ਇਸ ਨੂੰ ਕਹਿੰਦੇ ਰੱਬ ਜਦੋਂ ਵੀ ਦਿੰਦਾ ਛੱਪਰ ਪਾੜ ਕੇ ਦਿੰਦਾ, ਰਾਤੋ-ਰਾਤ ਕਰੋੜਾਂ ਦਾ ਮਾਲਕ ਬਣਿਆ ਬਾਘਾਪੁਰਾਣਾ ਦਾ ਜਸਵੀਰ
Sunday, Nov 06, 2022 - 06:25 PM (IST)
ਮੋਗਾ/ਬਾਘਾਪੁਰਾਣਾ (ਗੋਪੀ, ਅਜੇ) : ਕਹਿੰਦੇ ਨੇ ਜਦੋਂ ਰੱਬ ਕਿਸੇ ਨੂੰ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ। ਇਹ ਕਹਾਵਤ ਅੱਜ ਬਾਘਾਪੁਰਾਣਾ ਦੇ ਨਿਵਾਸੀ ਜਸਵੀਰ ਸਿੰਘ ਪੁੱਤਰ ਗੁਰਮੀਤ ਸਿੰਘ ਬਾਬਾ ਜੀਵਨ ਸਿੰਘ ਨਗਰ ਮੋਗਾ ਰੋਡ ਬਾਘਾਪੁਰਾਣਾ ਵਿਖੇ ਸਹੁਰੇ ਘਰ ਰਹਿ ਰਹੇ ਜਸਵੀਰ ਸਿੰਘ ਨਾਲ ਸੱਚ ਸਾਬਤ ਹੋਈ ਹੈ। ਦਰਅਸਲ ਪਿੰਡ ਮਾੜੀ ਮੁਸਤਫਾ ਐਲਮੀਨੀਅਮ ਦਾ ਕੰਮ ਕਰਦੇ ਜਸਬੀਰ ਸਿੰਘ ਦੀ 2.5 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਲਾਟਰੀ ਨਿਕਲਣ ਦਾ ਪਤਾ ਲੱਗਦੇ ਹੀ ਜਸਵੀਰ ਸਿੰਘ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ।
ਇਹ ਵੀ ਪੜ੍ਹੋ : ਨਜ਼ਰਬੰਦ ਕੀਤੇ ਜਾਣ ’ਤੇ ਬੋਲੇ ਅੰਮ੍ਰਿਤਪਾਲ ਸਿੰਘ, ਸੁਧੀਰ ਸੂਰੀ ਦੇ ਕਾਤਲ ਸੰਦੀਪ ਸੰਨੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ
ਜਸਵੀਰ ਸਿੰਘ ਨੇ ਦੱਸਿਆ ਕਿ ਸਾਡੇ ਪਰਿਵਾਰ ਵਿਚ ਅੱਜ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਹੈ। ਉਨ੍ਹਾਂ ਦੱਸਿਆ ਕਿ ਮੈਂ ਨਿਹਾਲ ਸਿੰਘ ਵਾਲਾ ਰੋਡ ’ਤੇ ਕਾਕਾ ਲਾਟਰੀ ਸਟਾਲ ਤੋਂ 1 ਨਵੰਬਰ ਨੂੰ ਡੀਅਰ 500 ਬੀ. ਆਈ. ਮੈਥਿਲੀ ਲਾਟਰੀ ਦਾ ਟਿਕਟ ਨੰਬਰ ਏ 261876 ਰੁਪਏ 500 ਦਾ ਖਰੀਦਿਆ ਸੀ ਜਿਸ ਦਾ ਡਰਾਅ 5 ਨਵੰਬਰ ਨੂੰ ਨਿਕਲਿਆ ਜੋ ਕਿ ਉਸ ਦੀ ਲਾਟਰੀ ਲੱਗੀ ਹੈ। ਜਸਵੀਰ ਸਿੰਘ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸੰਬੰਧਤ ਹੈ, ਮੇਰੀ ਦੁਕਾਨ ਦਾ ਕਿਰਾਇਆ ਵੀ ਬੜੀ ਮੁਸ਼ਕਲ ਨਾਲ ਨਿਕਲਦਾ ਸੀ ਅਤੇ ਗੁਜ਼ਾਰਾ ਕਰਨਾ ਵੀ ਬਹੁਤ ਮੁਸ਼ਕਲ ਸੀ। ਸਾਡੀ ਪ੍ਰਮਾਤਮਾ ਨੇ ਸੁਣ ਲਈ ਹੈ, ਅਸੀਂ ਸਾਰਾ ਪਰਿਵਾਰ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ। ਇਸ ਮੌਕੇ ਉਨ੍ਹਾਂ ਦੇ ਪਰਿਵਾਰ ਮੈਂਬਰ ਅਨਿਲ ਮਾਲੇਵਾਲ, ਸੁਰਿੰਦਰ ਸਿੰਘ, ਵੀਰਪਾਲ ਕੌਰ, ਰੇਸ਼ਮਾ, ਰਜਨੀ ਸ਼ਾਮਲ ਸਨ।
ਇਹ ਵੀ ਪੜ੍ਹੋ : ਲੁਧਿਆਣਾ ਦੇ ਨਾਮੀ ਹਸਪਤਾਲ ਦੀ ਨਰਸ ਦਾ ਹੋਸ਼ ਉਡਾਉਣ ਵਾਲਾ ਕਾਰਾ, ਹੁਸਨ ਦਾ ਜਾਲ ਵਿਛਾ ਕੇ ਕਰਦੀ ਸੀ ਇਹ ਕੰਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।