''ਬਸਪਾ'' ਫਗਵਾੜਾ ’ਚ ਕਰੇਗੀ ‘ਦਲਿਤ-ਪਛੜੇ ਦੇ ਸਨਮਾਨ ਹਿੱਤ ਅਲਖ਼ ਜਗਾਓ ਰੈਲੀ’

Saturday, Aug 07, 2021 - 12:13 PM (IST)

''ਬਸਪਾ'' ਫਗਵਾੜਾ ’ਚ ਕਰੇਗੀ ‘ਦਲਿਤ-ਪਛੜੇ ਦੇ ਸਨਮਾਨ ਹਿੱਤ ਅਲਖ਼ ਜਗਾਓ ਰੈਲੀ’

ਜਲੰਧਰ (ਜ. ਬ.)-ਬਹੁਜਨ ਸਮਾਜ ਪਾਰਟੀ ਦੀ ਸੂਬਾ ਪੱਧਰੀ ਮੰਥਨ ਮੀਟਿੰਗ ਸ਼ੁੱਕਰਵਾਰ ਬਸਪਾ ਦੇ ਮੁੱਖ ਦਫ਼ਤਰ ਸਾਹਿਬ ਕਾਂਸ਼ੀ ਰਾਮ ਭਵਨ ਵਿਖੇ ਹੋਈ, ਜਿਸ ਵਿਚ ਮੁੱਖ ਮਹਿਮਾਨ ਵਜੋਂ ਰਾਜ ਸਭਾ ਮੈਂਬਰ, ਰਾਸ਼ਟਰੀ ਕੋਆਡੀਨੇਟਰ ਸ਼੍ਰੀ ਰਾਮਜੀ ਗੌਤਮ ਸ਼ਾਮਲ ਹੋਏ। ਮੀਟਿੰਗ ਵਿਚ ਪੰਜਾਬ ਦੇ ਹਾਲਾਤ ’ਤੇ ਚਾਨਣਾ ਪਾਉਂਦਿਆਂ ਪੰਜਾਬ ਇੰਚਾਰਜ ਰਣਧੀਰ ਸਿੰਘ ਬੈਣੀਵਾਲ ਨੇ ਕਿਹਾ ਕਿ ਪੰਜਾਬ ਵਿਚ ਜਿੱਥੇ ਸਭ ਤੋਂ ਵੱਧ ਆਬਾਦੀ ਅਨੁਸਚਿਤ ਜਾਤੀਆਂ ਦੀ ਹੈ, ਉਥੇ ਕਾਂਗਰਸ-ਭਾਜਪਾ ਵੱਲੋਂ ਦਲਿਤ-ਪਛੜੇ ਬਹੁਜਨ ਸਮਾਜ ਨੂੰ ਅਪਵਿੱਤਰ, ਗੈਰਪੰਥਕ ਅਤੇ ਜਾਤੀਸੂਚਕ ਸ਼ਬਦਾਂ ਨਾਲ ਅਪਮਾਨ ਕੀਤਾ ਗਿਆ ਤੇ ‘ਆਪ’ ਵੱਲੋਂ ਬਾਬਾ ਸਾਹਿਬ ਅੰਬੇਡਕਰ ਦੀ ਕਲਮ ਨਾਲ ਲਿਖਿਤ ਭਾਰਤ ਦੇ ਸੰਵਿਧਾਨ ਨੂੰ ਘਟੀਆ ਅਤੇ ਗਲਤ ਦੱਸਿਆ ਗਿਆ ਹੈ, ਜਿਸ ਨੂੰ ਲੈ ਕੇ ਬਹੁਜਨ ਸਮਾਜ ’ਚ ਰੋਸ ਹੈ। ਇਸ ਦੀ ਸੂਚਨਾ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਨੂੰ ਵਿਸਥਾਰ ਸਾਹਿਤ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਕਾਂਗਰਸੀ ਸੰਸਦ ’ਚ ਬੋਲਦੇ ਨਹੀਂ, ਬਾਹਰ ਕਿਸਾਨਾਂ ਦੇ ਹਮਾਇਤੀ ਹੋਣ ਦਾ ਕਰਦੇ ਨੇ ਡਰਾਮਾ: ਹਰਸਿਮਰਤ ਬਾਦਲ

