ਬਾਦਲ ਦੀ ਤਰ੍ਹਾਂ ਕੈਪਟਨ ਸਰਕਾਰ ਵੀ ਧੱਕੇਸ਼ਾਹੀਆਂ ''ਤੇ ਉਤਰੀ : ਸਦਰਪੁਰਾ

07/20/2017 7:11:40 AM

ਧਰਮਕੋਟ  (ਸਤੀਸ਼) - ਪਿੰਡ ਦਬੁਰਜੀ ਦੇ ਕਿਸਾਨ ਗੁਰਦੀਪ ਸਿੰਘ ਪੁੱਤਰ ਬੰਤਾ ਸਿੰਘ ਵੱਲੋਂ ਸਰਕਾਰ ਵੱਲੋਂ ਪਿਛਲੇ ਸਮੇਂ 'ਚ ਰੇਤ ਖੱਡਾਂ ਦੀਆਂ ਕੀਤੀਆਂ ਗਈਆਂ ਨਿਲਾਮੀਆਂ ਵਿਚ ਉਨ੍ਹਾਂ ਦੇ ਨੰਬਰਾਂ ਵਾਲੀ ਜ਼ਮੀਨ ਦੀ ਨਿਲਾਮੀ ਵੀ ਰੇਤ ਪੁੱਟਣ ਲਈ ਕੀਤੀ ਗਈ ਹੈ, ਜਦਕਿ ਕਿਸਾਨ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਨਿਲਾਮੀ ਲਈ 2011 ਵਿਚ ਮਨਜ਼ੂਰੀ ਲਈ ਗਈ ਸੀ ਅਤੇ ਉਨ੍ਹਾਂ ਵੱਲੋਂ ਆਪਣੀ ਜ਼ਮੀਨ 'ਚੋਂ ਰੇਤ ਪੁਟਾਈ ਗਈ ਸੀ ਪਰ ਹੁਣ ਉਨ੍ਹਾਂ ਦੀ ਜ਼ਮੀਨ ਪੱਧਰੀ ਹੈ ਅਤੇ ਉੱਥੇ ਝੋਨਾ ਲੱਗਾ ਹੋਇਆ ਹੈ ਪਰ ਸਰਕਾਰ ਵੱਲੋਂ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਉਨ੍ਹਾਂ ਦੀ ਜ਼ਮੀਨ ਨਿਲਾਮ ਕੀਤੀ ਗਈ ਹੈ।ਇਸ ਸਬੰਧੀ ਉਸ ਨੂੰ ਨਾ ਕੋਈ ਨੋਟਿਸ ਮਿਲਿਆ ਅਤੇ ਨਾ ਹੀ ਉਸ ਦੀ ਸਹਿਮਤੀ ਲਈ ਗਈ। ਉਕਤ ਕਿਸਾਨ ਦੇ ਘਰ ਆਮ ਆਦਮੀ ਪਾਰਟੀ ਦੇ ਆਗੂ ਦਲਜੀਤ ਸਿੰਘ ਸਦਰਪੁਰਾ ਅਤੇ ਇੰਡੀਅਨ ਫਾਰਮਰ ਐਸੋਸੀਏਸ਼ਨ ਦੇ ਆਗੂ ਹਰੀ ਸਿੰਘ ਭੋਰਾ ਪਹੁੰਚੇ। ਇਸ ਮੌਕੇ ਸਦਰਪੁਰਾ ਤੇ ਭੋਰਾ ਨੇ ਕਿਹਾ ਕਿ ਕਿਸਾਨਾਂ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਪਾਰਟੀ ਕਿਸਾਨਾਂ ਦੇ ਨਾਲ ਖੜ੍ਹੀ ਹੈ।
ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੀ ਤਰ੍ਹਾਂ ਇਹ ਸਰਕਾਰ ਵੀ ਧੱਕੇਸ਼ਾਹੀਆਂ 'ਤੇ ਉਤਰ ਆਈ ਹੈ। ਸਦਰਪੁਰਾ ਤੇ ਭੋਰਾ ਨੇ ਕਿਹਾ ਕਿ ਉਕਤ ਕਿਸਾਨ ਦੀ ਜ਼ਮੀਨ 'ਤੇ ਉਸ ਦੀ ਸਹਿਮਤੀ ਤੋਂ ਬਿਨਾਂ ਰੇਤ ਨਾ ਕੱਢੀ ਜਾਵੇ, ਜੇਕਰ ਪ੍ਰਸ਼ਾਸਨ ਨੇ ਧੱਕਾ ਕੀਤਾ ਤਾਂ ਸੰਘਰਸ਼ ਕੀਤਾ ਜਾਵੇਗਾ।
ਇਸ ਸਮੇਂ ਜਰਨੈਲ ਸਿੰਘ ਸਰਪੰਚ ਦਬੁਰਜੀ, ਗੁਰਬਖਸ਼ ਸਿੰਘ ਬਾਜੇਕੇ, ਡਾ. ਪਰਮਿੰਦਰ ਕੁਮਾਰ, ਤਜਿੰਦਰ ਲਵਲੀ, ਸਤਨਾਮ ਸਿੰਘ, ਜੱਜਪਾਲ ਫੌਜੀ, ਅਮਰੀਕ ਸਿੰਘ ਸਾਬਕਾ ਮੈਂਬਰ, ਬੋਹੜ ਸਿੰਘ, ਸੂਰਤ ਸਿੰਘ, ਜੱਸਾ ਔਲਖ, ਡਾ. ਸੁਖਦੇਵ ਸਿੰਘ ਠੂਠਗੜ੍ਹ, ਬਲਕਾਰ ਸਿੰਘ, ਬਲਵਿੰਦਰ ਸਿੰਘ ਫੌਜੀ, ਮੇਜਰ ਸਿੰਘ ਆਦਿ ਮੌਜੂਦ ਸਨ।


Related News