ਮੋਦੀ ਕੈਬਨਿਟ 'ਚ ਸਾਬਕਾ ਮੁੱਖ ਮੰਤਰੀਆਂ ਦੀ 'ਫ਼ੌਜ', ਰਿਸ਼ਤੇਦਾਰਾਂ ਨੂੰ ਵੀ ਮਿਲੀ ਥਾਂ

06/10/2024 5:56:14 PM

ਲੁਧਿਆਣਾ/ਨਵੀਂ ਦਿੱਲੀ (ਹਿਤੇਸ਼)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤੀਜੇ ਕਾਰਜਕਾਲ ਲਈ ਬਣਾਈ ਗਈ ਕੈਬਨਿਟ 'ਚ ਜਿੱਥੇ ਕਈ ਮੌਜੂਦਾ ਅਤੇ ਸਾਬਕਾ ਮੰਤਰੀਆਂ ਨੂੰ ਜਗ੍ਹਾ ਦਿੱਤੀ ਗਈ ਹੈ, ਉੱਥੇ ਹੀ ਨਵੀਂ ਕੈਬਨਿਟ 'ਚ ਨਵੇਂ ਚਿਹਰਿਆਂ ਦੇ ਨਾਲ ਸਾਬਕਾ ਮੁੱਖ ਮੰਤਰੀਆਂ ਦੀ ਫ਼ੌਜ ਵੀ ਦੇਖਣ ਨੂੰ ਮਿਲ ਰਹੀ ਹੈ, ਇਨ੍ਹਾਂ 'ਚ ਖ਼ੁਦ ਪੀ.ਐੱਮ. ਮੋਦੀ ਗੁਜਰਾਤ ਦੇ ਮੁੱਖ ਮੰਤਰੀ ਰਹੇ ਹਨ। ਇਸ ਤੋਂ ਇਲਾਵਾ ਲਗਾਤਾਰ ਤੀਜੀ ਵਾਰ ਕੇਂਦਰੀ ਮੰਤਰੀ ਬਣਾਏ ਗਏ ਰਾਜਨਾਥ ਸਿੰਘ, ਸ਼ਿਵਰਾਜ ਸਿੰਘ ਚੌਹਾਨ, ਮਨੋਹਰ ਲਾਲ ਖੱਟੜ, ਐੱਚ.ਡੀ. ਕੁਮਾਰਸਵਾਮੀ, ਸਰਵਾਨੰਦ ਸੋਨੇਵਾਲ, ਜੀਤਨ ਰਾਮ ਮਾਂਝੀ ਪਹਿਲਾਂ ਮੁੱਖ ਮੰਤਰੀ ਰਹਿ ਚੁੱਕੇ ਹਨ। ਇਸ ਤਰ੍ਹਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਰਵਨੀਤ ਬਿੱਟੂ, ਬਿਹਾਰ ਦੇ ਸਾਬਕਾ ਮੁੱਖ ਮੰਤਰੀ ਕਪੂਰੀ ਠਾਕੁਰ ਦੇ ਪੁੱਤ ਰਾਮਨਾਥ ਠਾਕੁਰ ਅਤੇ ਹਰਿਆਣਆ ਦੇ ਮੁੱਖ ਮੰਤਰੀ ਰਹੇ ਰਾਵ ਬੀਰੇਂਦਰ ਸਿੰਘ ਦੇ ਪੁੱਤ ਇੰਦਰਜੀਤ ਸਿੰਘ ਨੂੰ ਮੋਦੀ ਵਲੋਂ ਆਪਣੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ।

PunjabKesari

ਇਨ੍ਹਾਂ ਦੀ ਹੋਈ ਹੈ ਛੁੱਟੀ

ਅਜਿਹਾ ਨਹੀਂ ਹੈ ਕਿ ਮੋਦੀ ਕੈਬਨਿਟ 'ਚ ਸਿਰਫ਼ ਸਾਬਕਾ ਮੁੱਖ ਮੰਤਰੀਆਂ ਜਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਐਂਟਰੀ ਹੋਈ ਹੈ ਸਗੋਂ ਇਸ ਕੈਟੇਗਰੀ ਦੇ ਕਈ ਨੇਤਾਵਾਂ ਦੀ ਛੁੱਟੀ ਕਰ ਦਿੱਤੀ ਗਈ ਹੈ। ਇਨ੍ਹਾਂ 'ਚ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਰਜੁਨ ਮੁੰਡਾ, ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਨਾਰਾਇਣ ਰਾਣੇ, ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਦੇ ਪੁੱਤ ਅਨੁਰਾਗ ਠਾਕੁਰ ਦਾ ਨਾਂ ਮੁੱਖ ਰੂਪ ਨਾਲ ਸ਼ਾਮਲ ਹੈ। ਜੋ ਪਹਿਲੇ ਮੋਦੀ ਦਾ ਸਰਕਾਰ ਦਾ ਹਿੱਸਾ ਸਨ ਪਰ ਇਸ ਵਾਰ ਉਨ੍ਹਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਦੇ ਪੁੱਤ ਦੁਸ਼ਯੰਤ ਨੂੰ ਵੀ ਸੰਭਾਵਨਾ ਦੇ ਬਾਵਜੂਦ ਮੰਤਰੀ ਨਹੀਂ ਬਣਾਇਆ ਗਿਆ ਹੈ।

PunjabKesari

2 ਸਾਬਕਾ ਪ੍ਰਧਾਨ ਮੰਤਰੀਆਂ ਦੇ ਪਰਿਵਾਰਕ ਮੈਂਬਰ ਵੀ ਹਨ ਟੀਮ 'ਚ ਸ਼ਾਮਲ

ਮੋਦੀ ਦੀ ਟੀਮ 'ਚ ਸਾਬਕਾ ਮੁੱਖ ਮੰਤਰੀਆਂ ਦੀ ਫ਼ੌਜ ਦੇ ਨਾਲ 2 ਸਾਬਕਾ ਪ੍ਰਧਾਨ ਮੰਤਰੀਆਂ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਹਨ। ਇਨ੍ਹਾਂ 'ਚ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੇ ਪੋਤੇ ਜਯੰਤ ਚੌਧਰੀ, ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵਗੌੜਾ ਦੇ ਪੁੱਤ ਐੱਚ.ਡੀ. ਕੁਮਾਰਸਵਾਮੀ ਦਾ ਨਾਂ ਸ਼ਾਮਲ ਹੈ। ਇੱਥੇ ਤੱਕ ਕਿ ਜਯੰਤ ਚੌਧਰੀ ਦੇ ਪਿਤਾ ਅਜੀਤ ਚੌਧਰੀ ਵੀ ਪਹਿਲੇ ਕੇਂਦਰ 'ਚ ਮੰਤਰੀ ਰਹੇ ਹਨ।

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News