ਇਸ ਮੌਕੇ ਰਾਸ਼ਟਰੀ ਕੋਆਰਡੀਨੇਟਰ ਰਾਮ ਜੀ ਗੌਤਮ ਰਾਜਸਭਾ ਮੈਂਬਰ ਨੇ ਕਿਹਾ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਨੇ ਪੰਜਾਬ ਦੇ ਦਲਿਤ-ਪੱਛੜੇ ਵਰਗਾਂ ਨੂੰ ਕਾਂਗਰਸ, ਭਾਜਪਾ ਤੇ ‘ਆਪ’ ਦਾ ਮੁਕਾਬਲਾ ਕਰਨ ਹਿੱਤ ਲਾਮਬੰਦ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ 29 ਅਗਸਤ ਨੂੰ ਦਲਿਤ-ਪਛੜੇ ਦੇ ਸਨਮਾਨ ਹਿੱਤ ਅਲਖ਼ ਜਗਾਓ ਰੈਲੀ ਫਗਵਾੜਾ ਵਿਖੇ ਹੋਵੇਗੀ, ਜਿਸ ਵਿਚ ਰਾਸ਼ਟਰੀ ਕੋਆਡੀਨੇਟਰ ਆਕਾਸ਼ ਆਨੰਦ ਜੀ ਮੁੱਖ ਮਹਿਮਾਨ ਹੋਣਗੇ। ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਕਾਂਗਰਸ ਸਰਕਾਰ ਦਲਿਤਾਂ-ਪੱਛੜੇ ਵਰਗਾਂ ਨੂੰ ਪ੍ਰਸ਼ਾਸਨ ਦੀ ਪੁਲਸੀਆਂ ਧੱਕੇਸ਼ਾਹੀ ਨਾਲ ਚੋਰੀ ਤੇ ਸੀਨਾਜ਼ੋਰੀ ਕਰ ਰਹੀ ਹੈ, ਇਸ ਲਈ ਬਸਪਾ ਵਲੋਂ ਸਮਾਜ ਦੀ ਮਾਣ-ਸਨਮਾਨ ਲਈ ਅਲਖ ਜਗਾਓ ਰੈਲੀ ਫਗਵਾੜਾ ਵਿਖੇ ਹੋਵੇਗੀ।

ਇਹ ਵੀ ਪੜ੍ਹੋ: ਤਰਨਤਾਰਨ 'ਚ ਵਿਧਾਇਕ ਭਲਾਈਪੁਰ ਦਾ ਘਿਰਾਓ ਕਰ ਰਹੇ ਕਿਸਾਨਾਂ ਦੀ ਪੁਲਸ ਨਾਲ ਹੋਈ ਤਕਰਾਰ, ਲੱਥੀਆਂ ਪੱਗਾਂ

ਇਸ ਮੌਕੇ ਸੂਬਾ ਇੰਚਾਰਜ ਵਿਪਲ ਕੁਮਾਰ, ਸੂਬਾ ਉਪ ਪ੍ਰਧਾਨ ਹਰਜੀਤ ਸਿੰਘ ਲੌਂਗੀਆ, ਸੂਬਾ ਜਨਰਲ ਸਕੱਤਰ ਡਾ. ਨਛੱਤਰ ਪਾਲ, ਗੁਰਲਾਲ ਸੈਲਾ, ਬਲਦੇਵ ਮਹਿਰਾ, ਮਨਜੀਤ ਸਿੰਘ ਅਟਵਾਲ, ਭਗਵਾਨ ਸਿੰਘ ਚੌਹਾਨ, ਰਣਜੀਤ ਕੁਮਾਰ, ਚਮਕੌਰ ਸਿੰਘ ਵੀਰ, ਕੁਲਦੀਪ ਸਿੰਘ ਸਰਦੂਲਗੜ੍ਹ, ਲਾਲ ਸਿੰਘ ਸੁਲਹਾਨੀ, ਰਮੇਸ਼ ਕੌਲ, ਰਾਜਾ ਰਾਜਿੰਦਰ ਨਨਹੇੜੀਆ, ਬਲਵਿੰਦਰ ਕੁਮਾਰ, ਅਜੀਤ ਭੈਣੀ, ਜੋਗਾ ਸਿੰਘ, ਰਜਿੰਦਰ ਰੀਹਲ, ਡਾ. ਜਸਪ੍ਰੀਤ ਸਿੰਘ, ਰਾਮ ਸਿੰਘ ਗੋਗੀ, ਲਖਵਿੰਦਰ ਸਿੰਘ ਗਿਲਜੀਆਂ, ਗੁਰਮੇਲ ਸਿੰਘ ਜੀ. ਕੇ., ਵਿਜੇ ਬੱਧਣ, ਦਲਜੀਤ ਰਾਏ, ਬਲਜੀਤ ਸਿੰਘ ਭਾਰਾਪੁਰੀ, ਦਰਸ਼ਨ ਝਲੂਰ, ਸੰਤ ਰਾਮ ਮਲ੍ਹਿਆ, ਸੁਖਦੇਵ ਸ਼ੀਰਾ, ਜਗਜੀਤ ਛੜਬੜ, ਪੀ. ਡੀ. ਸ਼ਾਂਤ, ਪਰਮਜੀਤ ਮੱਲ, ਵਿਜੇ ਯਾਦਵ ਤੇ ਕਰਨੈਲ ਸੰਤੋਖਪੁਰੀ ਸ਼ਾਮਲ ਸਨ।

ਇਹ ਵੀ ਪੜ੍ਹੋ: ਖੰਨਾ ’ਚ ਸ਼ਰੇਆਮ ਗੁੰਡਾਗਰਦੀ, ਬਜ਼ੁਰਗ ਵਿਧਵਾ ਬੀਬੀ ਦੇ ਘਰ ਦੀ ਛੱਤ ਤੋੜ ਸਾਮਾਨ ਸੁੱਟਿਆ ਬਾਹਰ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

shivani attri

Content Editor

Related News