ਹੱਸਦੇ-ਵੱਸਦੇ ਘਰ 'ਚ ਛਾਇਆ ਮਾਤਮ, 10 ਮਹੀਨਿਆਂ ਦੇ ਬੱਚੇ ਦੀ ਹੋਈ ਦਰਦਨਾਕ ਮੌਤ

Wednesday, May 06, 2020 - 04:19 PM (IST)

ਖਮਾਣੋਂ (ਜਟਾਣਾ) : ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਤਹਿਸੀਲ ਖਮਾਣੋਂ ਦੇ ਪਿੰਡ ਬੁਰਜ 'ਚ ਉਸ ਸਮੇਂ ਮਾਤਮ ਛਾ ਗਿਆ ਜਦੋਂ ਇਕ 10 ਮਹੀਨੇ ਦੇ ਬੱਚੇ ਦੇ ਗਲੇ 'ਚ ਅੰਬ ਦੀ ਗੁਠਲੀ ਫਸਣ ਕਾਰਣ ਬੱਚੇ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਬੱਚਾ ਸਮਰਜੋਤ ਸਿੰਘ ਪਿੰਡ ਦੇ ਮੌਜੂਦਾ ਪੰਚ ਗੁਰਪ੍ਰੀਤ ਸਿੰਘ ਦਾ ਇਕਲੌਤਾ ਪੁੱਤਰ ਸੀ। ਪਰਿਵਾਰ ਮੁਤਾਬਕ ਘਟਨਾ ਉਸ ਸਮੇਂ ਵਾਪਰੀ ਜਦੋਂ ਬੱਚਾ ਵਿਹੜੇ 'ਚ ਖੇਡ ਰਿਹਾ ਸੀ ਅਤੇ ਪਰਿਵਾਰ ਨੇ ਚਟਣੀ ਆਦਿ ਕੁੱਟਣ ਲਈ ਕੁਝ ਅੰਬੀਆਂ ਇਕੱਠੀਆਂ ਕਰਕੇ ਰੱਖੀਆਂ ਹੋਈਆਂ ਸਨ, ਜਿਨ੍ਹਾਂ 'ਚੋਂ ਇਕ ਵੱਡੇ ਆਕਾਰ ਦੀ ਅੰਬੀ ਨੂੰ ਬੱਚੇ ਨੇ ਚੱਕ ਕੇ ਮੂੰਹ ਵਿਚ ਪਾ ਲਿਆ।

ਇਹ ਵੀ ਪੜ੍ਹੋ : Breaking : ਪੰਜਾਬ 'ਚ ਕੋਰੋਨਾ ਨਾਲ 26ਵੀਂ ਮੌਤ, ਜਲੰਧਰ ਦੇ ਨੌਜਵਾਨ ਨੇ ਪੀ.ਜੀ.ਆਈ. 'ਚ ਤੋੜਿਆ ਦਮ 

ਪਰਿਵਾਰ ਵੱਲੋਂ ਮੌਕੇ 'ਤੇ ਹੀ ਅੰਬੀ ਨੂੰ ਗਲੇ 'ਚੋਂ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਅਤੇ ਅੰਬੀ ਦੀ ਗੁਠਲੀ ਗਲੇ 'ਚੋਂ ਨਾ ਨਿਕਲੀ। ਮੌਕੇ 'ਤੇ ਪਰਿਵਾਰ ਬੱਚੇ ਨੂੰ ਮੋਰਿੰਡਾ ਦੇ ਇਕ ਨਿੱਜੀ ਹਸਪਤਾਲ 'ਚ ਲੈ ਕੇ ਗਏ ਪਰ ਉਸ ਸਮੇਂ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ। ਡਾਕਟਰਾਂ ਮੁਤਾਬਕ ਅੰਬ ਦੀ ਗੁਠਲੀ ਬੱਚੇ ਦੀ ਸਾਹ ਵਾਲੀ ਨਾਲੀ 'ਚ ਫਸ ਗਈ, ਜਿਸ ਕਾਰਣ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ।

ਇਹ ਵੀ ਪੜ੍ਹੋ : ਪੰਜਾਬ ਭਰ 'ਚ ਕੱਲ ਤੋਂ ਖੁੱਲ੍ਹਣਗੇ ਪਾਵਰਕਾਮ ਦੇ ਦਫਤਰ, ਇਸ ਲਈ ਲੈਣਾ ਪਿਆ ਫੈਸਲਾ...   


Anuradha

Content Editor

Related News