ਨਿੱਜੀ ਹਸਪਤਾਲ 'ਚ ਇਲਾਜ ਦੌਰਾਨ ਬੱਚੀ ਦੀ ਮੌਤ ਤੋਂ ਬਾਅਦ ਪਰਿਵਾਰ ਵੱਲੋਂ ਹੰਗਾਮਾ (ਵੀਡੀਓ)

Thursday, Jun 23, 2022 - 02:20 AM (IST)

ਗੁਰਦਸਪੁਰ (ਗੁਰਪ੍ਰੀਤ ਸਿੰਘ) : ਗੁਰਦਸਪੁਰ 'ਚ ਇਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਸਵਾ ਮਹੀਨੇ ਦੀ ਬੱਚੀ ਦੀ ਮੌਤ ਤੋਂ ਬਾਅਦ ਪੀੜਤ ਪਰਿਵਾਰ ਨੇ ਹੰਗਾਮਾ ਕਰ ਦਿੱਤਾ। ਪਰਿਵਾਰ ਅਨੁਸਾਰ ਬੱਚੀ ਨੂੰ ਪੀਲੀਏ ਦੀ ਸ਼ਿਕਾਇਤ ਹੋਣ ਕਾਰਨ ਹਸਪਤਾਲ 'ਚ 6 ਦਿਨ ਪਹਿਲਾਂ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ। 6 ਦਿਨਾਂ ਤੋਂ ਬਾਅਦ ਡਾਕਟਰ ਨੇ ਸਾਨੂੰ ਦੱਸਿਆ ਕਿ ਬੱਚੀ ਦੀ ਹਾਲਤ ਖਰਾਬ ਹੋ ਗਈ ਹੈ, ਇਸ ਲਈ ਬੱਚੀ ਨੂੰ ਅੰਮ੍ਰਿਤਸਰ ਲੈ ਜਾਓ। ਪਰਿਵਾਰ ਦਾ ਦੋਸ਼ ਹੈ ਕਿ ਡਾਕਟਰ ਨੂੰ ਬੱਚੇ ਦੀ ਬੀਮਾਰੀ ਸਮਝ ਨਹੀਂ ਆਈ, ਇਸ ਲਈ ਬੱਚੇ ਦੀ ਮੌਤ ਹੋਈ ਹੈ। ਡਾਕਟਰ ਨੇ ਪਹਿਲਾਂ ਸਾਨੂੰ ਕਿਹਾ ਕਿ ਬੱਚੀ ਨੂੰ ਬੁਖਾਰ ਹੋ ਗਿਆ ਹੈ, ਅਗਲੇ ਦਿਨ ਕਿਹਾ ਕਿ ਬੱਚੀ ਨੂੰ ਚਮੜੀ ਦਾ ਰੋਗ ਹੋ ਗਿਆ ਹੈ।

ਇਹ ਵੀ ਪੜ੍ਹੋ : ਲੇਹ ਲੱਦਾਖ 'ਚ ਦੇਸ਼ ਦੀ ਰੱਖਿਆ ਕਰਦਾ ਖੰਨਾ ਦੇ ਪਿੰਡ ਸਲੌਦੀ ਦਾ ਨੌਜਵਾਨ ਹੋਇਆ ਸ਼ਹੀਦ (ਵੀਡੀਓ)

ਉਸ ਤੋਂ ਦੂਸਰੇ ਦਿਨ ਕਿਹਾ ਕਿ ਬੱਚੀ ਦਾ ਖੂਨ ਘੱਟ ਗਿਆ ਹੈ, ਬੱਚੀ ਨੂੰ ਖੂਨ ਚਾੜ੍ਹਨਾ ਪਵੇਗਾ। ਬਾਅਦ ਵਿੱਚ ਕਿਹਾ ਗਿਆ ਕਿ ਬੱਚੀ ਦਾ ਮੂੰਹ ਪੱਕ ਗਿਆ ਹੈ ਤੇ ਬੱਚੀ ਦੇ ਮੂੰਹ 'ਚ ਮਿੱਠੀ ਦਵਾਈ ਪਾਉਂਦੇ ਰਹੇ ਪਰ ਬੱਚੀ ਦੀ ਹਾਲਤ ਹੋਰ ਖਰਾਬ ਹੋ ਗਈ ਹੈ। ਫਿਰ ਬੱਚੀ ਦੇ ਮੂੰਹ 'ਚ ਪਾਈਪ ਰਾਹੀਂ ਦੁੱਧ ਪਾਉਂਦੇ ਰਹੇ। ਬੁੱਧਵਾਰ 5 ਵਜੇ ਸਵੇਰੇ ਡਾਕਟਰ ਨੇ ਕਿਹਾ ਕਿ ਬੱਚੀ ਦੀ ਹਾਲਤ ਖਰਾਬ ਹੋ ਗਈ ਤੇ ਇਸ ਨੂੰ ਅੰਮ੍ਰਿਤਸਰ ਲੈ ਜਾਓ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ 'ਚ ਵੀ ਹਸਪਤਾਲ ਵਾਲਿਆਂ ਨੇ  ਬੱਚੀ ਨੂੰ ਮਸ਼ੀਨ ਵਿੱਚ ਰੱਖ ਦਿੱਤਾ ਤੇ ਸਾਡੇ ਕੋਲੋਂ 40 ਹਜ਼ਾਰ ਲੈ ਲਏ, ਜਿਸ ਤੋਂ ਬਾਅਦ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਵਾਲਿਆਂ ਨੇ ਇਲਜ਼ਾਮ ਲਗਾਏ ਕਿ ਬੱਚੀ ਦੀ ਮੌਤ ਗੁਰਦਾਸਪੁਰ ਦੇ ਨਿੱਜੀ ਹਸਪਤਾਲ ਵਿੱਚ ਹੀ ਹੋ ਗਈ ਸੀ।

ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਭੰਡਾਰੀ ਪੁਲ ਤੋਂ ਵਿਅਕਤੀ ਨੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ (ਵੀਡੀਓ)

ਉਥੇ ਹੀ ਜਦੋਂ ਡਾਕਟਰ ਚੇਤਨਤ ਨੰਦਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਬੱਚੀਆਂ ਜੌੜੀਆਂ ਹੋਈਆਂ ਸਨ ਤੇ ਇਨ੍ਹਾਂ 'ਚੋਂ ਇਕ ਦੀ ਮੌਤ ਜਨਮ ਤੋਂ 3 ਦਿਨਾਂ ਬਾਅਦ ਹੀ ਹੋ ਗਈ ਸੀ। 8 ਮਹੀਨੇ ਦਾ ਜਨਮ ਹੋਣ ਕਰਕੇ ਇਹ ਬੱਚੀ ਵੀ ਕਾਫੀ ਕਮਜ਼ੋਰ ਸੀ, ਜਦੋਂ ਉਸ ਦੇ ਮਾਪਿਆਂ ਵੱਲੋਂ ਲਿਆਂਦਾ ਗਿਆ ਤਾਂ ਅਸੀਂ ਇਨ੍ਹਾਂ ਨੂੰ ਪਹਿਲਾਂ ਹੀ ਸਭ ਕੁਝ ਦੱਸ ਦਿੱਤਾ ਸੀ, ਫਿਰ ਵੀ ਇਨ੍ਹਾਂ ਦੀ ਬੇਨਤੀ ਤੋਂ ਬਾਅਦ ਇਲਾਜ ਸ਼ੁਰੂ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਕ ਵਾਰ ਬੱਚੀ ਠੀਕ ਹੋ ਕੇ ਘਰ ਚਲੀ ਗਈ ਸੀ ਤੇ ਫਿਰ ਤੋਂ ਇਸ ਨੂੰ ਹਸਪਤਾਲ ਲਿਆਂਦਾ ਗਿਆ ਸੀ। ਕੁਝ ਦਿਨ ਪਹਿਲਾਂ ਜ਼ਿਆਦਾ ਬਲੀਡਿੰਗ ਹੋਣ ਕਰਕੇ ਇਸ ਦੇ ਮਾਪਿਆਂ ਨੂੰ ਬੱਚੀ ਨੂੰ ਅੰਮ੍ਰਿਤਸਰ ਲਿਜਾਣ ਲਈ ਕਿਹਾ ਪਰ ਇਨ੍ਹਾਂ ਨੇ ਲਿਖਤੀ ਰੂਪ ਵਿੱਚ ਇੱਥੇ ਹੀ ਇਲਾਜ ਕਰਾਉਣ ਲਈ ਸਹਿਮਤੀ ਜਤਾਈ। ਬੁੱਧਵਾਰ ਸਵੇਰੇ 4 ਵਜੇ ਜਦੋਂ ਬੱਚੀ ਦੀ ਹਾਲਤ ਜ਼ਿਆਦਾ ਖ਼ਰਾਬ ਹੋ ਗਈ ਤਾਂ ਇਸ ਨੂੰ ਅੰਮ੍ਰਿਤਸਰ ਲਿਜਾਣ ਲਈ ਕਿਹਾ ਗਿਆ। ਬੱਚੀ ਨੂੰ ਅੰਮ੍ਰਿਤਸਰ ਲਿਜਾਇਆ ਗਿਆ, ਜਿੱਥੇ ਇਲਾਜ ਤੋਂ ਬਾਅਦ ਉਸ ਦੀ ਮੌਤ ਹੋ ਗਈ। ਇਸ ਵਿੱਚ ਸਾਡੇ ਹਸਪਤਾਲ ਦਾ ਕੋਈ ਕਸੂਰ ਨਹੀਂ ਹੈ।

ਇਹ ਵੀ ਪੜ੍ਹੋ : ਕਿਵੇਂ ਸ਼ਿਕੰਜੇ 'ਚ ਆਏ ਮੂਸੇਵਾਲਾ ਦੇ ਕਾਤਲ, HGS ਧਾਲੀਵਾਲ ਨੇ ਖੋਲ੍ਹੇ ਰਾਜ਼

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News