ਜੇ ਮੈਡਮ ਸਿੱਧੂ ਦੀ ਥਾਂ ਬਾਦਲ ਇਹ ਕੰਮ ਕਰਨ ਤਾਂ ਹੀ ਕੱਟੇ ਜਾਣਗੇ ਪੰਜਾਬ ਦੇ ਦੁੱਖ (ਵੀਡੀਓ)

07/27/2015 9:32:58 AM


ਅੰਮ੍ਰਿਤਸਰ— ਜੇਕਰ ਅੰਮ੍ਰਿਤਸਰ ਤੋਂ ਮੁੱਖ ਸੰਸਦੀ ਸਕੱਤਰ ਨਵਜੋਤ ਸਿੱਧੂ ਦੀ ਥਾਂ ''ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮਰਨ ਵਰਤ ''ਤੇ ਬੈਠਣ ਤਾਂ ਸੂਬੇ ਦਾ ਭਲਾ ਹੋ ਜਾਵੇਗਾ। ਇਹ ਕਹਿਣਾ ਹੈ ਸੂਬਾ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦਾ। ਜ਼ਿਕਰਯੋਗ ਹੈ ਕਿ ਨਵਜੋਤ ਕੌਰ ਸਿੱਧੂ ਨੇ ਆਪਣੇ ਸੰਸਦੀ ਖੇਤਰ ਨੂੰ ਸਰਕਾਰ ਦੀਆਂ ਸਹੂਲਤਾਂ ਤੋਂ ਵਾਂਝੇ ਰੱਖੇ ਜਾਣ ਅਤੇ 100 ਕਰੋੜ ਦੀ ਗ੍ਰਾਂਟ ਜਾਰੀ ਨਾ ਕਰਨ ਕਰਕੇ ਮਰਨ ਵਰਤ ''ਤੇ ਬੈਠਣ ਦੀ ਧਮਕੀ ਦਿੱਤੀ ਸੀ। 
ਬਾਜਵਾ ਨੇ ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੜ੍ਹੀ-ਲਿਖੀ ਨਵਜੋਤ ਕੌਰ ਮਰਨ ਵਰਤ ''ਤੇ ਨਾ ਬੈਠੇ। ਬਾਜਵਾ ਦਾ ਕਹਿਣਾ ਹੈ ਕਿ ਧਰਨੇ ਤੇ ਮਰਨ ਵਰਤ ਕਰਨ ਦੇ ਬਾਵਜੂਦ ਵੀ ਉਸ ਨੂੰ ਬਾਦਲ ਸਰਕਾਰ ਤੋਂ ਕੁਝ ਵੀ ਹਾਸਲ ਨਹੀਂ ਹੋਵੇਗਾ। 


Kulvinder Mahi

News Editor

Related News