਵਿੱਚ ਪ੍ਰਚਾਰ ਕਰਨ ਦਾ ਐਲਾਨ ਕਰਨ ਤੋਂ ਬਾਅਦ ਸਮੀਕਰਨ ਬਦਲ ਗਏ ਹਨ। ਦੱਸਣਯੋਗ ਹੈ ਕਿ ਇੰਗਲੈਂਡ ਵਿੱਚ ਜਨਰਲ ਚੋਣਾਂ 4 ਜੁਲਾਈ ਨੂੰ ਹੋਣ ਜਾ ਰਹੀਆਂ ਹਨ ਜਿਸ ਵਿੱਚ ਰਿਸ਼ੀ ਸੁਨਕ ਸਰਕਾਰ ਨੂੰ ਸੀਟਾਂ ਦੀ ਵੱਡੀ ਖੜੋਤ ਆਉਣ ਦੀ ਉਮੀਦ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


author

Harpreet SIngh

Content Editor

Related News